BREAKING NEWS
Search

ਚਾਵਾਂ ਨਾਲ ਨਵਾਂ ਸਾਲ ਮਨਾਉਣ ਗਈ ਕੁੜੀ ਨੂੰ ਮਿਲੀ ਇਸ ਤਰਾਂ ਦਰਨਾਲ ਮੌਤ

ਆਈ ਤਾਜਾ ਵੱਡੀ ਖਬਰ 

ਜਿੱਥੇ ਇਕ ਪਾਸੇ ਨਵੇਂ ਸਾਲ ਨੇ ਦਸਤਕ ਦੇ ਦਿੱਤੀ ਹੈ ਤੇ ਪੁਰਾਣੇ ਸਾਲ ਨੂੰ ਲੋਕਾਂ ਨੇ ਹੱਸ ਕੇ ਅਲਵਿਦਾ ਆਖ ਦਿੱਤਾ ਹੈ । ਨਵੇਂ ਸਾਲ ਤੇ ਆਮਦ ਤੇ ਲੋਕਾਂ ਵੱਲੋਂ ਵੱਖੋ ਵੱਖਰੇ ਤਰੀਕੇ ਨਾਲ ਨਵੇਂ ਸਾਲ ਦਾ ਸੁਆਗਤ ਕੀਤਾ ਗਿਆ । ਜਿੱਥੇ ਨਵੇਂ ਸਾਲ ਦਾ ਹਰ ਕਿਸੇ ਦੇ ਵੱਲੋਂ ਸਵਾਗਤ ਕੀਤਾ ਗਿਆ , ਉੱਥੇ ਹੀ ਨਵੇਂ ਸਾਲ ਵਾਲੇ ਦਿਨ ਵੱਖ ਵੱਖ ਕਾਰਨਾਂ ਕਾਰਨ ਕਈ ਹਾਦਸੇ ਵੀ ਵਾਪਰੇ ਹਨ ,ਜਿਨ੍ਹਾਂ ਨੇ ਨਵੇਂ ਸਾਲ ਦੀ ਖੁਸ਼ੀ ਦੇ ਰੰਗ ਨੂੰ ਫਿੱਕਾ ਕੀਤਾ ਹੈ । ਜਿਨ੍ਹਾਂ ਵਿਚੋਂ ਇਕ ਹਾਦਸਾ ਮਾਤਾ ਵੈਸ਼ਨੋ ਦੇਵੀ ਭਵਨ ਦੇ ਵਿੱਚ ਹੋਇਆ। ਜਿਸ ਦੌਰਾਨ ਸ਼ਰਧਾਲੂ ਮੱਥਾ ਟੇਕਣ ਲਈ ਲਾਈਨਾਂ ਵਿੱਚ ਲੱਗੇ ਹੋਏ ਸਨ ਤੇ ਇਸੇ ਦੌਰਾਨ ਸ਼ਰਧਾਲੂਆਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ ਇਸੇ ਬਹਿਸਬਾਜ਼ੀ ਦੌਰਾਨ ਉਥੇ ਭਗਦੜ ਮੱਚ ਗਈ ।

ਇਸ ਭਗਦੜ ਦੇ ਵਿੱਚ ਬਾਰਾਂ ਲੋਕਾਂ ਦੀ ਮੌਤ ਹੋ ਗਈ ਤੇ ਪੰਦਰਾਂ ਤੋਂ ਵੱਧ ਲੋਕ ਇਸ ਪੂਰੀ ਘਟਨਾ ਦੌਰਾਨ ਜ਼ਖ਼ਮੀ ਹੋ ਗਏ । ਉੱਥੇ ਹੀ ਜਿਨ੍ਹਾਂ ਬਾਰਾਂ ਲੋਕਾਂ ਦੀ ਮੌਤ ਹੋਈ ਸੀ ਉਸ ਦੇ ਵਿੱਚ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਇਕ ਮਹਿਲਾ ਵੀ ਸ਼ਾਮਲ ਸੀ । ਮ੍ਰਿਤਕਾ ਦੀ ਪਛਾਣ ਝੱਜਰ ਜ਼ਿਲ੍ਹੇ ਦੇ ਬੇਰੀ ਇਲਾਕੇ ਦੀ ਵਾਸੀ ਵਜੋਂ ਹੋਈ । ਜਿਸ ਦੀ ਉਮਰ ਤਕਰੀਬਨ ਅਠੱਤੀ ਸਾਲ ਤੇ ਨਾਮ ਮਮਤਾ ਦੱਸਿਆ ਜਾ ਰਿਹਾ ਹੈ ।

ਜਿਸ ਔਰਤ ਦਾ ਇਕ ਪੁੱਤਰ ਅਦਿੱਤਿਆ ਹੈ । ਜੋ ਆਪਣੀ ਮਾਤਾ ਦੇ ਨਾਲ ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਗਏ ਸਨ ਤੇ ਇਸੇ ਦੌਰਾਨ ਦਰਸ਼ਨ ਕਰਦੇ ਹੋਏ ਭਵਨ ਕੰਪਲੈਕਸ ਵਿੱਚ ਭਗਦੜ ਮੱਚ ਗਈ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਤੇ ਬਾਰਾਂ ਲੋਕਾਂ ਨੇ ਮੌਕੇ ਤੇ ਦਮ ਤੋੜ ਦਿੱਤਾ ।

ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦੇ ਹੋਏ ਅਦਿੱਤਿਆ ਨੇ ਦੱਸਿਆ ਕਿ ਜਦੋਂ ਉਹ ਦਰਸ਼ਨ ਕਰਨ ਲਈ ਉਹ ਜਦ ਭਵਨ ਕੰਪਲੈਕਸ ਵਿਚ ਪਹੁੰਚੇ ਤਾਂ ਉਥੇ ਭਾਜੜ ਮਚੀ ਤਾਂ ਉਸੇ ਦੌਰਾਨ ਉਹ ਆਪਣੀ ਮਾਂ ਨਾਲੋਂ ਵੱਖ ਹੋ ਗਿਆ ਤੇ ਭਗਦੜ ਦੇ ਸ਼ਾਂਤ ਹੋਣ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ । ਸ਼ਰਾਈਨ ਬੋਰਡ ਵਲੋਂ ਮਮਤਾ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।



error: Content is protected !!