ਅੱਜ ਕੱਲ ਦੰਦ ਦਰਦ ਦੀ ਸਮੱਸਿਆ ਹਰ ਕਿਸੇ ਨੂੰ ਹੋ ਰਹੀ ਹੈ । ਸਾਡੇ ਗ਼ਲਤ ਖਾਣ ਪੀਣ ਕਰਕੇ ਦੰਦਾਂ ਦੀ ਸਮੱਸਿਆ ਹੋ ਜਾਂਦੀ ਹੈ । ਠੰਡਾ ਗਰਮ ਇੱਕ ਸਮੇਂ ਖਾ ਲੈਣ ਨਾਲ ਵੀ ਦੰਦਾਂ ਵਿਚ ਦਰਦ ਦੀ ਸਮੱਸਿਆ ਹੁੰਦੀ ਹੈ । ਇਸ ਤਰ੍ਹਾਂ ਦੀ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਜੇਕਰ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਘਰ ਬੈਠੇ ਹੀ ਇਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ।
ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ – ਨਮਕ ਇੱਕ ਕੱਪ ਕੋਸੇ ਪਾਣੀ ਵਿਚ ਇਕ ਚਮਚ ਨਮਕ ਮਿਲਾ ਕੇ ਕੁਝ ਸਮੇਂ ਤੱਕ ਮੂੰਹ ਵਿੱਚ ਰੱਖੋ ਅਤੇ ਫਿਰ ਕੁਰਲੀ ਕਰੋ । ਇਸ ਤਰ੍ਹਾਂ ਕਰਨ ਨਾਲ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ । ਲੌਂਗ ਦਾ ਤੇਲ – ਦੰਦ ਵਿੱਚ ਤੇਜ਼ ਦਰਦ ਹੋਣ ਤੇ ਲੌਂਗ ਦਾ ਤੇਲ ਦੰਦ ਤੇ ਲਗਾਓ । ਦੰਦ ਦਾ ਦਰਦ ਠੀਕ ਹੋ ਜਾਵੇਗਾ ।
ਲਸਣ – ਲਸਣ ਇੱਕ ਐਂਟੀ ਬੈਕਟੀਰੀਅਲ ਹੁੰਦੀ ਹੈ।ਲਸਣ ਦੀ ਕਲੀ ਨੂੰ ਪੀਸ ਕੇ ਨਮਕ ਲਗਾ ਕੇ ਜਿਸ ਦੰਦ ਵਿੱਚ ਦਰਦ ਹੋ ਰਿਹਾ ਹੈ , ਉਸ ਤੇ ਲਗਾਓ । ਦੰਦ ਦਾ ਦਰਦ ਠੀਕ ਹੋ ਜਾਵੇਗਾ ।
ਅਮਰੂਦ – ਕੈਵਿਟੀ ਦੇ ਕਾਰਨ ਦੰਦ ਦਰਦ ਹੋਣ ਤੇ ਅਮਰੂਦ ਦੇ 4 – 5 ਪੱਤੇ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਕੁਰਲੀ ਕਰੋ । ਪੱਤੇ ਚਬਾ ਕੇ ਖਾ ਵੀ ਸਕਦੇ ਹੋ । ਇਸ ਨਾਲ ਬਹੁਤ ਜਲਦੀ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ ।
ਅਦਰਕ – ਅਦਰਕ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੇਮੇਟਰੀ ਗੁਣਾਂ ਦੇ ਕਰਕੇ ਦਰਦ ਅਤੇ ਸੋਜ ਦੂਰ ਹੁੰਦੀ ਹੈ । ਅਦਰਕ ਦਾ ਪੇਸਟ ਦਰਦ ਵਾਲੇ ਦੰਦ ਤੇ ਲਗਾਓ । ਦੰਦ ਦਾ ਦਰਦ ਠੀਕ ਹੋ ਜਾਵੇਗਾ ।
ਹਿੰਗ – ਜਿਸ ਦੰਦ ਵਿੱਚ ਦਰਦ ਹੋ ਰਿਹਾ ਹੋਵੇ । ਉਸ ਤੇ ਚੁੱਟਕੀ ਭਰ ਹਿੰਗ ਲਗਾਓ । ਮੂੰਹ ਵਿਚ ਲਾਰ ਬਣ ਰਹੀ ਹੈ ਤਾਂ ਉਸ ਨੂੰ ਥੁੱਕਦੇ ਰਹੋ । ਦੰਦ ਦਾ ਦਰਦ ਠੀਕ ਹੋ ਜਾਵੇਗਾ ।
ਕਪੂਰ – ਦਰਦ ਵਾਲੀ ਜਗ੍ਹਾਂ ਤੇ ਕਪੂਰ ਰੱਖਣ ਨਾਲ ਆਰਾਮ ਮਿਲਦਾ ਹੈ । ਦੰਦ ਵਿੱਚ ਤੇਜ਼ ਦਰਦ ਹੋ ਰਿਹਾ ਹੋਵੇ , ਤਾਂ ਕਪੂਰ ਲਗਾਓ । ਇਸ ਨਾਲ ਬਣਨ ਵਾਲੀ ਲਾਰ ਨੂੰ ਥੁੱਕਦੇ ਰਹੋ ।
ਨਿੰਮ – ਨਿੰਮ ਐਂਟੀਬੈਕਟੀਰੀਅਲ ਹੁੰਦਾ ਹੈ । ਨਿੰਮ ਦੀ ਦਾਤਣ ਕਰੋ ਜਾਂ ਫਿਰ ਨਿੰਮ ਦੇ ਕੱਚੇ ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ ਅਤੇ ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਸਰ੍ਹੋਂ ਦਾ ਤੇਲ – ਸਰੋਂ ਦੇ ਤੇਲ ਵਿਚ ਚੁਟਕੀ ਭਰ ਨਮਕ ਮਿਲਾ ਕੇ ਦੰਦਾਂ ਅਤੇ ਮਸੂੜੀਆਂ ਦੀ ਮਸਾਜ ਕਰਨ ਨਾਲ ਦਰਦ ਦੂਰ ਹੋ ਜਾਂਦਾ ਹੈ ।
ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਦਾਦਾ ਜੀ ਦੇ ਨੁਸਕੇ ਜ਼ਰੂਰ ਲਾਈਕ ਕਰੋ ।
ਘਰੇਲੂ ਨੁਸ਼ਖੇ