ਆਈ ਤਾਜ਼ਾ ਵੱਡੀ ਖਬਰ

ਜਿਸ ਤਰ੍ਹਾਂ ਹਰ ਰੋਜ਼ ਅਪਰਾਧ ਨਾਲ ਸਬੰਧਤ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਉਸਦੇ ਚਲਦੇ ਲੋਕਾਂ ਵਿਚ ਸੁਰੱਖਿਆ ਨੂੰ ਲੈ ਕੇ ਕਾਫ਼ੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਹਰ ਰੋਜ਼ ਜਿਸ ਤਰ੍ਹਾਂ ਚੋਰੀਆਂ, ਠੱਗੀਆਂ ਦੇ ਨਾਲ ਸਬੰਧਤ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ , ਇੰਜ ਲੱਗਦਾ ਹੈ ਕਿ ਈਮਾਨਦਾਰੀ ਹੁਣ ਖ਼ਤਮ ਹੁੰਦੀ ਜਾ ਰਹੀ ਹੈ । ਪਰ ਅਜੇ ਵੀ ਕੁਝ ਲੋਕ ਆਪਣੀ ਈਮਾਨਦਾਰੀ ਦੇ ਨਾਲ ਕਈ ਤਰ੍ਹਾਂ ਦੀਆਂ ਮਿਸਾਲਾਂ ਕਾਇਮ ਕਰਦੇ ਹਨ ਤੇ ਅਜਿਹੀ ਹੀ ਇਕ ਈਮਾਨਦਾਰੀ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾ ‘ਚ ।

ਦਰਅਸਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਦੁਨੀਆਂ ਭਰ ਦੇ ਵੱਖੋ ਵੱਖਰੇ ਕੋਨਿਆਂ ਤੋਂ ਲੋਕ ਆਉਂਦੇ ਹਨ ਤੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹਨ । ਇਸੇ ਲੜੀ ਤਹਿਤ ਇਕ ਨੌਜਵਾਨ ਮੱਧ ਪ੍ਰਦੇਸ਼ ਤੋਂ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਚ ਦਰਸ਼ਨ ਕਰਨ ਪਹੁੰਚਿਆ । ਜਦ ਉਸਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਗਏ ਤਾ, ਗਗਨ ਸਿੰਘ ਨਾਮ ਦਾ ਇਹ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਨਿਵਾਸ ਵਿਖੇ ਸਰਾਂ ਦੇ ਵਿੱਚ ਪੈਂਹਠ ਹਜ਼ਾਰ ਰੁਪਏ ਰਹਿ ਗਏ ਸਨ।

ਜਦੋਂ ਸਰਾਂ ਦਾ ਸਫਾਈ ਕਰਮੀ , ਸਫ਼ਾਈ ਕਰਨ ਪਹੁੰਚਿਆ ਤਾਂ ਉਸ ਨੂੰ ਇਹ ਪੈਸੇ ਸਫ਼ਾਈ ਕਰਦਿਆਂ ਮਿਲੇ ਜਿਸ ਤੋਂ ਬਾਅਦ ਸਫ਼ਾਈ ਕਰਮਚਾਰੀ ਅਤੇ ਸਰਾਂ ਦੇ ਇੰਚਾਰਜ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਦਿੱਤੀ ਤੇ ਫਿਰ ਪ੍ਰਬੰਧਕਾਂ ਵੱਲੋਂ ਇਸ ਦੀ ਜਾਣਕਾਰੀ ਮੱਧ ਪ੍ਰਦੇਸ਼ ਤੋਂ ਆਏ ਸ਼ਰਧਾਲੂ ਗਗਨ ਸਿੰਘ ਨੂੰ ਦਿੱਤੀ ਗਈ ਤੇ ਫੋਨ ਕਰ ਕੇ ਉਸ ਦੇ ਪੈਸੇ ਉਸ ਨੂੰ ਵਾਪਸ ਕਰ ਦਿੱਤੇ ਗਏ ।

ਜਿਸ ਤੋਂ ਬਾਅਦ ਗਗਨ ਸਿੰਘ ਨਾਮ ਦੇ ਸ਼ਰਧਾਲੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸਰਾਂ ਦੇ ਕਰਮਚਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ । ਬੇਹੱਦ ਹੀ ਦਿਲ ਨੂੰ ਸਕੂਨ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ , ਜਿਥੇ ਲੋਕ ਕਈ ਤਰ੍ਹਾਂ ਦੀਆਂ ਠੱਗੀਆਂ ਕਰ ਰਹੇ ਹਨ ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾਂ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕਰ ਦਿੱਤੀ ਹੈ । ਜਿਸ ਸੰਬੰਧੀ ਗੱਲਬਾਤ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ੀ ਨਾਲ ਛਿੜੀ ਹੋਈ ਹੈ । ਹਰ ਕਿਸੇ ਦੇ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।

Home ਤਾਜਾ ਜਾਣਕਾਰੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਦੇ 65 ਹਜਾਰ ਰੁਪਏ ਰਹਿ ਗਏ ਸਰਾਂ ਚ ਫਿਰ ਜੋ ਹੋਇਆ ਸਾਰੇ ਪਾਸੇ ਹੋ ਰਹੀ ਚਰਚਾ

ਤਾਜਾ ਜਾਣਕਾਰੀ
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਦੇ 65 ਹਜਾਰ ਰੁਪਏ ਰਹਿ ਗਏ ਸਰਾਂ ਚ ਫਿਰ ਜੋ ਹੋਇਆ ਸਾਰੇ ਪਾਸੇ ਹੋ ਰਹੀ ਚਰਚਾ
ByadminDecember 27, 2021Comments Off on ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਦੇ 65 ਹਜਾਰ ਰੁਪਏ ਰਹਿ ਗਏ ਸਰਾਂ ਚ ਫਿਰ ਜੋ ਹੋਇਆ ਸਾਰੇ ਪਾਸੇ ਹੋ ਰਹੀ ਚਰਚਾ
Previous Postਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ,ਰਾਸਟ੍ਰਪਤੇ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤਾ ਅਫਸੋਸ
Next Postਸ਼ਰੇਆਮ ਸੜਕ ਤੇ ਪਤੀ ਨੇ ਘਰਵਾਲੀ ਨੂੰ ਦਿੱਤੀ ਇਸ ਤਰਾਂ ਮੌਤ ਅਤੇ ਫਿਰ ਪਹੁੰਚ ਗਿਆ ਖੁਦ ਹੀ ਥਾਣੇ
