ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿਥੇ ਇਸ ਸਮੇਂ ਸਭ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਬੀਤੇ ਦਿਨੀਂ ਬੇਅਦਬੀ ਦੇ ਸਾਹਮਣੇ ਆਏ ਮਾਮਲਿਆਂ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਉਸ ਨੂੰ ਲੈ ਕੇ ਆਏ ਦਿਨ ਹੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਚੋਣਾਂ ਨੂੰ ਨਜ਼ਦੀਕ ਦੇਖਦੇ ਹੋਏ ਪੰਜਾਬ ਵਿੱਚ ਪਹਿਲਾਂ ਤੋਂ ਹੋਈ ਬੇਅਦਬੀ ਦੇ ਮਾਮਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿੱਚ ਡੇਰਾ ਸਿਰਸਾ ਮੁਖੀ ਦੇ ਸ਼ਾਮਲ ਹੋਣ ਤੇ ਉਸ ਕੋਲੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ।

ਜੋ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੈ। ਜੋ ਕਈ ਕੇਸਾਂ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਥੇ ਹੀ ਗੁਰਮੀਤ ਰਾਮ ਰਹੀਮ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਹੁਣ ਜੇਲ ਵਿੱਚ ਬੰਦ ਰਾਮ ਰਹੀਮ ਲਈ ਅਦਾਲਤ ਵੱਲੋਂ ਇਹ ਬੜੀ ਚੰਗੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ ਵਿੱਚ ਬੰਦ ਗੁਰਮੀਤ ਰਾਮ ਰਹੀਮ ਲਈ ਇੱਕ ਚੰਗੀ ਖ਼ਬਰ ਉਸ ਸਮੇਂ ਸਾਹਮਣੇ ਆਈ ਜਦੋਂ ਹਰਿਆਣਾ ਤੇ ਪੰਜਾਬ ਹਾਈਕੋਰਟ ਵੱਲੋਂ ਡੇਰਾ ਸਿਰਸਾ ਮੁਖੀ ਵੱਲੋਂ ਦਾਇਰ ਕੀਤੀ ਗਈ ਰਹਿਮ ਦੀ ਪਟੀਸ਼ਨ ਨੂੰ ਮਨਜ਼ੂਰ ਕੀਤਾ ਗਿਆ ਹੈ।

ਜਿੱਥੇ ਉਸ ਵੱਲੋਂ ਆਪਣੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਚਾਰ ਹੋਰ ਦੋਸ਼ੀਆਂ ਦੇ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਗੁਰਮੀਤ ਰਾਮ ਰਹੀਮ ਨੂੰ 31 ਲੱਖ ਰੁਪਏ ਜੁਰਮਾਨਾ ਅਤੇ ਬਾਕੀ 4 ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ।

ਉਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਨਜ਼ੂਰ ਕੀਤੀ ਗਈ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ਤੋਂ ਬਾਅਦ 31 ਲੱਖ ਰੁਪਏ ਜੁਰਮਾਨੇ ਤੇ ਵੀ ਰੋਕ ਅਜੇ ਲਗਾ ਦਿੱਤੀ ਗਈ ਹੈ। ਜੋ ਕਿ ਹਾਈ ਕੋਰਟ ਦੇ ਹੁਕਮਾ ਦੇ ਤਹਿਤ ਸੀਬੀਆਈ ਕੋਰਟ ਵੱਲੋਂ ਲਗਾਇਆ ਗਿਆ ਸੀ। ਜੇਲ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਆਪਣੇ ਹੀ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਅਕਤੂਬਰ ਮਹੀਨੇ ਵਿਚ ਸੁਣਾਈ ਗਈ ਸੀ।


ਤਾਜਾ ਜਾਣਕਾਰੀ
ਆਖਰ ਜੇਲ ਚ ਬੰਦ ਰਾਮ ਰਹੀਮ ਲਈ ਅਦਾਲਤ ਤੋਂ ਆ ਗਈ ਇਹ ਵੱਡੀ ਚੰਗੀ ਖਬਰ
ByadminDecember 22, 2021Comments Off on ਆਖਰ ਜੇਲ ਚ ਬੰਦ ਰਾਮ ਰਹੀਮ ਲਈ ਅਦਾਲਤ ਤੋਂ ਆ ਗਈ ਇਹ ਵੱਡੀ ਚੰਗੀ ਖਬਰ
Previous Postਪੰਜਾਬ ਚ ਇਥੇ ਇਸ ਕਾਰਨ ਨੂੰ ਲੈ ਕੇ ਮਚਿਆ ਹੜਕੰਪ ਹੋਇਆ ਮੌਤਾਂ – ਤਾਜਾ ਵੱਡੀ ਖਬਰ
Next Postਸੁਖਪਾਲ ਖਹਿਰਾ ਲਈ ਆਈ ਵੱਡੀ ਮਾੜੀ ਖਬਰ -ਖਹਿਰਾ ਦੇ ਪੁੱਤਰ ਨੇ ਦਿੱਤੀ ਖੁਦ ਇਹ ਜਾਣਕਾਰੀ
