BREAKING NEWS
Search

ਸੁਖਪਾਲ ਖਹਿਰਾ ਲਈ ਆਈ ਵੱਡੀ ਮਾੜੀ ਖਬਰ -ਖਹਿਰਾ ਦੇ ਪੁੱਤਰ ਨੇ ਦਿੱਤੀ ਖੁਦ ਇਹ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਸਿਆਸੀ ਲੀਡਰਾਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਪੰਜਾਬੀਆਂ ਦੀਆਂ ਵੋਟਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਹਾਸਲ ਕੀਤੀਆਂ ਜਾ ਸਕਣ । ਰੋਜ਼ ਹੀ ਪੰਜਾਬ ਸਿਆਸਤ ਵਿਚ ਵੱਡਾ ਧਮਾਕਾ ਦੇਖਣ ਨੂੰ ਮਿਲਦਾ ਹੈ । ਜਿੱਥੇ ਅੱਜ ਪੰਜਾਬ ਸਿਆਸਤ ਵਿੱਚ ਦੋ ਵੱਡੇ ਧਮਾਕੇ ਵੇਖਣ ਨੂੰ ਮਿਲੇ, ਜਿੱਥੇ ਇਕ ਪਾਸੇ ਇਹ ਵੱਡਾ ਧਮਾਕਾ ਕਾਂਗਰਸ ਪਾਰਟੀ ਦੇ ਵਿੱਚ ਹੋਇਆ, ਕਿਉਂਕਿ ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਏ ।

ਉੱਥੇ ਹੀ ਅੱਜ ਅਕਾਲੀ ਦਲ ਪਾਰਟੀ ਨੂੰ ਵੀ ਇਕ ਵੱਡਾ ਝਟਕਾ ਲੱਗਿਆ ਕਿਉਂਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਐੱਫਆਈਆਰ ਦਰਜ ਕੀਤੀ ਗਈ । ਇਸੇ ਵਿਚਕਾਰ ਹੁਣ ਕਾਂਗਰਸ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਹਾਈਕੋਰਟ ਦੇ ਵੱਲੋਂ ਖਹਿਰਾ ਦੀ ਜ਼ਮਾਨਤ ਦੀ ਸੁਣਵਾਈ ਨੂੰ ਟਾਲ ਦਿੱਤਾ ਗਿਆ ਹੈ । ਹੁਣ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਤੇ ਅਗਲੀ ਸੁਣਵਾਈ ਅਗਲੇ ਸਾਲ ਯਾਨੀ 18 ਜਨਵਰੀ ਨੂੰ ਹੋਵੇਗੀ । ਇਸ ਸੰਬੰਧੀ ਜਾਣਕਾਰੀ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਦੇ ਵਲੋਂ ਆਪਣੇ ਫੇਸਬੁੱਕ ਤੇ ਇਕ ਪੋਸਟ ਸਾਂਝੀ ਕਰ ਕੇ ਦਿੱਤੀ ਗਈ ।

ਦਰਅਸਲ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਕਿਹਾ ਕਿ ਮੈਨੂੰ ਬਹੁਤ ਉਮੀਦ ਸੀ ਕਿ ਮੇਰੇ ਪਿਤਾ ਦੀ ਅੱਜ ਜ਼ਮਾਨਤ ਹੋਵੇਗੀ, ਕਿਉਂਕਿ ਉਹ ਬੇਗੁਨਾਹ ਹਨ ਪਰ ਹਾਈ ਕੋਰਟ ਨੇ ਜ਼ਮਾਨਤ ਦੀ ਅਗਲੀ ਸੁਣਵਾਈ 18 ਜਨਵਰੀ ਤੇ ਪਾ ਦਿੱਤੀ ਹੈ । ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਹੋਈ ਹੈ ।

ਜਿਸ ਦੇ ਚੱਲਦੇ ਉਨ੍ਹਾਂ ਨੂੰ ਪੁਲੀਸ ਦੇ ਵੱਲੋਂ ਰਿਮਾਂਡ ਤੇ ਵੀ ਲਿਆ ਗਿਆ ਸੀ , ਬਹੁਤ ਵਾਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਜ਼ਮਾਨਤ ਅਰਜ਼ੀ ਨੂੰ ਲੈ ਕੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ, ਪਰ ਮਾਣਯੋਗ ਅਦਾਲਤ ਦੇ ਵੱਲੋਂ ਬਹੁਤ ਵਾਰ ਇਹ ਪਟੀਸ਼ਨਾਂ ਰੱਦ ਕਰ ਦਿੱਤੀਅਾਂ ਗੲੀਅਾਂ ਹਨ । ਇਸੇ ਵਿਚਕਾਰ ਅੱਜ ਇਕ ਹੋਰ ਵੱਡਾ ਝਟਕਾ ਸੁਖਪਾਲ ਸਿੰਘ ਖਹਿਰਾ ਨੂੰ ਲੱਗਿਆ ਜਦ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਅਗਲੇ ਸਾਲ ਤੇ ਟਾਲ ਦਿੱਤੀ ।



error: Content is protected !!