BREAKING NEWS
Search

ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੁੜੀ ਕਰ ਰਹੀ ਸੀ ਖ਼ੁਦਕੁਸ਼ੀ ਫਿਰ ਪੁਲਸ ਨੇ 8 ਮਿੰਟਾਂ ਦੇ ਵਿਚ ਵਿਚ ਏਦਾਂ ਬਚਾਈ ਜਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਸ ਕਾਰਨ ਕਈ ਲੋਕਾਂ ਵੱਲੋਂ ਕਰੋਨਾ ਦੇ ਚਲਦਿਆਂ ਹੋਇਆਂ ਗਲਤ ਫੈਸਲੇ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਉੱਥੇ ਹੀ ਕਈ ਜਗ੍ਹਾ ਤੇ ਪਰਿਵਾਰਕ ਝਗੜੇ ਵੀ ਇਸ ਕਦਰ ਵਧ ਜਾਂਦੇ ਹਨ ਜਿੱਥੇ ਵਿਆਹੁਤਾ ਜੋੜੇ ਵੱਲੋਂ ਵੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਲੋਕਾਂ ਵੱਲੋਂ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਵੀ ਕੀਤਾ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਸੋਸ਼ਲ ਮੀਡੀਆ ਜਿੱਥੇ ਇੱਕ ਅਜਿਹੀ ਸਾਈਟ ਹੈ ਜਿਸ ਦਾ ਲੋਕਾਂ ਵੱਲੋ ਗਲਤ ਫਾਇਦਾ ਵੀ ਚੁੱਕਿਆ ਜਾ ਰਿਹਾ ਹੈ। ਹੁਣ ਇੱਥੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੁੜੀ ਵੱਲੋਂ ਖੁ-ਦ-ਕੁ-ਸ਼ੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਪੁਲਿਸ ਵੱਲੋਂ 8 ਮਿੰਟਾਂ ਵਿੱਚ ਏਦਾ ਜਾਨ ਬਚਾਈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਨਵੀਂ ਦਿੱਲੀ ਤੋਂ ਸਾਹਮਣੇ ਆਈ ਹੈ। ਜਿੱਥੇ ਪਰਿਵਾਰਕ ਵਿਵਾਦ ਦੇ ਚਲਦਿਆਂ ਹੋਇਆਂ ਇੱਕ ਪੱਚੀ ਸਾਲਾਂ ਲੜਕੀ ਵੱਲੋਂ ਆਪਣੇ ਘਰ ਵਿੱਚ ਹੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਜਿਸ ਵੱਲੋਂ ਇਹ ਸਾਰੀ ਘਟਨਾ ਇੰਸਟਾਗ੍ਰਾਮ ਤੇ ਲਾਈਵ ਕਰ ਦਿੱਤੀ ਗਈ। ਇਸ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਤੁਰੰਤ ਐਸ ਐਚ ਓ ਦੀ ਅਗਵਾਈ ਹੇਠ ਇੱਕ ਟੀਮ ਵੱਲੋਂ ਜਾ ਕੇ ਇਸ ਕੁੜੀ ਨੂੰ ਬਚਾਇਆ ਗਿਆ ਹੈ। ਪੁਲਿਸ ਵੱਲੋਂ ਇਹ ਸਾਰਾ ਕੰਮ 8 ਮਿੰਟਾਂ ਦੇ ਅੰਦਰ ਕੀਤਾ ਗਿਆ ਅਤੇ ਇਸ ਲੜਕੀ ਦਾ ਧਿਆਨ ਭਟਕਾਉਣ ਲਈ ਇਸ ਟੀਮ ਵੱਲੋਂ ਉਸਨੂੰ ਲਗਾਤਾਰ ਬਾਰ ਬਾਰ ਫੋਨ ਕੀਤਾ ਜਾਂਦਾ ਰਿਹਾ।

ਦੱਸਿਆ ਗਿਆ ਹੈ ਕਿ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੈਨੇਟਾਈਜ਼ਰ ਪੀ ਲਿਆ ਗਿਆ ਸੀ,ਜਿਸ ਦੀ ਜਾਣਕਾਰੀ ਪੁਲਿਸ ਨੂੰ ਮਿਲਣ ਤੇ ਤੁਰੰਤ ਇਸ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਸਾਈਬਰ ਸੈੱਲ ਵੱਲੋਂ ਦਿੱਤੀ ਗਈ। ਜਿਸ ਤੋਂ ਬਾਅਦ ਲੜਕੀ ਦੇ ਇਲਾਕੇ ਬਾਰੇ ਪਤਾ ਲੱਗਣ ਤੇ ਪੁਲਿਸ ਵੱਲੋਂ ਉਸ ਜਗ੍ਹਾ ਤੇ ਜਾ ਕੇ ਲੜਕੀ ਦੇ ਪਤੀ ਅਤੇ ਭਰਾ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਲੜਕੀ ਨੂੰ ਕੌਂਸਲਿੰਗ ਲਈ ਭੇਜ ਦਿੱਤਾ ਗਿਆ ਹੈ।

ਸਾਈਬਰ ਸੈੱਲ ਵੱਲੋਂ ਵੀਡੀਓ ਅਪਲੋਡ ਦੇਖਕੇ ਪੁਲਿਸ ਦੀ ਟੀਮ ਨੂੰ ਰਾਤ 9:55 ਮਿੰਟ ਤੇ ਇਹ ਜਾਣਕਾਰੀ ਦਿੱਤੀ ਗਈ ਸੀ। ਦੱਸਿਆ ਗਿਆ ਹੈ ਕਿ ਇਹ ਲੜਕੀ ਜਿਥੇ ਉਤਰੀ ਦਿੱਲੀ ਵਿੱਚ ਆਪਣੇ ਪਤੀ ਨਾਲ ਰਹਿੰਦੀ ਹੈ ਉਥੇ ਹੀ ਦੋਹਾਂ ਦੇ ਵਿਚਕਾਰ ਆਪਸੀ ਤਕਰਾਰ ਹੋਣ ਤੋਂ ਬਾਅਦ ਲੜਕੀ ਵੱਲੋਂ ਇਹ ਕਦਮ ਚੁੱਕਿਆ ਗਿਆ ।



error: Content is protected !!