ਆਈ ਤਾਜ਼ਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਜਿੱਥੇ ਕੁਦਰਤੀ ਆਫ਼ਤ ਕਰੋਨਾ ਨੇ ਸਾਰੀ ਦੁਨੀਆਂ ਵਿਚ ਭਾਰੀ ਤਬਾਹੀ ਮਚਾਈ ਹੈ। ਉਥੇ ਹੀ ਇਸ ਕਰੋਨਾ ਦੇ ਬਹੁਤ ਸਾਰੇ ਰੂਪ ਸਾਹਮਣੇ ਆ ਰਹੇ ਹਨ। ਜੋ ਪਹਿਲੇ ਕਰੋਨਾ ਨਾਲੋਂ ਵੀ ਵਧੇਰੇ ਖਤਰਨਾਕ ਦੱਸੇ ਜਾ ਰਹੇ ਹਨ। ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਉਥੇ ਹੀ ਕੁਦਰਤ ਵੱਲੋਂ ਵੀ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਦੀ ਕੁਦਰਤੀ ਆਫਤਾਂ ਦੀ ਚਪੇਟ ਵਿੱਚ ਆਉਣ ਕਾਰਨ ਜਾਨ ਵੀ ਜਾ ਰਹੀ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਰੋਨਾ ਤੋਂ ਇਲਾਵਾ ਸਮੁੰਦਰੀ ਤੂਫ਼ਾਨ, ਭੂਚਾਲ ,ਜੰਗਲੀ ਅੱਗ, ਭਾਰੀ ਮੀਂਹ, ਚਟਾਨਾਂ ਦਾ ਖਿਸਕਣਾ, ਅਤੇ ਰਹੱਸਮਈ ਬਿਮਾਰੀਆਂ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ।

ਹੁਣ ਏਥੇ 7.3 ਤੀਬਰਤਾ ਦਾ ਜਬਰਦਸਤ ਭੂਚਾਲ ਆਇਆ ਹੈ ਜਿਥੇ ਇਹ ਵੱਡਾ ਅਲਰਟ ਜਾਰੀ ਕਰ ਦਿਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇੰਡੋਨੇਸ਼ੀਆ ਵਿੱਚ 7.3 ਤੀਬਰਤਾ ਦਾ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਭੂਚਾਲ ਦੇ ਤੇਜ਼ ਝਟਕੇ ਇੰਡੋਨੇਸ਼ੀਆ ਦੇ ਫਲੋਰੇਂਸ ਟਾਪੂ ਦੇ ਨੇੜੇ ਮਹਿਸੂਸ ਕੀਤੇ ਗਏ ਹਨ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਭੂਚਾਲ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

ਅਮਰੀਕੀ ਭੂਵਿਗਿਆਨ ਸਰਵੇਖਣ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਭੂਚਾਲ਼ ਆਇਆ ਹੈ ਅਤੇ ਜਿਸ ਦਾ ਕੇਂਦਰ ਸਮੁੰਦਰ ਵਿਚ 18.5 ਕਿਲੋਮੀਟਰ ਦੀ ਡੂੰਘਾਈ ਤੇ ਦੱਸਿਆ ਗਿਆ ਹੈ। ਇਹ ਜਗ੍ਹਾ 112 ਕਿਲੋਮੀਟਰ ਦੇ ਕਰੀਬ ਮੌਮੇਰੇ ਸ਼ਹਿਰ ਤੋਂ ਦੂਰ ਹੈ। ਜੋ ਕਿ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਦੀ ਆਬਾਦੀ 85000 ਦੇ ਕਰੀਬ ਹੈ। ਉੱਥੇ ਦੱਸਿਆ ਗਿਆ ਹੈ ਕਿ ਸਮੁੰਦਰ ਵਿੱਚ ਭੂਚਾਲ ਕੇਂਦਰ ਦੇ 1000 ਕਿਲੋਮੀਟਰ ਤੱਕ ਖਤਰਨਾਕ ਲਹਿਰਾਂ ਉੱਠਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਹੈ।

ਜਿਸ ਕਾਰਨ ਸੁਨਾਮੀ ਆਉਣ ਅਤੇ ਜ਼ਮੀਨ ਖਿਸਕਣ ਜਿਹੇ ਘਟਨਾਵਾਂ ਹੋਣ ਦਾ ਖ਼ਤਰਾ ਵੀ ਵੱਧ ਗਿਆ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇੰਡੋਨੇਸ਼ੀਆ ਵਿੱਚ ਇਸ ਵਿਸ਼ਾਲ ਟਾਪੂ ਉੱਪਰ ਅਚਾਨਕ ਹੀ ਸੁਨਾਮੀ ਅਤੇ ਜਵਾਲਾਮੁਖੀ ਫਟਣ ਅਤੇ ਭੁਚਾਲ ਵਰਗੀਆਂ ਆਫਤਾਂ ਦੇ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਭੂਚਾਲ ਦੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਜਾਰੀ ਹੋਈਆਂ ਹਨ। ਜਿਸ ਵਿੱਚ ਇਮਾਰਤਾਂ ਹਿੱਲ ਰਹੀਆਂ ਹਨ ਅਤੇ ਲੋਕਾਂ ਵੱਲੋਂ ਬਾਹਰ ਭੱਜਿਆ ਜਾ ਰਿਹਾ ਹੈ।


ਤਾਜਾ ਜਾਣਕਾਰੀ


