BREAKING NEWS
Search

ਕਿਸਾਨਾਂ ਦੇ ਵਾਪਸੀ ਤੇ ਹੀ ਪੁਲਸ ਨੇ ਦਿੱਲੀ ਬਾਡਰ ਤੇ ਕਰਤੀ ਇਹ ਸ਼ੁਰੂ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਖ਼ੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਪਹਿਲਾਂ ਸੂਬਾ ਪੱਧਰ ਤੇ ਸ਼ੁਰੂ ਹੋਇਆ ਸੀ। ਸਰਕਾਰ ਵੱਲੋਂ ਕੋਈ ਵੀ ਨਾ ਫੈਸਲਾ ਕਰਦੇ ਹੋਏ ਕਿਸਾਨਾਂ ਵੱਲੋਂ ਇਹ ਵਿਰੋਧ ਪਿਛਲੇ ਸਾਲ 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਵਾਸਤੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਉਪਰ ਹੀ ਪੱਕੇ ਮੋਰਚੇ ਲਾਏ ਗਏ ਸਨ ਅਤੇ ਸੜਕੀ ਆਵਾਜਾਈ ਨੂੰ ਲੰਘਣ ਵਾਸਤੇ ਕੁਝ ਹੀ ਰਸਤਾ ਦਿੱਤਾ ਗਿਆ ਸੀ। ਕਿਸਾਨਾ ਵੱਲੋਂ ਜਿੱਥੇ ਪਹਿਲਾਂ ਟਰਾਲੀਆਂ ਦੇ ਵਿੱਚ ਆਪਣਾ ਰੈਣ ਬਸੇਰਾ ਬਣਾਇਆ ਗਿਆ। ਮੌਸਮ ਦੇ ਹਿਸਾਬ ਨਾਲ ਉਥੇ ਕਿਸਾਨਾਂ ਵੱਲੋਂ ਜਿੱਥੇ ਆਰਜੀ ਤੌਰ ਤੇ ਟੈਂਟ ਲਗਾਏ ਗਏ, ਉਥੇ ਹੀ ਪੱਕੇ ਮਕਾਨ ਵੀ ਬਣਾਏ ਗਏ।

ਕੇਂਦਰ ਸਰਕਾਰ ਵੱਲੋਂ ਜਿਥੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਉਥੇ ਹੀ ਕਿਸਾਨਾਂ ਵੱਲੋਂ 15 ਦਸੰਬਰ ਨੂੰ ਇਹ ਸੰਘਰਸ਼ ਖ਼ਤਮ ਕੀਤਾ ਜਾ ਰਿਹਾ ਹੈ। 13 ਦਸੰਬਰ ਤੱਕ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਨੂੰ ਖਾਲੀ ਕਰ ਦਿੱਤਾ ਜਾਵੇਗਾ। ਕਿਸਾਨਾਂ ਦੇ ਜਾਣ ਨਾਲ ਦਿੱਲੀ ਪੁਲਿਸ ਵੱਲੋਂ ਬਾਰਡਰ ਤੇ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿਸਾਨਾਂ ਵੱਲੋਂ ਆਪਣੇ ਘਰਾਂ ਨੂੰ ਵਾਪਸੀ ਕੀਤੀ ਗਈ ਹੈ ਉਥੇ ਹੀ ਆਮ ਜਨਤਾ ਵਾਸਤੇ ਪੁਲਿਸ ਵੱਲੋ ਰਸਤੇ ਖੋਲਣ ਲਈ ਦਿੱਲੀ ਰੋਹਤਕ ਨੈਸ਼ਨਲ ਹਾਈਵੇਅ ਨੂੰ ਖੋਲ੍ਹ ਦਿੱਤਾ।

ਜਿੱਥੇ ਪੁਲਿਸ ਵੱਲੋਂ ਜੇਸੀਬੀ ਮਸ਼ੀਨਾਂ ਮੰਗਵਾ ਕੇ ਸੀਮੈਂਟ ਦੇ ਬੈਰੀਕੇਡਾਂ ਤੋੜੇ ਜਾ ਰਹੇ ਹਨ। ਕਿਉਂਕਿ ਪੁਲਿਸ ਵੱਲੋਂ ਬਣਵਾਈਆਂ ਗਈਆਂ ਕੰਕਰੀਟ ਦੀਆਂ ਕੰਧਾਂ ਹੁਣ ਤੋੜੀਆ ਜਾਣਗੀਆ। ਜਿੱਥੇ ਇਹ ਰਸਤੇ ਸਾਫ਼ ਕੀਤੇ ਜਾ ਰਹੇ ਹਨ ਉਥੇ ਹੀ ਉਦਯੋਗਿਕ ਇਕਾਈਆਂ ਦਾ ਕੰਮ ਵੀ ਮੁੜ ਤੋਂ ਸ਼ੁਰੂ ਹੋ ਜਾਵੇਗਾ। ਜੋ ਇਸ ਕਿਸਾਨੀ ਸੰਘਰਸ਼ ਦੌਰਾਨ ਬੰਦ ਹੋ ਗਈਆਂ ਸਨ। ਇਸ ਤਰਾਂ ਹੀ ਜੈਪੁਰ ਤੋਂ ਦਿੱਲੀ ਨੈਸ਼ਨਲ ਹਾਈਵੇ ਨੂੰ ਵੀ ਦੋਹਾਂ ਪਾਸਿਆਂ ਤੋਂ ਖੋਲ੍ਹ ਦਿੱਤਾ ਗਿਆ ਹੈ। ਉਥੇ ਹੀ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਤੋਂ ਆਉਣ ਵਾਲੇ ਹਲਕੇ ਵਾਹਨਾਂ ਨੂੰ ਅਜੇ ਨੋਏਡਾ, ਗਾਜ਼ੀਆਬਾਦ ਜਾਣ ਵਾਸਤੇ ਐਨ ਐਚ 44 ਤੋਂ ਕੇਜੀਬੀ ਦਾ ਇਸਤੇਮਾਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਜਿੱਥੇ ਪੁਲਿਸ ਵੱਲੋਂ ਬਾਕੀ ਰਸਤਿਆਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ਉਥੇ ਹੀ ਅਜੇ ਕੁੰਡਲੀ ਬਾਰਡਰ ਤੋਂ ਕਿਸਾਨਾਂ ਦੇ ਜਾਣ ਤੋਂ ਬਾਅਦ ਇਹ ਕੰਮ ਕੀਤਾ ਜਾਵੇਗਾ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰਸਤਿਆਂ ਨੂੰ ਸਹੀ ਢੰਗ ਨਾਲ ਇਸਤੇਮਾਲ ਵਿੱਚ ਲਿਆਉਣ ਵਾਸਤੇ 10 ਤੋਂ 15 ਦਿਨ ਦਾ ਸਮਾਂ ਲੱਗ ਜਾਵੇਗਾ। ਉਥੇ ਹੀ ਦੱਸਿਆ ਗਿਆ ਹੈ ਕਿ ਇਹ ਸਰਹੱਦਾਂ ਬੰਦ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਉਣ ਜਾਣ ਅਤੇ ਕੰਮਾਂ ਵਿੱਚ ਵੀ ਪ੍ਰੇਸ਼ਾਨੀ ਹੋਈ ਸੀ।



error: Content is protected !!