BREAKING NEWS
Search

ਪੰਜਾਬ ਵਾਸੀਆਂ ਲਈ ਖੁਸ਼ਖਬਰੀ : ਅੰਮ੍ਰਿਤਸਰ ਏਅਰਪੋਰਟ ਤੋਂ 9 ਦਸੰਬਰ ਤੋਂ ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੀਆਂ ਪਾਬੰਧੀਆਂ ਪਿਛਲੇ ਸਾਲ 2020 ਦੇ ਵਿਚ ਲਗਾ ਦਿੱਤੀਆਂ ਗਈਆਂ ਸਨ ਅਤੇ ਮਾਰਚ ਦਾ ਮਹੀਨਾ ਲੋਕਾਂ ਨੂੰ ਕਦੇ ਵੀ ਨਹੀਂ ਭੁਲ ਸਕਦਾ। ਜਦੋਂ ਭਾਰਤ ਵਿੱਚ ਕਰੋਨਾ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਜਿੱਥੇ ਸਰਕਾਰ ਵੱਲੋਂ ਸਭ ਕੁਝ ਬੰਦ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਆਪਣੀ ਮੰਜਲ ਤੱਕ ਪਹੁੰਚ ਕਰਨ ਵਾਸਤੇ ਪੈਦਲ ਸਫ਼ਰ ਕਰਨਾ ਪਿਆ। ਉਥੇ ਹੀ ਆਪਣੀਆਂ ਸਰਹੱਦਾਂ ਉਪਰ ਚੋਕਸੀ ਨੂੰ ਵਧਾਉਂਦੇ ਹੋਏ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਹਵਾਈ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।

ਜਿਸ ਨਾਲ ਯਾਤਰੀਆਂ ਨੂੰ ਲੰਮਾ ਸਮਾਂ ਇੰ-ਤ-ਜ਼ਾ-ਰ ਕਰਨਾ ਪਿਆ। ਜਿੱਥੇ ਕੁਝ ਖਾਸ ਸਮਝੌਤਿਆਂ ਦੇ ਤਹਿਤ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ। ਉਥੇ ਹੀ ਘਰੇਲੂ ਉਡਾਨਾਂ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਜੋ ਦੇਸ਼ ਅੰਦਰ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਸਕਣ। ਇਸ ਦੇ ਨਾਲ ਹੀ ਸਾਰੇ ਲੋਕਾਂ ਨੂੰ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ। ਹੁਣ ਪੰਜਾਬ ਨਿਵਾਸੀਆਂ ਲਈ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ 9 ਦਸੰਬਰ ਤੋਂ ਇਹ ਐਲਾਨ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਅੰਮ੍ਰਿਤਸਰ ਤੋਂ ਪੁਣੇ ਜਾਣ ਵਾਸਤੇ ਸਿੱਧੀ ਉਡਾਣ ਨੂੰ ਸ਼ੁਰੂ ਕੀਤੇ ਜਾਣ ਦਾ ਐਲਾਨ ਅਮ੍ਰਿਤਸਰ ਹਵਾਈ-ਅੱਡੇ ਵੱਲੋਂ ਕੀਤਾ ਗਿਆ ਸੀ। ਤਾਂ ਜੋ ਯਾਤਰੀਆਂ ਨੂੰ ਆਸਾਨੀ ਨਾਲ ਪੁਣੇ ਜਾਣ ਦੀ ਸਹੂਲਤ ਮਿਲ ਸਕੇ। ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਏਅਰਲਾਈਨ ਵਲੋ ਇਹ ਉਡਾਣ 4 ਦਸੰਬਰ ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਸੀ। ਪਰ ਕੁੱਝ ਕਾਰਨਾਂ ਦੇ ਚਲਦੇ ਹੋਏ ਇਸ ਨੂੰ ਕੁਝ ਦਿਨਾਂ ਲਈ ਲੇਟ ਕਰ ਦਿੱਤਾ ਗਿਆ।

ਉੱਥੇ ਹੀ ਹੁਣ ਇੰਡੀਗੋ ਕੰਪਨੀ ਦੀ ਇਹ ਉਡਾਣ 9 ਦਸੰਬਰ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੰਪਨੀ ਵੱਲੋਂ ਕਰ ਦਿੱਤਾ ਗਿਆ ਹੈ। ਇਹ ਉਡਾਣ ਜਿਥੇ ਰੋਜ਼ਾਨਾ ਹੀ ਪੁਣੇ ਲਈ ਰਵਾਨਾ ਹੋਵੇਗੀ। ਉੱਥੇ ਹੀ ਇਸ ਉਡਾਣ ਵਿਚ ਸਫ਼ਰ ਕਰਨ ਵਾਲੇ ਯਾਤਰੀ ਪੰਜ ਹਜ਼ਾਰ ਰੁਪਏ ਵਿੱਚ ਸਫਰ ਕਰ ਸਕਣਗੇ। ਯਾਤਰੀਆਂ ਨੂੰ ਦਿੱਤੀ ਜਾ ਰਹੀ ਇਸ ਸਹੂਲਤ ਨਾਲ ਯਾਤਰੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ।



error: Content is protected !!