ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਸਥਾਪਤ ਕਰਨ ਲਈ ਬਹੁਤ ਸਾਰੀਆ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਪੂਰੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਪੰਜਾਬ ਵਿਚ ਗੈਰ ਸਮਾਜਕ ਅਨਸਰਾਂ ਵੱਲੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾ ਸਕੇ। ਕਿਉਂਕਿ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦਾ ਪੰਜਾਬ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਹੋ ਰਿਹਾ ਹੈ ਅਤੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਘਰ ਤੋਂ ਬਾਹਰ ਜਾਣ ਤੋਂ ਵੀ ਡਰਨ ਲੱਗ ਜਾਂਦੇ ਹਨ। ਕਿਉਂਕਿ ਅਪਰਾਧਿਕ ਜਗਤ ਨਾਲ ਜੁੜੀਆਂ ਹੋਈਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਕੁੜੀ ਦੇ ਕੱਪੜੇ ਪਾ ਕੇ ਖੜੇ ਮੁੰਡੇ ਵੱਲੋਂ ਪੰਜਾਬ ਵਿੱਚ ਇੱਥੇ ਇਹ ਭਿਆਨਕ ਕਾਂਡ ਕੀਤਾ ਗਿਆ ਹੈ ਜਿਥੇ ਭਾਜੜਾਂ ਪੈ ਗਈਆਂ ਹਨ, ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਖੰਨਾ ਤੋਂ ਸਾਹਮਣੇ ਆਈ ਹੈ।

ਜਿੱਥੇ ਬੀਤੀ ਰਾਤ ਇਹ ਹਾਦਸਾ ਪਿੰਡ ਅਲੌੜ ਵਿਖੇ ਰੇਲਵੇ ਲਾਈਨਾਂ ਦੇ ਕੋਲ ਵਾਪਰਿਆ ਹੈ। ਇਸ ਹਾਦਸੇ ਵਿਚ ਦੋ ਵਿਅਕਤੀਆਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਪੀਜੀਆਈ ਹਸਪਤਾਲ ਵਿਚ ਭੇਜ ਦਿਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਮੇਜਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇਕ ਜਾਣਕਾਰ ਰੋਹਿਤ ਕੁਮਾਰ ਨਾਲ ਮੋਟਰ ਸਾਈਕਲ ਤੇ ਜਾ ਰਿਹਾ ਸੀ।

ਜਦੋਂ ਉਹ ਪਿੰਡ ਅਲੌੜ ਰੇਲਵੇ ਲਾਈਨਾਂ ਕੋਲ ਪਹੁੰਚੇ ਤਾਂ, ਉੱਥੇ ਔਰਤ ਦੇ ਪਹਿਰਾਵੇ ਵਿੱਚ ਖੜੇ ਹੋਏ ਇਕ ਵਿਅਕਤੀ ਵੱਲੋਂ ਅਚਾਨਕ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਅਜੇ ਤੱਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ ਹੈ।


ਤਾਜਾ ਜਾਣਕਾਰੀ
ਕੁੜੀ ਦੇ ਕਪੜੇ ਪਾ ਕੇ ਖੜੇ ਮੁੰਡੇ ਨੇ ਪੰਜਾਬ ਚ ਏਥੇ ਕਰਤਾ ਭਿਆਨਕ ਕਾਂਡ ਪਈਆਂ ਭਾਜੜਾਂ ਛਾਈ ਦਹਿਸ਼ਤ
ByadminNovember 28, 2021Comments Off on ਕੁੜੀ ਦੇ ਕਪੜੇ ਪਾ ਕੇ ਖੜੇ ਮੁੰਡੇ ਨੇ ਪੰਜਾਬ ਚ ਏਥੇ ਕਰਤਾ ਭਿਆਨਕ ਕਾਂਡ ਪਈਆਂ ਭਾਜੜਾਂ ਛਾਈ ਦਹਿਸ਼ਤ
Previous Postਪੰਜਾਬ ਚ ਏਥੇ ਹੋਇਆ ਖੌਫਨਾਕ ਮੌਤ ਦਾ ਤਾਂਡਵ ਦੇਖਣ ਵਾਲਿਆਂ ਦੀ ਕੰਬੀ ਰੂਹ
Next Post25 ਸਾਲਾ ਨੌਜਵਾਨ ਨੂੰ ਆਪਣੀ ਇਸ ਗਲਤੀ ਨਾਲ ਮਿਲੀ ਭਰ ਜਵਾਨੀ ਚ ਮੌਤ , ਮਾਂ ਨੇ ਰੋ ਰੋ ਦਸੀ ਦਾਸਤਾਨ
