BREAKING NEWS
Search

ਇੰਗਲੈਂਡ ਤੋਂ ਆਈ ਵੱਡੀ ਮਾੜੀ ਖਬਰ – ਹੋਇਆ ਜਬਰਦਸਤ ਵੱਡਾ ਧਮਾਕਾ ਪਈਆਂ ਭਾਜੜਾਂ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਕ੍ਰਾਈਮ ਦੇ ਨਾਲ ਸਬੰਧਤ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਹਰ ਰੋਜ਼ ਹੀ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਦਾ ਹੈ ਅਪਰਾਧੀਆਂ ਦੇ ਵਲੋਂ । ਅਪਰਾਧੀਆਂ ਦੇ ਹੌਸਲੇ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਉਨ੍ਹਾਂ ਦੇ ਵੱਲੋਂ ਆਪਣੇ ਸ਼ਾਤਰ ਦਿਮਾਗ ਦੇ ਜ਼ਰੀਏ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਈ ਜ਼ਿੰਦਗੀਆਂ ਨੂੰ ਤਬਾਹ ਕੀਤਾ ਜਾਂਦਾ ਹੈ । ਹਰ ਰੋਜ਼ ਅਜਿਹੀਆਂ ਖ਼ਬਰਾਂ ਅਖ਼ਬਾਰਾਂ ਦੇ ਪੰਨਿਆਂ ਤੇ ਛਿਪੀਆਂ ਹੋਈਆਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਦੇ ਵਿੱਚ ਦਿਖਾਈ ਦਿੰਦੀਆਂ ਹਨ ਜਿੱਥੇ ਕਈ ਤਰ੍ਹਾਂ ਦੀਆਂ ਅਪਰਾਧਕ ਵਾਰਦਾਤਾਂ ਨੂੰ ਦੋਸ਼ੀਆਂ ਦੇ ਵੱਲੋਂ ਏਨੀ ਬਹਾਦਰੀ ਤੇ ਚਤੁਰਾਈ ਦੇ ਨਾਲ ਅੰਜ਼ਾਮ ਦਿੱਤਾ ਜਾਂਦਾ ਹੈ ਕਿ ਜਿਸ ਵਿੱਚ ਕਈ ਕੀਮਤੀ ਜਾਨਾਂ ਚੱਲੀਆਂ ਜਾਦੀਆਂ ਹਨ ।

ਅਜਿਹਾ ਹੀ ਇਕ ਜ਼ਬਰਦਸਤ ਧਮਾਕਾ ਯੂਕੇ ਦੇ ਵਿੱਚ ਹੋਇਆ ਜਿਸ ਧਮਾਕੇ ਨੇ ਸਭ ਨੂੰ ਹੀ ਹਿਲਾ ਕੇ ਰੱਖ ਦਿੱਤਾ ।ਦਰਅਸਲ ਬ੍ਰਿਟੇਨ ਦੇ ਲਿਵਰਪੂਲ ਚ ਇਕ ਮਹਿਲਾ ਹਸਪਤਾਲ ਦੇ ਬਾਹਰ ਇਕ ਕਾਰ ਚ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ । ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸਦੀ ਆਵਾਜ਼ ਨੇ ਲੋਕਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ । ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਜ਼ਖ਼ਮੀ ਹੋ ਗਿਆ । ਉੱਥੇ ਹੀ ਪੁਲੀਸ ਦੇ ਵੱਲੋਂ ਵੀ ਘਟਨਾ ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ।

ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਸਵੇਰੇ ਵਾਪਰੀ ਸੀ ਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ ਵੀਹ ਤੋਂ ਤੀਹ ਸਾਲ ਦੇ ਵਿਚਕਾਰ ਸੀ । ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸਦੀ ਅਵਾਜ਼ ਨੇ ਚਾਰੇ ਪਾਸੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ । ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲੀਸ ਦੇ ਵੱਲੋਂ ਇੱਕ ਟਵੀਟ ਦੇ ਜ਼ਰੀਏ ਦਿੱਤੀ ਗਈ ਹੈ । ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਸਾਰੇ ਦੋਸ਼ੀਆਂ ਨੂੰ ਅਤਿਵਾਦ ਵਿਰੋਧੀ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਕਾਰ ਧਮਾਕੇ ਦੇ ਵਿਚ ਮਾਰੇ ਗਏ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ । ਜਦ ਕਿ ਜੋ ਵਿਅਕਤੀ ਇਸ ਘਟਨਾ ਦੌਰਾਨ ਜ਼ਖ਼ਮੀ ਹੋਇਆ ਸੀ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਇਕ ਬਿਆਨ ਜਾਰੀ ਕਰਕੇ ੳੁਨ੍ਹਾਂ ਕਿਹਾ ਕਿ ਅਤਿਵਾਦੀ ਵਿਰੋਧੀ ਪੁਲੀਸ ਖੇਤਰ ਦੇ ਵਿੱਚ ਲਿਵਰਪੂਲ ਦੇ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ । ਬੇਹੱਦ ਦੀ ਭਿਆਨਕ ਤੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਇਹ ਹਾਦਸਾ ਬ੍ਰਿਟੇਨ ਦੇ ਲਿਵਰਪੂਲ ਇਲਾਕੇ ਵਿੱਚ ਵਾਪਰਿਆ ਹੈ ।



error: Content is protected !!