ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ 14-15 ਮਾਰਚ ਨੂੰ ਪੈ ਸਕਦੈ ਮੀਂਹ, ਕਿਸਾਨਾਂ ਲਈ ਹੋਵੇਗਾ ਲਾਹੇਵੰਦ:ਮੌਸਮ ਵਿਭਾਗ,ਲੁਧਿਆਣਾ: ਪੰਜਾਬ ‘ਚ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ, ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਪੈ ਰਹੇ ਮੀਂਹ ਕਾਰਨ ਠੰਡ ਨੇ ਸੂਬੇ ਭਰ ‘ਚ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਤੇਜ਼ ਹਵਾਵਾਂ ਤੇ ਬੂੰਦਾਬਾਦੀ ਹੋ ਰਹੀ ਹੈ।

ਖਾਸ ਕਰਕੇ ਲੁਧਿਆਣਾ ਦੇ ‘ਚ ਸਵੇਰ ਤੋਂ ਹੀ ਮੌਸਮ ਕਾਫੀ ਖੁਸ਼ਨੁਮਾ ਬਣਿਆ ਹੋਇਆ ਹੈ। ਤੇਜ਼ ਹਵਾਵਾਂ ਦੇ ਨਾਲ ਬੂੰਦਾਬਾਦੀ ਵੀ ਹੋ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੀ 14-15 ਮਾਰਚ ਨੂੰ ਮੁੜ ਤੋਂ ਮੀਂਹ ਪੈ ਸਕਦਾ ਹੈ।

ਸੂਬਾ ਵਾਸੀਆਂ ਨੂੰ ਫਿਲਹਾਲ ਕੁਝ ਦਿਨ ਹੋਰ ਠੰਡ ਦਾ ਸਾਹਮਣਾ ਕਰਨਾ ਹੋਵੇਗਾ। ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦੀ ਸਾਬਿਤ ਹੋਵੇਗਾ ਕਿਉਂਕਿ ਕਣਕ ਦੀ ਫਸਲ ਨੂੰ ਫਿਲਹਾਲ ਪਾਣੀ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਹਦਾਇਤਾਂ ਨੇ ਕਿ ਉਹ ਇੱਕ ਹਫ਼ਤੇ ਤੱਕ ਆਪਣੀ ਫ਼ਸਲ ਨੂੰ ਪਾਣੀ ਨਾ ਲਾਉਣ ਕਿਉਂਕਿ ਮੀਂਹ ਪੈ ਸਕਦਾ ਹੈ।


ਤਾਜਾ ਜਾਣਕਾਰੀ
ਹੁਣੇ ਦੁਪਹਿਰੇ ਮੌਸਮ ਵਿਭਾਗ ਨੇ ਪੰਜਾਬ ਲਈ ਜਾਰੀ ਕੀਤਾ ਇਹ ਵੱਡਾ ਅਲਰਟ….
ByadminMarch 11, 2019Comments Off on ਹੁਣੇ ਦੁਪਹਿਰੇ ਮੌਸਮ ਵਿਭਾਗ ਨੇ ਪੰਜਾਬ ਲਈ ਜਾਰੀ ਕੀਤਾ ਇਹ ਵੱਡਾ ਅਲਰਟ….
Previous Postਤੁਹਾਡੇ ਗੈਸ ਦੇ ਬਰਨਰ ਪੈ ਗਏ ਹਨ ਕਾਲੇ ਗੈਸ ਨਿਕਲ ਰਹੀ ਹੈ ਸਲੋ ਤਾ ਇਸ ਤਰ੍ਹਾਂ ਕਰੋ ਗੈਸ ਬਰਨਰ ਦੀ ਸਫਾਈ
Next Postਸਾਵਧਾਨ - ਸਰਕਾਰ ਨੇ ਕੀਤਾ ਐਲਾਨ ਜੇਕਰ 31 ਮਾਰਚ ਤੱਕ ਇਹ ਕੰਮ ਨਹੀਂ ਕਰਦੇ ਤਾਂ ......