ਆਈ ਤਾਜ਼ਾ ਵੱਡੀ ਖਬਰ

ਜਦੋਂ ਤੋਂ ਕੋਰੋਨਾ ਦੀ ਮਹਾਂਮਾਰੀ ਸ਼ੁਰੂ ਹੋਈ ਹੈ ਉਸ ਸਮੇਂ ਤੋਂ ਹੀ ਪੂਰਾ ਸੰਸਾਰ ਕਈ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਸ਼ੁਰੂਆਤੀ ਸਮੇਂ ਦੇ ਵਿੱਚ ਤਾਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਦੁਨੀਆਂ ਇੱਕ ਦਮ ਖੜ ਗਈ ਹੋਵੇ। ਪਰ ਕੁਝ ਸਮਾਂ ਪਾ ਕੇ ਜਦੋਂ ਕੋਰੋਨਾ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋਈ ਤਾਂ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਕੁੱਝ ਰਿਆਇਤ ਦੇਣੀ ਸ਼ੁਰੂ ਕਰ ਦਿੱਤੀ ਗਈ ਜਿਸ ਨਾਲ ਇਕ ਵੱਡੀ ਤਬਦੀਲੀ ਨਜ਼ਰ ਆਈ। ਕੋਰੋਨਾ ਕਾਲ ਦੌਰਾਨ ਦਿੱਤੀਆਂ ਗਈਆਂ ਸਹੂਲਤਾਂ ਅਤੇ ਪਾਬੰਦੀਆਂ ਨੂੰ ਹੁਣ ਸਰਕਾਰ ਵੱਲੋਂ ਹੌਲੀ-ਹੌਲੀ ਘਟਾਇਆ ਜਾ ਰਿਹਾ ਹੈ।

ਇਕ ਨਵੇਂ ਸਰਕਾਰੀ ਆਦੇਸ਼ ਮੁਤਾਬਕ ਹੁਣ ਸਰਕਾਰੀ ਨੌਕਰੀ ਪੇਸ਼ਾ ਵਾਲੇ ਲੋਕਾਂ ਵਾਸਤੇ ਦਫ਼ਤਰੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਗੱਲ ਆਖੀ ਗਈ ਹੈ। ਇਸ ਆਦੇਸ਼ ਅਨੁਸਾਰ ਹੁਣ ਸਰਕਾਰੀ ਮੁਲਾਜ਼ਮ ਪੂਰੇ ਸਮੇਂ ਦੇ ਲਈ ਦਫ਼ਤਰ ਵਿਚ ਹਾਜ਼ਰ ਹੋਣਗੇ ਅਤੇ 8 ਨਵੰਬਰ 2021 ਦਿਨ ਸੋਮਵਾਰ ਤੋਂ ਬਾਇਉਮੈਟ੍ਰਿਕ ਸਿਸਟਮ ਨੂੰ ਵੀ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਦੇ ਹਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦਫਤਰ ਵਿਚ ਘੱਟ ਗਿਣਤੀ ਰੱਖਣ ਅਤੇ ਘਰ ਤੋਂ ਹੀ ਕੰਮ ਕਰਨ ਦੀ ਸਹੂਲਤ ਦਿੱਤੀ ਗਈ ਸੀ।

ਪਰ ਹੁਣ ਭਾਰਤ ਸਰਕਾਰ ਦੇ ਡਿਪਟੀ ਸਕੱਤਰ ਉਮੇਸ਼ ਕੁਮਾਰ ਭਾਟੀਆ ਵੱਲੋਂ ਆਖਿਆ ਗਿਆ ਹੈ ਕਿ ਇਸ ਵਿਸ਼ਵ ਪੱਧਰੀ ਬਿਮਾਰੀ ਦੇ ਦੌਰਾਨ ਦਫਤਰਾਂ ਵਿੱਚ ਘੱਟ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਬਲਾਉਣ ਅਤੇ ਕੰਮ ਦੇ ਘੰਟੇ ਘਟਾਉਣ ਵਰਗੀਆਂ ਸਹੂਲਤਾਂ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ 8 ਨਵੰਬਰ ਤੋਂ ਸਾਰੇ ਸਰਕਾਰੀ ਕਰਮਚਾਰੀ ਦਫ਼ਤਰ ਵਿਚ ਹਾਜ਼ਰ ਹੋਣਗੇ ਅਤੇ ਬਾਓਮੈਟ੍ਰਿਕ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾਉਣਗੇ।

ਇਸ ਸਭ ਦੌਰਾਨ ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਵੀ ਸਰਕਾਰੀ ਕਰਮਚਾਰੀਆਂ ਲਈ ਜਾਰੀ ਕੀਤੇ ਗਏ ਹਨ ਜਿਸ ਵਿੱਚ ਆਖਿਆ ਗਿਆ ਹੈ ਕਿ ਬਾਇਓਮੈਟ੍ਰਿਕ ਮਸ਼ੀਨ ਦੇ ਨਜ਼ਦੀਕ ਸੈਨੀਟਾਈਜ਼ਰ ਦਾ ਹੋਣਾ ਲਾਜ਼ਮੀ ਹੋਵੇਗਾ। ਦਫ਼ਤਰ ਦੇ ਸਾਰੇ ਕਰਮਚਾਰੀ ਆਪਣੀ ਹਾਜ਼ਰੀ ਦਰਜ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਗੇ ਅਤੇ ਇਸ ਬਾਇਓਮੈਟ੍ਰਿਕ ਹਾਜ਼ਰੀ ਸਮੇਂ ਮੁਲਾਜ਼ਮਾਂ ਵੱਲੋਂ ਆਪਸ ਵਿੱਚ ਛੇ ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇਗੀ ਅਤੇ ਮਾਸਕ ਪਾ ਕੇ ਰੱਖਿਆ ਜਾਵੇਗਾ। ਗੌਰਤਲਬ ਹੈ ਕਿ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਸਾਰੇ ਕੇਂਦਰੀ ਦਫ਼ਤਰਾਂ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।


ਤਾਜਾ ਜਾਣਕਾਰੀ
ਨੌਕਰੀ ਪੇਸ਼ ਵਾਲੇ ਲੋਕਾਂ ਲਈ ਆ ਗਈ ਇਹ ਵੱਡੀ ਖਬਰ – ਕੱਲ੍ਹ ਤੋਂ ਹੀ ਲਾਗੂ ਹੋਵੇਗਾ ਹੁਕਮ
ByadminNovember 7, 2021Comments Off on ਨੌਕਰੀ ਪੇਸ਼ ਵਾਲੇ ਲੋਕਾਂ ਲਈ ਆ ਗਈ ਇਹ ਵੱਡੀ ਖਬਰ – ਕੱਲ੍ਹ ਤੋਂ ਹੀ ਲਾਗੂ ਹੋਵੇਗਾ ਹੁਕਮ
Previous Postਪੰਜਾਬ ਚ ਇਥੇ ਅੱਗ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ – ਤਾਜਾ ਵੱਡੀ ਖਬਰ
Next Postਇਥੇ ਆਇਆ 5.2 ਤੀਬਰਤਾ ਦਾ ਜਬਰਦਸਤ ਭੂਚਾਲ ਕੰਬੀ ਧਰਤੀ – ਤਾਜਾ ਵੱਡੀ ਖਬਰ
