BREAKING NEWS
Search

ਮਾੜੀ ਖਬਰ : 276 ਯਾਤਰੀਆਂ ਨੂੰ ਲਿਜਾ ਰਹੇ ਵੱਡੇ ਹਵਾਈ ਜਹਾਜ ਦਾ ਇੰਜਣ ਹੋਇਆ ਹਵਾ ਚ ਫੇਲ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਮਨੁੱਖ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ । ਹਾਦਸੇ ਹਰ ਰੋਜ਼ ਹੀ ਵੱਖ ਵੱਖ ਰੂਪ ਤੇ ਵਿੱਚੋਂ ਵਾਪਰਦੇ ਹਨ ਤੇ ਜਦੋਂ ਵੀ ਇਹ ਹਾਦਸੇ ਵਾਪਰਦੇ ਹਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਕਰਕੇ ਜਾਂਦੇ ਹਨ । ਹਾਦਸਾ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ । ਪਰ ਇਹ ਜਦੋਂ ਵੀ ਕਿਸੇ ਵਿਅਕਤੀ ਦੇ ਨਾਲ ਕਿਸੇ ਥਾਂ ਤੇ ਵਾਪਰਦਾ ਹੈ ਤਾਂ ਬਿਨਾਂ ਤਬਾਹੀ ਕੀਤੇ ਹੋਏ ਇਹ ਟਲਦਾ ਨਹੀਂ । ਹਾਦਸੇ ਹਰ ਰੋਜ਼ ਵਾਪਰਦੇ ਹਨ । ਕਦੇ ਸੜਕੀ ਹਾਦਸਿਆਂ ਦੇ ਰੂਪ ਵਿੱਚ ,ਕਦੇ ਘਰ ਦੇ ਵਿਚ ਬਾਹਰ ਕਿਤੇ ਵੀ ਕਿਸੇ ਵੀ ਜਗ੍ਹਾ ਵਾਪਰ ਸਕਦੇ ਹਨ । ਇਕ ਅਜਿਹਾ ਹੀ ਭਿਆਨਕ ਹਾਦਸਾ ਵਾਪਰਨ ਜਾ ਰਿਹਾ ਸੀ ਪਰ ਉਸੇ ਸਮੇਂ ਭਾਰਤੀ ਜਲ ਸੈਨਾ ਦੇ ਵੱਲੋਂ ਸਮਝਦਾਰੀ ਵਰਤਦੇ ਹੋਏ ਇਕ ਅਜਿਹਾ ਕੰਮ ਕੀਤਾ ਗਿਆ ਕਿ ਹੀ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ।

ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੀ ਹਵਾਈ ਚ ਹਾਦਸਾ ਦੀ ਕ੍ਰੈਸ਼ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਦੇ ਚਲਦੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਉੱਥੇ ਹੀ ਥਾਈਲੈਂਡ ਦੇ ਬੈਂਕਾਕ ਤੋਂ ਇਜ਼ਰਾਈਲ ਦੀ ਤੇਲ ਆਵੀਵ ਜਾ ਰਹੀ ਏਅਰਲਾਈਨਜ਼ ਦੀ ਇਕ ਉਡਾਣ ਜਿਸ ਦਾ ਕਿ ਇੱਕ ਇੰਜਣ ਖ਼ਰਾਬ ਹੋ ਗਿਆ ਸੀ । ਜਿਸ ਨੂੰ ਕਿ ਭਾਰਤੀ ਜਲ ਸੈਨਾ ਦੇ ਵੱਲੋਂ ਸੰਚਾਲਿਤ ਗੋਅਾ ਦੇ ਡੈਬੋਵਿੰਨ ਏਅਰ ਫੀਲਡ ਤੇ ਐਮਰਜੈਂਸੀ ਸਥਿਤੀ ਵਿਚ ਹੀ ਉਤਾਰ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਇਸ ਜਹਾਜ਼ ਦੇ ਵਿਚ ਕੁੱਲ 276 ਸਵਾਰੀਆਂ ਬੈਠੀਆਂ ਹੋਈਆਂ ਸਨ । ਤੇ ਜਦੋਂ ਇਸ ਜਹਾਜ਼ ਦਾ ਇੰਜਣ ਬੰਦ ਹੋ ਗਿਆ ਤਾਂ ਜਲ ਸੈਨਾ ਦੇ ਵੱਲੋਂ ਇਸ ਜਹਾਜ਼ ਨੂੰ ਐਮਰਜੈਂਸੀ ਸਥਿਤੀ ਤੇ ਵਿੱਚ ਹੀ ਉਤਾਰ ਦਿੱਤਾ ਗਿਆ । ਜਿਸ ਦੇ ਚੱਲਦੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਜਲ ਸੈਨਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਉਪਰ ਦੱਸਿਆ ਕਿ ਜਹਾਜ਼ ਦਾ ਇੰਜਣ ਬੰਦ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਸਵੇਰੇ ਤੜਕੇ ਸਾਰ ਹੀ ਐਮਰਜੈਂਸੀ ਸਥਿਤੀ ਚ ਉਤਾਰਨਾ ਪਿਆ ਹੈ ।

ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ ਕੁਲ 276 ਸਵਾਰੀਆਂ ਬੈਠੀਆਂ ਹੋਈਆਂ ਸਨ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਬੈਂਕਾਕ ਤੋਂ ਤੇਲ ਅਵੀਵ ਵੱਲ ਜਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਏਅਰ ਫੀਲਡ ਅਪਗ੍ਰੇਡ ਦੇ ਕੰਮ ਕਾਰਨ ਬੰਦ ਹੈ ਪਰ ਉਸ ਨੇ ਨੋਟਿਸ ਤੇ ਜਹਾਜ਼ ਨੂੰ ਐਮਰਜੈਂਸੀ ਸਥਿਤੀ ਚ ਉਤਾਰਨ ਦੇ ਲਈ ਇਸ ਨੂੰ ਉਪਲੱਬਧ ਕਰਵਾਇਆ ਗਿਆ ਹੈ । ਗਨੀਮਤ ਰਹੀ ਹੈ ਕਿ ਸਮੇਂ ਸਿਰ ਹੀ ਇੰਜਣ ਦੇ ਬੰਦ ਹੋਣ ਦਾ ਪਤਾ ਲਗ ਗਿਆ ਨਹੀਂ ਤਾਂ ਇਕ ਵੱਡਾ ਹਾਦਸਾ ਵਾਪਰ ਸਕਦਾ ਸੀ ।



error: Content is protected !!