ਆਈ ਤਾਜ਼ਾ ਵੱਡੀ ਖਬਰ

ਪਿਛਲੇ ਕੁਝ ਸਮਿਆਂ ਤੋਂ ਸੜਕ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ। ਕਈ ਵਾਰੀ ਇਹ ਹਾਦਸੇ ਅਚਾਨਕ ਵਾਪਰਦੇ ਹਨ ਪਰ ਕਈ ਵਾਰੀ ਇਹ ਹਾਦਸੇ ਅਣਗਹਿਲੀਆਂ ਦੇ ਕਾਰਨ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ। ਭਾਵੇਂ ਪੁਲੀਸ ਅਤੇ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਹਾਦਸਿਆਂ ਤੇ ਥਾਂ ਪਾਉਣ ਲਈ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਪਰ ਫਿਰ ਵੀ ਕੁਝ ਲੋਕ ਅਣਗਹਿਲੀਆਂ ਕਰਦੇ ਰਹਿੰਦੇ ਹਨ ਇਸੇ ਤਰ੍ਹਾਂ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਹਾਦਸੇ ਵਿਚ ਇਕ ਵਿਦਿਆਰਥਣ ਦੀ ਕੀਮਤੀ ਜਾਨ ਚਲੀ ਗਈ। ਜਿਸ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ।

ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਜੀਟੀ ਰੋਡ ਅੱਡਾ ਟਾਂਗਰਾ ਵਿਖੇ ਵਾਪਰਿਆ ਹੈ। ਜਿਸ ਹਾਦਸੇ ਦੌਰਾਨ ਕਾਲਜ ਦੀ ਇਕ ਵਿਦਿਆਰਥਣ ਦੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਦਰਾਅਸਲ ਸੜਕ ਹਾਦਸੇ ਦੇ ਕਾਰਨ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਵਿਦਿਆਰਥਣ ਜਿਸ ਸਮੇਂ ਕਾਲਜ ਜਾਣ ਲਈ ਬੱਸ ਲੈਣ ਲਈ ਸੜਕ ਪਾਰ ਕਰ ਰਹੀ ਸੀ ਤਾਂ ਅਚਾਨਕ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਪੀਆਰਟੀਸੀ ਦੀ ਬੱਸ ਇਸ ਲੜਕੀ ਦੇ ਬੈਗ ਨਾਲ ਖਹਿ ਗਈ।

ਜਿਸ ਤੋਂ ਬਾਅਦ ਅੱਗੇ ਖੜ੍ਹੀ ਬੱਸ ਵਿੱਚ ਲੜਕੀ ਜ਼ੋਰ ਨਾਲ ਜਾ ਟਕਰਾਈ ਅਤੇ ਇਸ ਮੌਕੇ ਤੇ ਇਹ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਇਸ ਲੜਕੀ ਨੂੰ ਜ਼ੇਰੇ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਲੜਕੀ ਦੀ ਹਾਲਤ ਜ਼ਿਆਦਾ ਨਾਜ਼ੁਕ ਸੀ ਜਿਸ ਕਾਰਨ ਲੜਕੀ ਜ਼ਖ਼ਮਾਂ ਦੀ ਤਾਬ ਨਾ ਝੱਲ ਸਕੀ ਅਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀ ਦੀ ਪਹਿਚਾਣ ਸੁਖਰਾਜ ਕੌਰ ਸਪੁੱਤਰੀ ਬਲਕਾਰ ਸਿੰਘ ਦੇ ਨਾਮ ਤੋਂ ਹੋਈ ਹੈ। ਇਸ ਤੋਂ ਇਲਾਵਾ ਇਸ ਮ੍ਰਿਤਕ ਲੜਕੀ ਦੀ ਉਮਰ ਤਕਰੀਬਨ ਅਠਾਰਾਂ ਸਾਲ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀ ਦਾ ਪਿੰਡ ਮੁੱਛਲ ਜ਼ਿਲ੍ਹਾ ਅੰਮ੍ਰਿਤਸਰ ਹੈ। ਉੱਥੇ ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।


ਤਾਜਾ ਜਾਣਕਾਰੀ
ਪੰਜਾਬ: ਘਰੋਂ ਕਾਲਜ ਗਈ ਕੁੜੀ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
ByadminNovember 3, 2021Comments Off on ਪੰਜਾਬ: ਘਰੋਂ ਕਾਲਜ ਗਈ ਕੁੜੀ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
Previous Postਤੋਬਾ ਤੋਬਾ ਘਰਵਾਲੀ ਨੇ ਕੀਤੀ ਘਰਵਾਲੇ ਨਾਲ ਅਜਿਹਾ ਮਾੜਾ ਕਾਂਡ – ਸੁਣ ਸਭ ਰਹਿ ਗਏ ਹੈਰਾਨ
Next Postਨਹੀਂ ਟਲਿਆ ਰਾਜਾ ਵੜਿੰਗ ਹੁਣ ਕਰਤਾ ਇਹ ਵੱਡਾ ਕੰਮ – ਸਾਰੇ ਪਾਸੇ ਹੋ ਗਈ ਚਰਚਾ , ਤਾਜਾ ਵੱਡੀ ਖਬਰ
