ਆਈ ਤਾਜ਼ਾ ਵੱਡੀ ਖਬਰ

ਕਾਂਗਰਸ ਪਾਰਟੀ ਵਿਚ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਕਾਟੋ ਕਲੇਸ਼ ਚੱਲਿਆ ਆ ਰਿਹਾ ਸੀ ਉੱਥੇ ਹੀ ਕਾਂਗਰਸ ਪਾਰਟੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜੋ ਲੋਕਾਂ ਨੂੰ ਹੈਰਾਨ ਕਰਦੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਕੁਝ ਨਿਯੁਕਤੀਆਂ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਨਾਰਾਜ਼ ਚੱਲੇ ਆ ਰਹੇ ਸਨ ਜਿਸ ਕਰਕੇ ਉਨ੍ਹਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਸੀ ਉਸ ਨੂੰ ਹਾਈਕਮਾਨ ਵੱਲੋਂ ਨਾਮਜ਼ੂਰ ਕਰ ਦਿੱਤਾ ਗਿਆ ਸੀ। ਉਥੇ ਹੀ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਨਰਾਜ਼ਗੀ ਚੱਲੀ ਆ ਰਹੀ ਸੀ।

ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਅਤੇ ਇਹ ਮੰਤਰੀ ਚਾਰਟਰ ਜਹਾਜ਼ ਤੇ ਯਾਤਰਾ ਲਈ ਇਕੱਲੇ ਗਏ ਹਨ ,ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬੀਤੀ ਰਾਤ ਮੰਤਰੀ ਪਰਗਟ ਸਿੰਘ ਦੇ ਘਰ ਇਕ ਅਹਿਮ ਮੀਟਿੰਗ ਕੀਤੀ ਗਈ। ਉਥੇ ਹੀ ਰਾਤ ਸਮੇਂ ਕੀਤੀ ਗਈ ਇਸ ਮੀਟਿੰਗ ਵਿੱਚ ਕੱਲ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਸ਼ਾਮਲ ਹੋਣ ਲਈ ਆਏ ਸਨ। ਜਿੱਥੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੱਖਰੀ ਮੁਲਾਕਾਤ ਕਰਵਾਏ ਜਾਣ ਦੀ ਵੀ ਯੋਜਨਾ ਬਣਾਈ ਗਈ ਸੀ।

ਉਸ ਤੋਂ ਬਾਅਦ ਅੱਜ ਖਬਰ ਸਾਹਮਣੇ ਆਈ ਹੈ ਕਿ ਕੇਦਾਰਨਾਥ ਯਾਤਰਾ ਵਾਸਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਸਬੱਬ ਬਣ ਗਿਆ ਹੈ। ਜਿਸ ਤੋਂ ਬਾਅਦ ਅੱਜ ਸਾਹਮਣੇ ਆਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਕੇਦਾਰਨਾਥ ਯਾਤਰਾ ਲਈ ਰਵਾਨਾ ਹੋ ਗਏ ਹਨ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਅਤੇ ਵਿਧਾਇਕ ਸੰਜੇ ਤਲਵਾੜ ਅਤੇ ਪ੍ਰਦੀਪ ਵੀ ਕੇਦਾਰਨਾਥ ਯਾਤਰਾ ਲਈ ਜਹਾਜ਼ ਰਾਹੀਂ ਚੰਡੀਗੜ੍ਹ ਦੇ ਏਅਰਪੋਰਟ ਤੋਂ ਦੇਹਰਾਦੂਨ ਰਵਾਨਾ ਹੋ ਗਏ ਹਨ।

ਉੱਥੇ ਹੀ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਇਸ ਸਮੇਂ ਵਿਚ ਦੇਹਰਾਦੂਨ ਪਹੁੰਚ ਜਾਣਗੇ,ਜਿਥੋਂ ਫਿਰ ਕੇਦਾਰਨਾਥ ਲਈ ਰਵਾਨਾ ਹੋਣਗੇ। ਇਹ ਯਾਤਰਾ ਮੌਸਮ ਨੂੰ ਦੇਖਦੇ ਹੋਏ ਕੀਤੀ ਜਾਵੇਗੀ। ਸਾਰੇ ਲੋਕਾਂ ਵੱਲੋਂ ਇਸ ਗੱਲ ਦੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਜਿਥੇ ਕੁਝ ਸਮੇਂ ਤੋਂ ਦੋਹਾਂ ਵਿਚਕਾਰ ਨਰਾਜਗੀ ਚੱਲੀ ਆ ਰਹੀ ਸੀ ,ਉਥੇ ਹੀ ਉਸ ਨੂੰ ਦੂਰ ਕਰਨ ਲਈ ਯਾਤਰਾ ਕੀਤੀ ਗਈ ਹੈ।


ਤਾਜਾ ਜਾਣਕਾਰੀ
CM ਚੰਨੀ ਨਵਜੋਤ ਸਿੱਧੂ ਅਤੇ ਇਹ ਮੰਤਰੀ ਜਹਾਜ਼ ਰਾਹੀਂ ਇਕਲੇ ਇਸ ਯਾਤਰਾ ਤੇ – ਤਾਜਾ ਵੱਡੀ ਖਬਰ
ByadminNovember 2, 2021Comments Off on CM ਚੰਨੀ ਨਵਜੋਤ ਸਿੱਧੂ ਅਤੇ ਇਹ ਮੰਤਰੀ ਜਹਾਜ਼ ਰਾਹੀਂ ਇਕਲੇ ਇਸ ਯਾਤਰਾ ਤੇ – ਤਾਜਾ ਵੱਡੀ ਖਬਰ
Previous Postਭਰ ਜਵਾਨੀ ਚ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਭਿਆਨਕ ਐਕਸੀਡੈਂਟ ਚ ਮੌਤ – ਤਾਜਾ ਵੱਡੀ ਖਬਰ
Next PostCM ਚੰਨੀ ਨੇ ਅਚਾਨਕ ਕਰਤਾ ਹੁਣ ਇਹ ਵੱਡਾ ਹੁਕਮ ਅਗਲੇ 15 ਦਿਨਾਂ ਚ ਹੋ ਜਾਵੇਗਾ ਲਾਗੂ – ਤਾਜਾ ਵੱਡੀ ਖਬਰ
