ਭੋਜਨ ਦੇ ਨਾਲ ਜੇਕਰ ਹਰੀ ਮਿਰਚ ਨਾ ਰੱਖੀ ਹੋਵੇ ਤਾਂ ਕਿਤੇ ਨਾ ਕਿਤੇ ਕਮੀ ਜਿਹੀ ਲੱਗਦੀ ਹੈ |ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰੀ ਮਿਰਚ ਦਾ ਪ੍ਰਯੋਗ ਭੋਜਨ ਵਿਚ ਕਾਫੀ ਕੀਤਾ ਜਾਂਦਾ ਹੈ |ਭਾਰਤੀ ਹਰੀ ਮਿਰਚ ਇੱਕ ਅਸ਼ੁੱਧੀ ਦੇ ਸਮਾਨ ਹੈ ਜਿਸ ਵਿਚ ਸਰੀਰ ਦੇ ਕਈ ਰੋਗਾਂ ਨੂੰ ਖਤਮ ਕਰਨ ਦੀ ਤਾਕਤ ਹੈ |ਹਰੀ ਮਿਰਚ ਵਿਚ ਕਈ ਸਿਹਤਵਰਧਕ ਗੁਣ ਮੌਜੂਦ ਹੁੰਦੇ ਹਨ ,ਇਸ ਲਈ ਸਾਨੂੰ ਇਸਨੂੰ ਨਿਯਮਿਤ ਤੌਰ ਤੇ ਆਪਣੇ ਖਾਣੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ |
ਹਰੀ ਮਿਰਚ ਵਿਚ ਕਈ ਤਰਾਂ ਦੇ ਪੋਸ਼ਕ ਤੱਤ ਜਿਵੇਂ – ਵਿਟਾਮਿਨ A ,B6 ,ਵਿਟਾਮਿਨ C ,ਕਾੱਪਰ ,ਪੋਟਾਸ਼ੀਅਮ ,ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ |ਇਹੀ ਨਹੀਂ ਇਸ ਵਿਚ ਬੀਟਾ ਕੈਰੋਟੀਨ ,ਲੁਟੇਨ-ਜਾੱਕਸਨਿਥਨ ਆਦਿ ਗੁਣ ਮੌਜੂਦ ਹੁੰਦੇ ਹਨ |
ਹਰੀ ਮਿਰਚ ਦੇ ਅਨੇਕਾਂ ਫਾਇਦੇ……………………….
1. ਕੈਂਸਰ ਤੋਂ ਰਾਹਤ ਦਿਲਾਉਂਦੀ ਹੈ ਹਰੀ ਮਿਰਚ………………………………
ਹਰੀ ਮਿਰਚ ਵਿਚ ਐਂਟੀ-ਆੱਕਸੀਡੈਂਟ ਹੁੰਦੇ ਹਨ ਜੋ ਸਰੀਰ ਦੀ ਇੰਮਯੂਨਟੀ ਨੂੰ ਵਧਾਉਂਦੇ ਹਨ ਅਤੇ ਕੈਂਸਰ ਨਾਲ ਲੜਣ ਵਿਚ ਮੱਦਦ ਕਰਦੇ ਹਨ |ਇਸ ਲਈ ਹਰੀ ਮਿਰਚ ਦਾ ਖਾਣੇ ਦੇ ਨਾਲ ਜਰੂਰ ਸੇਵਨ ਕਰੋ |
2. ਸਕਿੰਨ ਦੇ ਲਈ ਮੱਦਦਗਾਰ ਹੈ ਹਰੀ ਮਿਰਚ………………………………
ਹਰੀ ਮਿਰਚ ਵਿਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ ਜੋ ਸਕਿੰਨ ਦੇ ਲਈ ਫਾਇਦੇਮੰਦ ਹੁੰਦੇ ਹਨ |ਜੇਕਰ ਤੁਸੀਂ ਤਿੱਖਾ ਖਾਂਦੇ ਹੋ ਤਾਂ ਤੁਹਾਡੀ ਚਮੜੀ ਵਿਚ ਨਿਖਾਰ ਆ ਜਾਂਦਾ ਹੈ ਪਰ ਇੰਨਾਂ ਤਿੱਖਾ ਵੀ ਨਹੀਂ ਖਾਣਾ ਚਾਹੀਦਾ ਕਿ ਤੁਹਾਨੂੰ ਨੁਕਸਾਨ ਹੋਵੇ |
3. ਸ਼ੂਗਰ ਤੋਂ ਆਰਾਮ ਦਿਲਾਉਂਦੀ ਹੈ ਹਰੀ ਮਿਰਚ……………………………
2 ਮਿਰਚ ,ਪੂਛ ਸਮੇਤ ,ਇੱਕ ਗਿਲਾਸ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਮਿਰਚ ਨੂੰ ਕੱਢ ਕੇ ਪਾਣੀ ਪਿਓ |ਇਸ ਵਿਧੀ ਦਾ ਇੱਕ ਹਫਤੇ ਤੱਕ ਪ੍ਰਯੋਗ ਕਰੋ |ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ਵਿਚ ਆ ਜਾਂਦਾ ਹੈ |ਜੇਕਰ ਤੁਹਾਨੂੰ ਫਰਕ ਨਹੀਂ ਵੀ ਲੱਗਦਾ ਤਾਂ 4 ਹਫਤਿਆਂ ਤੱਕ ਇਸ ਪਾਣੀ ਦਾ ਸੇਵਨ ਕਰੋ |
4. ਦਮੇਂ ਦੇ ਰੋਗੀਆਂ ਦੇ ਲਈ ਮੱਦਦਗਾਰ ਹੈ ਹਰੀ ਮਿਰਚ………………….
ਹਰੀ ਤਾਜੀ ਮਿਰਚ ਦਾ ਇੱਕ ਚਮਚ ਰਸ ,ਸ਼ਹਿਦ ਵਿਚ ਮਿਲਾ ਕੇ ਖਾਲੀ ਪੇਟ ਖਾਣ ਨਾਲ ਦਮੇਂ ਦੇ ਰੋਗੀ ਨੂੰ ਰਾਹਤ ਮਿਲੇਗੀ |ਇਸਦਾ ਪ੍ਰਯੋਗ ਦਸ ਦਿਨਾਂ ਤੱਕ ਕਰਨ ਨਾਲ ਲਾਭ ਹੋਵੇਗਾ |
5. ਫੇਫੜਿਆਂ ਦੇ ਕੈਂਸਰ ਦਾ ਖਤਰਾ ਘੱਟ ਕਰੇ………………………………
ਹਰੀ ਮਿਰਚ ਦਾ ਸੇਵਨ ਕਰਨ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ |ਇਸ ਗੱਲ ਦਾ ਧਿਆਨ ਨਸ਼ੇ ਕਰਨ ਵਾਲਿਆਂ ਨੂੰ ਜਿਆਦਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਰੋਜਾਨਾਂ ਆਪਣੇ ਫੇਫੜਿਆਂ ਦਾ ਥੋੜਾ ਜਿਹਾ ਹਿੱਸਾ ਹਵਾ ਵਿਚ ਉਡਾ ਦਿੰਦੇ ਹਨ |
6. ਮਰਦਾਂ ਦੇ ਲਈ ਹਰੀ ਮਿਰਚ ਹੈ ਫਾਇਦੇਮੰਦ…………………………..
ਮਰਦਾਂ ਨੂੰ ਹਰੀ ਮਿਰਚ ਜਰੂਰ ਖਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਦਾ ਖਤਰਾ ਰਹਿੰਦਾ ਹੈ |ਵਿਗਿਆਨਿਕ ਸਰਵੇ ਨੇ ਇਹ ਸਾਬਤ ਕੀਤਾ ਹੈ ਕਿ ਹਰੀ ਮਿਰਚ ਖਾਣ ਨਾਲ ਪ੍ਰੋਸਟੇਟ ਦੀ ਸਮੱਸਿਆ ਪੂਰੀ ਤਰਾਂ ਸਮਾਪਤ ਹੋ ਜਾਂਦੀ ਹੈ |
7. ਪਾਚਣ ਵਿਚ ਫਾਇਦੇਮੰਦ……………………….
ਹਰੀ ਮਿਰਚ ਸਾਡਾ ਭੋਜਨ ਬਹੁਤ ਜਲਦੀ ਪਚਾ ਦਿੰਦੀ ਹੈ ,ਨਾਲ ਹੀ ਸਰੀਰ ਦੇ ਪਾਚਨ ਤੰਤਰ ਵਿਚ ਵੀ ਸੁਧਾਰ ਕਰਦੀ ਹੈ |ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ |ਇਸ ਲਈ ਇਹ ਕਬਜ ਦੂਰ ਕਰਦੀ ਹੈ |
8. ਬੈਕਟੀਰੀਅਲ ਇੰਨਫ਼ੈਕਸ਼ਨ ਤੋਂ ਬਚਾਅ…………………………
ਹਰੀ ਮਿਰਚ ਵਿਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸੰਕ੍ਰਮਣ ਨੂੰ ਦੂਰ ਰੱਖਦੇ ਹਨ |ਇਸ ਲਈ ਹਰੀ ਮਿਰਚ ਨੂੰ ਖਾਣ ਨਾਲ ਤੁਹਾਨੂੰ ਸੰਕ੍ਰਮਣ ਦੇ ਕਾਰਨ ਹੋਣ ਵਾਲੇ ਚਮੜੀ ਰੋਗ ਪਰੇਸ਼ਾਨ ਨਹੀਂ ਕਰਨਗੇ |
9. ਆਇਰਨ ਵਧਾਏ……………………..
ਔਰਤਾਂ ਵਿਚ ਅਕਸਰ ਆਇਰਨ ਦੀ ਕਮੀ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਹਰੀ ਮਿਰਚ ਭੋਜਨ ਦੇ ਨਾਲ ਰੋਜ ਖਾਓਗੇ ਤਾਂ ਤੁਹਾਡੀ ਇਹ ਕਮੀ ਵੀ ਪੂਰੀ ਹੋ ਜਾਵੇਗੀ |
10. ਬਲੱਡ ਪ੍ਰੈਸ਼ਰ ਵਿਚ……………………….
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਹਰੀ ਮਿਰਚ ਕਾਫੀ ਫਾਇਦੇਮੰਦ ਹੁੰਦੀ ਹੈ |ਸ਼ੂਗਰ ਹੋਣ ਦੀ ਸਥਿਤੀ ਵਿਚ ਵੀ ਹਰ ਮਿਰਚ ਵਿਚ ਬਲੱਡ ਪ੍ਰੈਸ਼ਰ ਦਾ ਸਤਰ ਕੰਟਰੋਲ ਵਿਚ ਰੱਖਣ ਦੇ ਗੁਣ ਹੁੰਦੇ ਹਨ |
ਘਰੇਲੂ ਨੁਸ਼ਖੇ