ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁਦਰਤੀ ਆਫਤਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਜਿਥੇ ਪਿਛਲੇ ਸਾਲ ਤੋਂ ਸੁਰੂ ਹੋਣ ਵਾਲੀ ਕਰੋਨਾ ਦੇ ਕਾਰਨ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ। ਉਥੇ ਹੀ ਸਾਹਮਣੇ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦੇ ਵਿੱਚ ਵੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਵਿਚ ਹੜ੍ਹ, ਭੂਚਾਲ , ਭਾਰੀ ਬਰਸਾਤ, ਅਸਮਾਨੀ ਬਿਜਲੀ ਜ਼ਮੀਨ ਦਾ ਖਿਸਕਣਾ, ਬੱਦਲ ਦਾ ਫਟਣਾ, ਕਈ ਰਹੱਸਮਈ ਬਿਮਾਰੀਆਂ ਦੇ ਕਾਰਨ ਵੀ ਲੋਕਾਂ ਵਿੱਚ ਭਾਰੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਹੁਣ ਪੰਜਾਬ ਵਿੱਚ ਇਥੇ ਅਸਮਾਨੀ ਬਿਜਲੀ ਨੇ ਭਾਰੀ ਤਬਾਹੀ ਮਚਾਈ ਹੈ ਜਿਥੇ ਵਿਆਹ ਦੀਆਂ ਖੁਸ਼ੀਆਂ ਖਰਾਬ ਹੋ ਗਈਆਂ ਹਨ। ਬੀਤੇ ਦੋ ਦਿਨਾਂ ਦੌਰਾਨ ਪੰਜਾਬ ਵਿੱਚ ਜਿੱਥੇ ਭਾਰੀ ਬਰਸਾਤ ਹਨੇਰੀ ਅਤੇ ਅਸਮਾਨੀ ਬਿਜਲੀ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੇਸ਼ ਆਈਆਂ ਹਨ। ਉੱਥੇ ਹੀ ਬੀਤੇ ਕੱਲ ਗੁਰਦਾਸਪੁਰ ਦੇ ਵਿੱਚ ਪਿੰਡ ਕਲੀਚਪੁਰ ਦੇ ਇਕ ਘਰ ਵਿਚ ਅਸਮਾਨੀ ਬਿਜਲੀ ਪੈਣ ਦੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਘਰ ਵਿਚ ਰਹਿ ਰਹੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਮਜ਼ਦੂਰ ਅਤੇ ਗਰੀਬ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਰੋ-ਰੋ ਕੇ ਮਦਦ ਦੀ ਗੁਹਾਰ ਲਗਾਈ ਗਈ ਹੈ। ਦੱਸਿਆ ਗਿਆ ਹੈ ਕਿ ਇਸ ਘਰ ਵਿੱਚ ਉਨ੍ਹਾਂ ਦੀ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਜਿੱਥੇ ਲੜਕੀ ਦਾ ਵਿਆਹ ਨਵੰਬਰ ਦੇ ਪਹਿਲੇ ਹਫਤੇ ਤੈਅ ਕੀਤਾ ਗਿਆ ਸੀ। ਉਥੇ ਹੀ ਪਰਿਵਾਰ ਵੱਲੋਂ ਲੜਕੀ ਦੇ ਵਿਆਹ ਵਿੱਚ ਦਿੱਤੇ ਜਾਣ ਵਾਲੇ ਸਮਾਨ ਨੂੰ ਵੀ ਕਰਜ਼ਾ ਲੈ ਕੇ ਬਣਾਇਆ ਗਿਆ ਸੀ। ਉਥੇ ਹੀ ਘਰ ਵਿੱਚ ਅਸਮਾਨੀ ਬਿਜਲੀ ਪੈਣ ਕਾਰਨ ਵਿਆਹ ਦਾ ਇਕੱਠਾ ਕੀਤਾ ਗਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ।
ਕਿਉਂਕਿ ਇੱਕ ਦਮ ਅਸਮਾਨੀ ਬਿਜਲੀ ਤੇ ਪੈਣ ਕਾਰਨ ਘਰ ਵਿੱਚ ਅੱਗ ਲੱਗ ਗਈ ਸੀ। ਜਿਸ ਨੂੰ ਪਿੰਡ ਵਾਸੀਆਂ ਵੱਲੋਂ ਮਿਲ ਕੇ ਬੁਝਾ ਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਮਜੀਤ ਕੌਰ ਨੇ ਆਖਿਆ ਹੈ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਜੋ ਇਸ ਸਮੇਂ ਮਜ਼ਦੂਰੀ ਕਰਨ ਲਈ ਸ੍ਰੀਨਗਰ ਵਿੱਚ ਗਿਆ ਹੋਇਆ ਹੈ। ਇੱਕ ਬੇਟਾ ਹੈ ਜੋ ਅਜੇ ਕੰਮ ਸਿੱਖ ਰਿਹਾ ਹੈ। ਅਸਮਾਨੀ ਬਿਜਲੀ ਦੇ ਕਾਰਨ ਉਨ੍ਹਾਂ ਦੇ ਘਰ ਵਿੱਚ ਹੋਏ ਇਸ ਨੁਕਸਾਨ ਕਾਰਨ ਪਰਵਾਰ ਚਿੰਤਾ ਵਿੱਚ ਹੈ।
ਤਾਜਾ ਜਾਣਕਾਰੀ