ਆਈ ਤਾਜ਼ਾ ਵੱਡੀ ਖਬਰ
ਅਕਸਰ ਸੁਣਨ ਨੂੰ ਮਿਲਦਾ ਹੈ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ਹੈ। ਇਹ ਸਿਰਫ ਸੁਣਨ ਜਾਂ ਸੁਣਾਉਣ ਵਾਲੀਆਂ ਗੱਲਾਂ ਹੀ ਨਹੀਂ ਹਨ ਇਹ ਕਿਸੇ ਨੇ ਸੱਚ ਵੀ ਕਰਕੇ ਵਿਖਾਇਆ ਹੈ। ਬੇਸ਼ਕ ਸੁਪਨੇ ਵੇਖਣ ਦਾ ਮੁੱਲ ਨਾ ਲਗਦਾ ਹੋਵੇ ਪਰ ਜਿਹੜੇ ਸੁਪਨੇ ਵੇਖੇ ਹਨ, ਜੇਕਰ ਉਨ੍ਹਾਂ ਨੂੰ ਪੂਰਾ ਕਰਨਾ ਹੈ ਤਾਂ ਮੁੱਲ ਚੁਕਾਉਣ ਦੇ ਨਾਲ ਨਾਲ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਵੀ ਹੋਣਾ ਚਾਹੀਦਾ ਹੈ। ਸਿੱਖਣ ਅਤੇ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ਇਸ ਗੱਲ ਨੂੰ ਸੱਚ ਕਰ ਕੇ ਇਕ 85 ਸਾਲ ਦੀ ਉਮਰ ਦੀ ਔਰਤ ਨੇ ਕਮਾਲ ਕਰ ਦਿਖਾਇਆ ਹੈ। ਜਿਸ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨੇ ਘਰ ਵਿਚ ਵਧਾਈਆਂ ਦੇਣ ਦਾ ਤਾਂਤਾ ਲਗਾ ਦਿੱਤਾ ਹੈ।ਦਰਅਸਲ 85 ਸਾਲ ਦੀ ਜਿਹਾਦ ਭੁੱਟੋ ਨੇ ਗ੍ਰੈਜੁਏਸ਼ਨ ਕਰਕੇ ਆਪਣੇ ਆਪ ਵਿੱਚ ਮਿਸਾਲ ਕਾਇਮ ਕਰ ਦਿੱਤੀ ਹੈ।
12 ਸਾਲ ਦੀ ਉਮਰ ਵਿੱਚ ਪੜਾਈ ਛੱਡਣ ਲਈ ਉਨ੍ਹਾਂ ਨੂੰ ਮਜਬੂਰ ਹੋਣਾ ਪਿਆ ਸੀ। ਪਰ ਹੁਣ ਇਹ ਜੌ ਉਨ੍ਹਾਂ ਨੇ ਕਮਾਲ ਕਰਕੇ ਦਿਖਾਇਆ ਹੈ ਇਹ ਉਨ੍ਹਾਂ ਨੇ ਆਪਣੀ ਉਮਰ ਦੇ ਲੋਕਾਂ ਨੂੰ ਇਕ ਸੁਨੇਹਾ ਦਿੱਤਾ ਹੈ ਕਿ ਉਮਰ ਚਾਹੇ ਜਿੰਨੀ ਮਰਜੀ ਹੋਵੇ ਕੁਝ ਕਰਕੇ ਵਿਖਾਉਣ ਦਾ ਜ਼ਜ਼ਬਾ ਹੋਣਾ ਚਾਹੀਦਾ ਹੈ। ਫਿਲਸਤੀਨ ਦੀ ਰਹਿਣ ਵਾਲੀ ਜਿਹਾਦ ਭੁੱਟੋ ਨੇ ਇਜਰਾਈਲ ਦੇ ਕਫਰ ਬਾਰਾ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਕੇ ਆਪਣੇ ਬੱਚਿਆਂ ਅਤੇ ਪੋਤਾ ਪੋਤੀ ਦਾ ਮਾਨ ਸਨਮਾਨ ਵਧਾ ਦਿੱਤਾ ਹੈ। ਘਰ ਵਿਚ ਖੁਸ਼ੀਆਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਭੁੱਟੋ ਨੇ 81 ਸਾਲ ਦੀ ਉਮਰ ਵਿਚ ਮੁੜ ਪੜ੍ਹਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਆਪਣੇ ਇਸ ਫੈਸਲੇ ਤੋਂ ਬਾਅਦ ਉਸਨੇ ਭਾਸ਼ਾ, ਧਰਮ ਅਤੇ ਗਣਿਤ ਦੀ ਪੜਾਈ ਕੀਤੀ। ਕਫਰ ਬਾਬਾ ਸੈਂਟਰ ਫੋਰ ਇਸਲਾਮਿਕ ਸਟੱਡੀਜ਼ ਨੇ ਵੀ ਆਪਣੀ ਇਸ ਵਿਸ਼ੇਸ਼ ਵਿਦਿਆਰਥਣ ਨੂੰ ਡੀਗਰੀ ਦੇਣ ਵਿਚ ਜਿੱਥੇ ਖੁਸ਼ੀ ਮਹਿਸੂਸ ਕੀਤੀ ਉੱਥੇ ਹੀ ਮਾਣ ਵੀ ਮਹਿਸੂਸ ਕੀਤਾ। ਭੁੱਟੋ ਨੇ ਆਪਣੇ ਬਾਰੇ ਦਸਦੇ ਹੋਏ ਕਿਹਾ ਕਿ ਉਸਨੂੰ ਪੜ੍ਹਨ ਦਾ ਕਿੰਨਾਂ ਸ਼ੋੰਕ ਸੀ ਇਸ ਬਾਰੇ ਸਾਰੇ ਜਾਣਦੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸੇ ਦੇ ਸੁਝਾਅ ਤੋਂ ਬਾਅਦ ਪੜ੍ਹਾਈ ਕਰਨ ਲਈ ਦਾਖਲਾ ਲਿਆ।
ਜਿਕਰਯੋਗ ਹੈ ਕਿ ਭੁੱਟੋ ਸੱਤ ਬੱਚਿਆਂ ਦੀ ਮਾਂ ਹੈ ਜੋਕਿ ਹੁਣ ਔਰਤਾਂ ਲਈ ਇਕ ਵੱਡੀ ਮਿਸਾਲ ਬਣ ਚੁੱਕੀ ਹੈ। ਉਸ ਤੋਂ ਹਰ ਇਕ ਨੂੰ ਸੀਖ ਲੈਣ ਦੀ ਲੋੜ ਹੈ ਜੋਕਿ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਚੁੱਕੇ ਹਨ। ਅੱਜ ਦੇ ਇਸ ਸਮੇਂ ਵਿੱਚ ਦੁਨੀਆਂ ਅੱਗੇ ਵੱਲ ਵਧ ਰਹੀ ਹੈ, ਪਰ ਅਜੇ ਵੀ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਉੱਤੇ ਕਈ ਪਾਬੰਦੀਆਂ ਹਨ ਜਿਨ੍ਹਾਂ ਵਿਚ ਤਾਜਾ ਨਾਂਅ ਹੁਣ ਤਾਲੀਬਾਨ ਦੇ ਅਧਿਕਾਰ ਖੇਤਰ ਵਿਚ ਆ ਚੁੱਕੇ ਅਫ਼ਗ਼ਾਨਿਸਤਾਨ ਦਾ ਵੀ ਸਾਹਮਣੇ ਆਉਂਦਾ ਹੈ।
Home ਤਾਜਾ ਜਾਣਕਾਰੀ 85 ਸਾਲਾਂ ਦੀ ਦਾਦੀ ਨੇ ਕਰਤਾ ਅਜਿਹਾ ਵੱਡਾ ਕੰਮ ਪੋਤੇ ਪੋਤੀਆਂ ਨੂੰ ਮਿਲ ਰਹੀਆਂ ਵਧਾਈਆਂ – ਤਾਜਾ ਵੱਡੀ ਖਬਰ
ਤਾਜਾ ਜਾਣਕਾਰੀ