ਆਈ ਤਾਜ਼ਾ ਵੱਡੀ ਖਬਰ
ਪੰਜਾਬ ਚ ਲਗਾਤਾਰ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ । ਹਰ ਰੋਜ਼ ਹੀ ਸਡ਼ਕੀ ਹਾਦਸੇ ਵੱਖ ਵੱਖ ਭਿਆਨਕ ਰੂਪ ਧਾਰ ਕੇ ਵਾਪਰਦੇ ਹਨ ਤੇ ਕਈ ਕੀਮਤੀ ਜਾਨਾਂ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਚਲੀਆਂ ਜਾਂਦੀਆਂ ਹਨ । ਵੱਖ ਵੱਖ ਰੂਪਾਂ ਵਿੱਚ ਸੜਕੀ ਹਾਦਸੇ ਵਾਪਰਦੇ ਹਨ , ਕਈ ਵਾਰ ਇਹ ਸੜਕੀ ਹਾਦਸੇ ਇੰਨੇ ਜ਼ਿਆਦਾ ਭਿਆਨਕ ਹੁੰਦੇ ਹਨ , ਕਿ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਹਨ। ਕਈ ਲੋਕ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਅਪਾਹਜ ਤਕ ਹੋ ਜਾਂਦੇ ਹਨ , ਜਿਸ ਕਾਰਨ ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਲਈ ਕਿਸੇ ਦੇ ਉੱਪਰ ਨਿਰਭਰ ਹੋਣਾ ਪੈ ਜਾਂਦਾ ਹੈ । ਹਾਲਾਂਕਿ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਇਨ੍ਹਾਂ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਹਨ, ਪਰ ਇਹ ਸੜਕੀ ਹਾਦਸੇ ਘਟਣ ਦੀ ਥਾਂ ਸਗੋਂ ਹੋਰ ਵਧਦੇ ਹੋਏ ਨਜ਼ਰ ਆ ਰਹੇ ਹਨ ।
ਕੁੱਝ ਸਡ਼ਕੀ ਹਾਦਸੇ ਅਜਿਹੇ ਵੀ ਵਾਪਰਦੇ ਹਨ ਜੋ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੇ ਹਨ ।ਅਜਿਹਾ ਹੀ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ । ਜਿੱਥੇ ਕਿ ਅੱਜ ਸਵੇਰੇ ਮਾਪਿਆਂ ਨੇ ਇਕ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਤਿਆਰ ਕਰ ਕੇ ਸਕੂਲ ਭੇਜਿਆ ਸੀ ਤੇ ਸਕੂਲ ਜਾਂਦੇ ਹੋਏ ਇਸ ਵਿਦਿਆਰਥੀ ਦੇ ਨਾਲ ਇੱਕ ਅਜਿਹਾ ਭਾਣਾ ਵਾਪਰ ਗਿਆ, ਜਿਸ ਕਾਰਨ ਇਸ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੱਜ ਸਵੇਰੇ ਆਪਣੇ ਘਰ ਤੋਂ ਤਿਆਰ ਹੋ ਕੇ ਦਸਵੀਂ ਜਮਾਤ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਸਕੂਲ ਜਾ ਰਿਹਾ ਸੀ ਇਸੇ ਦੌਰਾਨ ਇਕ ਤੇਜ਼ ਰਫਤਾਰ ਪ੍ਰਾਈਵੇਟ ਫੈਕਟਰੀ ਦੀ ਵੈਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਸਕੂਲ ਵਿੱਚ ਪੜ੍ਹਨ ਵਾਲੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਪੂਰੀ ਘਟਨਾ ਦੌਰਾਨ ਦੋ ਵਿਦਿਆਰਥੀ ਬਾਲ ਬਾਲ ਬਚੇ ਹਨ , ਜਿਨ੍ਹਾਂ ਨੂੰ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਹਨ । ਇਸ ਘਟਨਾ ਵਿੱਚ ਮਰਨ ਵਾਲੇ ਵਿਦਿਆਰਥੀ ਦੀ ਪਛਾਣ ਤਰਨਪ੍ਰੀਤ ਸਿੰਘ ਉਮਰ ਪੰਦਰਾਂ ਸਾਲਾ ਲੁਧਿਆਣਾ ਦੇ ਵਾਸੀ ਵਜੋਂ ਹੋਈ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾ ਗਿਆ ।
ਉੱਥੇ ਹੀ ਪਰਿਵਾਰ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਰਨਪ੍ਰੀਤ ਆਪਣੇ ਸਾਥੀ ਵਿਦਿਆਰਥੀਆਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆ ਸੀ । ਇਸੇ ਦੌਰਾਨ ਤੇਜ਼ ਰਫਤਾਰ ਪ੍ਰਾਈਵੇਟ ਫੈਕਟਰੀ ਦੀ ਵੈਨ ਨੇ ਮੋਟਰਸਾਈਕਲ ਆਪਣੀ ਲਪੇਟ ਵਿੱਚ ਲੈ ਲਿਆ । ਜਿਸ ਕਾਰਨ ਉਸ ਦੀ ਤਰਨਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਵੇਂ ਸਾਥੀ ਸਾਥੀਆਂ ਨੂੰ ਹਲਕੀਆਂ ਸੱਟਾਂ ਵੱਜੀਆਂ ਹਨ ਉਥੇ ਪੁਲੀਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
Home ਤਾਜਾ ਜਾਣਕਾਰੀ ਪੰਜਾਬ : ਚਾਵਾਂ ਨਾਲ ਸਕੂਲੇ ਗਏ ਮੁੰਡੇ ਨੂੰ ਮਿਲੀ ਇਸ ਤਰਾਂ ਦਰਦਨਾਲ ਮੌਤ -ਇਲਾਕੇ ਚ ਛਾਈ ਸੋਗ ਦੀ ਲਹਿਰ
ਤਾਜਾ ਜਾਣਕਾਰੀ