ਨਵੀਂ ਦਿੱਲੀ: ਭਾਰਤ–ਪਾਕਿਸਤਾਨ 1947 ਦੀ ਵੰਡ ਵੇਲੇ ਕਈ ਲੋਕ ਆਪਣੇ ਪਰਿਵਾਰਾਂ ਤੋਂ ਵਿੱਛੜ ਗਏ ਸਨ । ਉਮੀਦ ਅਤੇ ਉਡੀਕ ਕਈਆਂ ਦੀ ਸਾਰੀ ਜ਼ਿੰਦਗੀ ਮੁਕ ਗਈ ਅਤੇ ਕਈ ਹੁਣ ਵੀ ਉਸੇ ਉਮੀਦ ‘ਚ ਬੈਠੇ ਹਨ। ਅਜਿਹੀ ਹੀ ਕਹਾਣੀ ਸਾਹਮਣੇ ਆਈ ਅਮੀਰ ਸਿੰਘ ਵਿਰਕ ਅਤੇ ਦਲਬੀਰ ਸਿੰਘ ਦੀ । 1947 ‘ਚ ਅਮੀਰ ਸਿੰਘ ਵਿਰਕ ਦੀ ਉਮਰ ਮਹਿਜ਼ 4 ਸਾਲ ਦੀ ਹੀ ਸੀ ਅਤੇ ਉਸ ਦਾ ਚਚੇਰਾ ਭਰਾ ਦਲਬੀਰ ਸਿੰਘ 9 ਸਾਲ ਦਾ ਹੋਵੇਗਾ ਜਿਸ ਤੋਂ ਬਾਅਦ ਬਾਅਦ ਦਲਬੀਰ ਸਿੰਘ ਨਾਲੋਂ ਉਸਦਾ 7 ਦਹਾਕਿਆਂ ਲਈ ਦੂਰ ਹੋ ਗਿਆ।
ਪਾਕਿਸਤਾਨ ਦੇ ਗੁਜਰਾਂਵਾਲਾ ਸੂਬੇ ਦੇ ਘੜੀਆ ਕਲਾਂ ਪਿੰਡ ਦੀ ਹਵੇਲੀ ‘ਚ ਦੋਨੋ ਪਰਿਵਾਰ ਇਕੱਠੇ ਰਹਿੰਦੇ ਸਨ । ਅਚਾਨਕ ਇਕ ਦਿਨ ਅਮੀਰ ਦੀ ਮਾਂ ਉਸ ਨੂੰ ਘਰ ਤੋਂ ਖਿੱਚਦੇ ਹੋਏ ਲੈ ਗਈ ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਵੰਡ ਤੋਂ ਬਾਅਦ ਭਾਰਤ ਜਾ ਰਹੇ ਦਲ ‘ਚ ਦੇਖਿਆ। ਚਾਰੋਂ ਪਾਸੇ ਅੱਗ ਅਤੇ ਭੀੜ ਹਿੰਸਾ ਦਾ ਮੰਜ਼ਰ ਸੀ। ਦੂਜੇ ਪਾਸੇ ਦਲਬੀਰ ਸਿੰਘ ਆਪਣੇ ਨਾਨਕੇ ਪਿੰਡ ਤੋਂ ਵਾਪਸੀ ਆਪਣੇ ਨਵੇਂ ਘਰ ਵੱਲ ਆ ਰਹੇ ਸਨ। ਦਲਬੀਰ ਨੇ ਸਭ ਦੁਬਾਰਾ ਯਾਦ ਦਸਿਆ ਕਿ ਉਹ 9 ਸਾਲ ਦੇ ਸਨ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਗਏ ਸਨ ।
ਵੰਡ ਤੋਂ ਬਾਅਦ ਕੁਝ ਸਾਲ ਅਮੀਰ ਹਰਿਆਣਾ ਦੇ ਪਾਨੀਪਤ ‘ਚ ਰਹੇ, ਜਦਕਿ ਦਲਬੀਰ ਨੇੜੇ ਹੀ ਕਰਨਾਲ ‘ਚ। ਦਲਬੀਰ ਬਾਅਦ ‘ਚ ਭਾਰਤੀ ਫੌਜ ‘ਚ ਭਰਤੀ ਹੋ ਗਏ। ਵਾਪਸੀ ਮਿਲਣ ਦੀ ਉਮੀਦ ਤਾਂ ਜਿਵੇਂ ਖਤਮ ਹੀ ਹੋ ਗਈ ਸੀ ਪਰ ਫੇਰ ਪਰਿਵਾਰ ਦੇ ਹੋਰ ਲੋਕਾਂ ਅਤੇ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ ਦਲਬੀਰ ਸੰਗਰੂਰ ਵਿਚ ਰਹਿ ਰਿਹਾ ਹੈ ਪਰ ਜਦੋਂ ਤਕ ਅਮੀਰ ਉੱਥੇ ਪਹੁੰਚੇ ਤਾਂ ਉਹ ਉੱਥੋਂ ਜਾ ਚੁੱਕੇ ਸਨ, ਜੋ ਕਿ ਫੌਜ ਵਿਚ ਮੇਜਰ ਬਣ ਚੁੱਕੇ ਸਨ।
ਇਹ ਸਮੇਂ ਦੌਰਾਨ ਅਮੀਰ ਸਿੰਘ ਉੱਤਰਾਖੰਡ ਰਹਿਣ ਲੱਗੇ ਅਤੇ ਖੇਤੀ ਕਰਨ ਲੱਗੇ। ਕਈ ਦਹਾਕੇ ਨਿਕਲ ਗਏ। ਆਖਰਕਾਰ ਰਿਸ਼ਤੇਦਾਰਾਂ ਤੋਂ ਦਲਬੀਰ ਦਾ ਨੰਬਰ ਪਤਾ ਲਗਾ । ਉਸਨੇ ਫੋਨ ਲਾਇਆ ਤਾਂ ਦੂਜੇ ਪਾਸੋਂ ਆਈ ਅਵਾਜ ਸੁਨ ਕਿ ਅੱਖਾਂ ‘ਚ ਅਥਰੂ ਆ ਗਏ , ਦੂਜੇ ਪਾਸੇ ਉਸਦਾ ਭਰਾ ਹੀ ਬੋਲਿਆ । ਦੂਜੇ ਪਾਸੇ ਇਸ ਭਾਲ ਵਿਚ ਉਸ ਨੂੰ 72 ਸਾਲ ਲੱਗ ਗਏ। ਤਕਰੀਬਨ 7 ਦਹਾਕਿਆਂ ਦੀ ਲੰਬੀ ਭਾਲ ਅਤੇ ਉਡੀਕ ਤੋਂ ਬਾਅਦ ਦੋਵਾਂ ਦੇ ਮਿਲਣ ਤੋਂ ਬਾਅਦ ਦੋਨੋ ਬੇਹੱਦ ਭਾਵੁਕ ਸਨ। ਦੋਹਾਂ ਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਵਿਚ ਇਕ-ਦੂਜੇ ਨੂੰ ਗਲ ਨਾਲ ਲਾਇਆ।
ਵਾਇਰਲ