ਜੇਕਰ ਅਸੀਂ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ ਚਹੁੰਦੇ ਹਾਂ ਤਾ ਇਸ ਲਈ ਬਹੁਤ ਜਰੂਰੀ ਹੈ ਕਿ ਅਸੀਂ ਧਰਨ ਨੂੰ ਠੀਕ ਰੱਖੀਏ। ਇਸਦੇ ਕਾਰਨ ਕਈ ਸਮੱਸਿਆਵਾ ਜਿਵੇ ਗੈਸ ,ਭੁੱਖ ਨਾ ਲੱਗਣਾ,ਕਬਜ ਜਾ ਦਸਤ ,ਥਕਾਵਟ,ਜੀ ਮਲਚਾਉਣਾ ,ਪੇਟ ਦਰਦ ਆਦਿ ਹੋ ਸਕਦਾ ਹੈ। ਸਾਡੇ ਪਾਚਨ ਪ੍ਰਣਾਲੀ ਵਿਚ ਕਈ ਦੋਸ਼ ਧਰਨ ਦੇ ਕਾਰਨ ਹੋ ਜਾਂਦੇ ਹਨ। ਇਸਨੂੰ ਠੀਕ ਰੱਖਣਾ ਜਰੂਰੀ ਹੈ ਜੇਕਰ ਇਹ ਆਪਣੀ ਜਗਾ ਤੋਂ ਹਿੱਲ ਜਾਂਦੀ ਹੈ ਤਾ ਇਸਨੂੰ ਅਸੀਂ ਆਮ ਭਾਸ਼ਾ ਵਿਚ ਧਰਨ ਪੈਣਾ ਕਹਿੰਦੇ ਹਾਂ
ਇਹ ਗੱਲ ਦਾ ਪਤਾ ਲਗਾਉਣ ਦੇ ਲਈ ਕਿ ਧਰਨ ਹੈ ਜਾ ਨਹੀਂ ਇਸ ਲਈ ਸਵੇਰੇ ਖਾਲੀ ਪੇਟ ਸਿੱਧਾ ਲੇਟ ਜਾਓ। ਹੁਣ ਹੱਥ ਬਗਲ ਵਿਚ ਸਰੀਰ ਦੇ ਨਾਲ ਸਿੱਧੇ ਰੱਖੋ। ਕੋਈ ਦੂਸਰਾ ਵਿਅਕਤੀ ਇੱਕ ਧਾਗਾ ਲੈ ਕੇ ਧੁੰਨੀ ਤੋਂ ਛਾਤੀ ਦੀ ਇੱਕ ਤਰਫ਼ ਦੀ ਨਿੱਪਲ ਤੱਕ ਪੈਮਾਇਸ਼ ਕਰੋ | ਧੁੰਨੀ ਉੱਪਰ ਇੱਕ ਹੱਥ ਨਾਲ ਧਾਗਾ ਰੱਖੋ ਅਤੇ ਦੂਸਰੀ ਤਰਫ਼ ਦੀ ਨਿੱਪਲ ਤੱਕ ਲੈ ਜਾਓ। ਜੇਕਰ ਦੋਨਾਂ ਵੱਲ ਧਾਗੇ ਦੀ ਦੂਰੀ ਇੱਕ ਸਮਾਨ ਹੈ ਤਾਂ ਧਰਨ ਨਹੀਂ ਹੈ ਜੇਕਰ ਇੱਕ ਸਮਾਨ ਨਹੀਂ ਹੈ ਤਾ ਧਰਨ ਹਿਲ ਗਈ ਹੈ ਉੱਥੇ ਉਂਗਲੀਆਂ ਰੱਖਣ ਨਾਲ ਸੰਪਦਨ ਦਾ ਅਭਿਆਸ ਹੋਵੇਗਾ।
ਧਰਨ ਉੱਪਰ ਵੱਲ ਨੂੰ ਹੋਵੇ ਤਾਂ ਇਸ ਨਾਲ ਸਾਡੇ ਫੇਫੜਿਆਂ ਅਤੇ ਦਿਲ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਬਿਨਾ ਸ਼ੂਗਰ, ਦਮਾਂ ,ਥਾਇਰਡ ,ਮੋਟਾਪਾ ,ਵਾਯੂ-ਵਿਕਾਰ ਘਬਰਾਹਟ ਜਿਹੀਆਂ ਬਿਮਾਰੀਆਂ ਆਮ ਹੀ ਹੋਣ ਲੱਗਦੀਆਂ ਹਨ।ਅਤੇ ਜੇਕਰ ਇਹ ਥੱਲੇ ਦੇ ਪਾਸੇ ਵੱਲ ਹੋਵੇ ਤਾ ਇਸ ਨਾਲ ਗਰਭ ,ਮੂਤਰ ਅੰਗਾਂ ਦੇ ਰੋਗ ਹੋ ਸਕਦੇ ਹਨ। ਇਹ ਇੱਕ ਵੱਡਾ ਕਾਰਨ ਬਣਦਾ ਹੈ ਗਰਭ ਧਾਰਨ ਨਾ ਕਰਨ ਦਾ। ਕਿਉਂਕਿ ਇਸ ਨਾਲ ਫੈਲੋਪਿਯਨ ਟਿਊਬ ਨਹੀਂ ਖੁਲਦੀ ਹੈ। ਇਸ ਲਈ ਔਰਤਾਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਤੁਸੀਂ ਹੇਠਾਂ ਦਿੱਤੇ ਤਰੀਕੇ ਨਾਲ ਆਸਨ ਕਰਕੇ ਵੀ ਤੁਸੀਂ ਆਪਣੀ ਧਰਨ ਨੂੰ ਠੀਕ ਕਰ ਸਕਦੇ ਹੋ ਇਸਦੇ ਬਿਨਾ ਹੋਰ ਤਰੀਕੇ ਜੋ ਕਿ ਹੇਠਾਂ ਵੀਡੀਓ ਵਿਚ ਦਿੱਤੇ ਹਨ ਉਹ ਵੀ ਕਰ ਸਕਦੇ ਹੋ।
ਵਾਇਰਲ