ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਗਾਇਕ ਜਿੱਥੇ ਆਪਣੇ ਗੀਤਾਂ ਦੇ ਕਾਰਣ ਚਰਚਾ ਵਿਚ ਆ ਜਾਂਦੇ ਹਨ ਉਥੇ ਹੀ ਆਪਣੇ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੂੰ ਲੈ ਕੇ ਵਿਵਾਦ ਦੇ ਘੇਰੇ ਵਿੱਚ ਫਸ ਜਾਂਦੇ ਹਨ। ਜਿੱਥੇ ਉਨ੍ਹਾਂ ਵੱਲੋਂ ਕੁਝ ਜਜ਼ਬਾਤੀ ਹੋ ਕੇ ਕੁਝ ਗੱਲਾਂ ਸਾਂਝੀਆਂ ਕਰ ਦਿੱਤੀਆਂ ਜਾਂਦੀਆਂ ਹਨ ਜੋ ਕੇ ਸਭ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਅਜਿਹੇ ਬਹੁਤ ਸਾਰੇ ਗਾਇਕ ਹਨ ਜਿਨ੍ਹਾਂ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਪੂਰੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ। ਉਥੇ ਹੀ ਇਨ੍ਹਾਂ ਪੰਜਾਬੀ ਗਾਇਕਾ ਅਤੇ ਅਦਾਕਾਰਾ ਨੇ ਕਿਸਾਨੀ ਸੰਘਰਸ਼ ਦੇ ਵਿਚ ਵੀ ਕਿਸਾਨਾਂ ਦੀ ਅੱਗੇ ਆ ਕੇ ਭਰਪੂਰ ਸਹਾਇਤਾ ਕੀਤੀ ਗਈ ਹੈ। ਉਥੇ ਹੀ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਵਾਸਤੇ ਉਨ੍ਹਾਂ ਵੱਲੋਂ ਕਿਸਾਨ ਸੰਘਰਸ਼ ਨੂੰ ਬਹੁਤ ਸਾਰੇ ਗੀਤ ਵੀ ਸਥਾਪਿਤ ਕੀਤੇ ਗਏ ਹਨ।

ਅੱਜ ਦੇ ਪੰਜਾਬੀ ਗਾਇਕਾਂ ਵਿਚੋਂ ਕੁਝ ਪੰਜਾਬੀ ਗਾਇਕ ਆਪਣੀ ਨਿੱਜੀ ਗੱਲਾਂ ਨੂੰ ਲੈ ਕੇ ਚਰਚਾ ਵਿਚ ਬਣ ਜਾਂਦੇ ਹਨ। ਹੁਣ ਪਰਮੀਸ਼ ਵਰਮਾ ਨੇ ਵਿਆਹ ਤੇ ਸ਼ੈਰੀ ਮਾਨ ਦੀ ਨਰਾਜ਼ਗੀ ਤੋਂ ਬਾਅਦ ਹੁਣ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਜਿਥੇ ਬੀਤੇ ਦਿਨੀਂ ਪੰਜਾਬੀ ਗਾਇਕ ਅਤੇ ਕਲਾਕਾਰ ਪਰਮੀਸ਼ ਵਰਮਾ ਅਤੇ ਕੈਨੇਡੀਅਨ ਗੀਤ ਗਰੇਵਾਲ ਦਾ ਵਿਆਹ ਹੋਇਆ ਸੀ। ਇਸ ਸਮਾਗਮ ਵਿਚ ਸ਼ਾਮਲ ਹੋਣ ਗਏ ਸ਼ੈਰੀ ਮਾਨ ਦੇ ਫ਼ੋਨ ਜਮਾਂ ਕਰਵਾਉਣ ਉੱਪਰ ਉਸ ਦੇ ਗੁੱਸੇ ਹੋਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ।

ਜਿੱਥੇ ਸਭ ਪਾਸੇ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਸੀ ਉਥੇ ਹੀ ਸ਼ੈਰੀ ਮਾਨ ਵੱਲੋਂ ਇਸ ਨੂੰ ਬਾਅਦ ਵਿੱਚ ਆਪਣੇ ਪੇਜ਼ ਤੋਂ ਹਟਾ ਦਿੱਤਾ ਗਿਆ ਸੀ। ਜਿੱਥੇ ਨਰਾਜਗੀ ਤੇ ਚਲਦੇ ਹੋਏ ਉਹਨਾਂ ਵੱਲੋਂ ਗਾਲਾਂ ਵੀ ਕੱਢੀਆਂ ਗਈਆਂ ਸਨ। ਇਸ ਗੱਲ ਦਾ ਜਵਾਬ ਦਿੰਦੇ ਹੋਏ ਹੁਣ ਇਸਟਾਗ੍ਰਾਮ ਉਪਰ ਪਰਮੀਸ਼ ਵਰਮਾ ਵੱਲੋਂ ਵੀ ਇੱਕ ਸਟੋਰੀ ਨੂੰ ਸਾਂਝਾ ਕਰ ਦਿੱਤਾ ਗਿਆ ਹੈ। ਜਿਸ ਚ ਪਰਮੀਸ਼ ਵਰਮਾ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਨੂੰ ਮੈਂ ਵਿਆਹ ਵਿੱਚ ਵੀ ਗੋਡਿਆਂ ਨੂੰ ਹੱਥ ਲਾ ਕੇ ਮਿਲਿਆ ਸੀ ਅਤੇ ਅੱਗੇ ਵੀ ਇਸੇ ਸਤਿਕਾਰ ਨਾਲ ਮਿਲਦਾ ਰਹੇਗਾ ਅਤੇ ਇਜ਼ਤ ਕਰਦਾ ਰਹਾਂਗਾ।

ਉਸ ਦਿਨ ਮੈਂ ਆਪਣੇ ਵਿਆਹ ਦੀਆਂ ਕੁਝ ਰਸਮਾਂ ਵਿੱਚ ਰੁੱਝਿਆ ਹੋਇਆ ਸੀ ਅਤੇ ਮੇਰੇ ਅਨੰਦ ਕਾਰਜ ਵਾਲੇ ਦਿਨ ਤੁਸੀ ਲਾਈਵ ਹੋ ਕੇ ਮੈਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ। ਮੈਂ ਤੁਹਾਡਾ ਛੋਟਾ ਵੀਰ ਹਾਂ ਅਤੇ ਕੋਈ ਵੀ ਵੱਡਾ ਇਨਸਾਨ ਨਹੀਂ ਹਾਂ। ਤੁਸੀਂ ਉਸ ਦਿਨ ਮੇਰੇ ਪਰਿਵਾਰ ਵਿੱਚ ਬੈਠ ਕੇ ਮੇਰੀ ਉਡੀਕ ਕੀਤੀ ਉਸ ਲਈ ਮੈਂ ਮਾਫ਼ੀ ਚਾਹੁੰਦਾ ਹਾਂ। ਜੋ ਤੁਸੀਂ ਪਿਆਰ ਦਿੱਤਾ ਉਸ ਲਈ ਬਹੁਤ ਧੰਨਵਾਦ।


ਤਾਜਾ ਜਾਣਕਾਰੀ
ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਦੀ ਨਰਾਜਗੀ ਤੋਂ ਬਾਅਦ ਹੁਣ ਕੀਤਾ ਅਜਿਹਾ ਕੰਮ – ਹੋ ਗਈ ਚਰਚਾ
ByadminOctober 20, 2021Comments Off on ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਦੀ ਨਰਾਜਗੀ ਤੋਂ ਬਾਅਦ ਹੁਣ ਕੀਤਾ ਅਜਿਹਾ ਕੰਮ – ਹੋ ਗਈ ਚਰਚਾ
Previous Postਹੁਣੇ ਹੁਣੇ ਅਮਰੀਕਾ ਤੋਂ ਆਈ ਵੱਡੀ ਖਬਰ ਇਸ ਇਲਾਕੇ ਚ ਹੋਇਆ ਹਮਲਾ ਸੜਕਾਂ ਕੀਤੀਆਂ ਗਈਆਂ ਬੰਦ
Next Postਪੰਜਾਬ ਚ ਪਾਕਿਸਤਾਨੋਂ ਡਰੋਨ ਰਾਹੀ ਆਇਆ ਮੌਤ ਦਾ ਸਮਾਨ ਦੇਖ ਸਭ ਰਹਿ ਗਏ ਹੱਕੇ ਬੱਕੇ – ਸਾਰੇ ਦੇਸ਼ ਚ ਹੋ ਗਈ ਚਰਚਾ
