ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿਚ ਆਏ ਦਿਨ ਹੀ ਵਾਪਰਨ ਵਾਲੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿੱਥੇ ਪਹਿਲਾਂ ਕਰੋਨਾ ਦੀ ਮਾਰ ਹੇਠ ਸਾਰੀ ਦੁਨੀਆਂ ਅਜੇ ਤਕ ਆਈ ਹੋਈ ਹੈ। ਕਰੋਨਾ ਟੀਕਾਕਰਨ ਦੇ ਬਾਵਜੂਦ ਵੀ ਲੋਕਾਂ ਵਿਚ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਕਿਉਂਕਿ ਕੁਝ ਦੇਸ਼ਾਂ ਵਿਚ ਫਿਰ ਤੋਂ ਕਰੋਨਾ ਦੇ ਕੇਸ ਵਧਣ ਕਾਰਨ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕੀਤਾ ਗਿਆ ਹੈ। ਉਥੇ ਹੀ ਦੁਨੀਆ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਜਿੱਥੇ ਵੱਖ-ਵੱਖ ਰਸਤਿਆ ਰਾਹੀ ਸਫਰ ਤੈਅ ਕੀਤਾ ਜਾਂਦਾ ਹੈ। ਉਥੇ ਹੀ ਇਨ੍ਹਾਂ ਯਾਤਰਾਵਾਂ ਦੌਰਾਨ ਕਈ ਤਰਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।
ਹੁਣ ਇੱਥੇ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿੱਥੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਉਪਰ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਿਆਨਕ ਰੇਲ ਹਾਦਸਾ ਸਿਡਨੀ ਦੇ ਵਿਚ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ 4:15 ਦੇ ਕਰੀਬ ਐਨ ਐਸ ਡਬਲਿਊ ਦੇ ਵੋਲੋਗੋਂਗ ਇਲਾਕੇ ਨੇੜੇ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਕਰਾਸਿੰਗ ਉੱਪਰ ਇੱਕ ਚੋਰੀ ਹੋਈ ਕਾਰ ਛੱਡ ਦਿੱਤੀ ਗਈ ਸੀ, ਜਿਸ ਨਾਲ ਰੇਲ ਗੱਡੀ ਟਕਰਾ ਗਈ ਅਤੇ ਪਟੜੀ ਤੋਂ ਹੇਠਾਂ ਉੱਤਰਣ ਕਾਰਨ ਇਹ ਹਾਦਸਾ ਵਾਪਰ ਗਿਆ।
ਇਸ ਗੱਡੀ ਦੇ ਵਿਚ ਗਾਰਡ ਦੇ ਸਮੇਤ 9 ਯਾਤਰੀ ਸਵਾਰ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕਰਮਚਾਰੀਆਂ ਵੱਲੋਂ ਰੇਲ ਗੱਡੀ ਦੇ ਡਰਾਈਵਰ ਨੂੰ ਬਚਾਇਆ ਗਿਆ। ਇਸ ਗੱਡੀ ਦੇ ਹਾਦਸੇ ਕਾਰਨ ਜਿੱਥੇ ਯਾਤਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ ਉਥੇ ਹੀ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਇਸ ਹਾਦਸੇ ਦੇ ਵਾਪਰਨ ਕਾਰਨ ਜਿੱਥੇ ਬਾਕੀ ਰੇਲ ਗੱਡੀਆਂ ਦੇ ਆਉਣ-ਜਾਣ ਉੱਪਰ ਵੀ ਕੁੱਝ ਸਮੇਂ ਲਈ ਰੋਕ ਲੱਗੀ ਹੋਈ ਹੈ, ਉਥੇ ਹੀ ਕੁਝ ਘੱਟ ਗੱਡੀਆਂ ਆ ਰਹੀਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਉਥੇ ਹੀ ਦੱਸਿਆ ਗਿਆ ਹੈ ਕਿ ਕੁਝ ਰੇਲਵੇ ਕਰਮਚਾਰੀਆਂ ਲਈ ਨਵੇਂ ਉੱਦਮ ਅਤੇ ਸੋਦੇ ਦੇ ਸਮਝੌਤੇ ਕਾਰਨ ਹੜਤਾਲ ਵੀ ਕੀਤੀ ਗਈ ਹੈ ਜਿਸ ਕਾਰਨ ਬੁੱਧਵਾਰ ਨੂੰ ਰੇਲ ਦੀਆਂ ਬਹੁਤ ਘੱਟ ਸੇਵਾਵਾਂ ਜਾਰੀ ਰਹਿਣਗੀਆਂ। ਇਸ ਘਟਨਾ ਦੀ ਜਾਂਚ ਕਰਦੇ ਹੋਏ ਦੱਸਿਆ ਹੈ ਕਿ ਇਸ ਮੌਕੇ ਤੇ ਹਾਜ਼ਰ ਗਵਾਹ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਹਾਦਸੇ ਤੋਂ ਬਾਅਦ ਕਿਸੇ ਨੂੰ ਵੀ ਭਜਦੇ ਹੋਏ ਨਹੀਂ ਵੇਖਿਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ