ਸਾਡੇ ਸਰੀਰ ਦਾ ਅਹਿਮ ਹਿੱਸਾ ਹੁੰਦਾ ਹੈ ਸਰੀਰ ਦਾ ਖੂਨ। ਇਸਦਾ ਸਭ ਤੋਂ ਜ਼ਰੂਰੀ ਕੰਮ ਹੈ ਸਾਡੇ ਸਰੀਰ ਦੇ ਵੱਖ ਵੱਖ ਅੰਗਾਂ ਅਤੇ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਸਪਲਾਈ ਕਰਨਾ ਹੈ। ਖੂਨ ਸਰੀਰ ਦੇ ਹਰ ਅੰਗ ਵਿੱਚੋ ਦੀ ਪ੍ਰਵਾਹ ਕਰਦਾ ਹੈ। ਇਸ ਲਈ ਜਦੋ ਵੀ ਸਰੀਰ ਵਿਚ ਕੋਈ ਇਨਫੈਕਸ਼ਨ ਹੁੰਦੀ ਹੈ ਤਾ ਸਭ ਤੋਂ ਪਹਿਲਾ ਡਾਕਟਰ ਖੂਨ ਦੀ ਜਾਂਚ ਹੀ ਕਰਵਾਉਂਦੇ ਹਨ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 4 ਤਰ੍ਹਾਂ ਦੇ ਬਲੱਡ ਟੈਸਟ ਦੀ ਜੋ ਸਾਡੇ ਸਰੀਰ ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੰਦੇ ਹਨ।
ਸਭ ਤੋਂ ਪਹਿਲਾ ਅਸੀਂ ਗੱਲ ਕਰਨ ਜਾ ਰਹੇ ਹਾਂ CBC ਟੈਸਟ ਦੀ ਜਿਸਨੂੰ ਕੰਪਲੀਟ ਬਲੱਡ ਕਾਊਂਟ ਜਾ ਸੀ ਬੀ ਸੀ ਟੈਸਟ ਨਾਲ ਜਾਣਿਆ ਜਾਂਦਾ ਹੈ। ਇਹ ਸਾਡੇ ਸਰੀਰ ਦੇ ਕਈ ਅੰਗਾਂ ਦੇ ਬਾਰੇ ਵਿਚ ਜਾਣਕਾਰੀ ਦਿੰਦਾ ਹੈ। ਇਸ ਨਾਲ ਸਾਨੂੰ ਲਿਵਰ ,ਕਿਡਨੀ ਅਤੇ ਦਿਲ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਹੈ। ਜਦੋ ਇਸ ਜਾਚ ਨੂੰ ਕਰਵਾਇਆ ਜਾਂਦਾ ਹੈ ਤਾ ਸਾਡੇ ਸਰੀਰ ਦੇ ਹਰ ਸੈਲ ਦੀ ਇਸ ਵਿਚ ਜਾਂਚ ਹੁੰਦੀ ਹੈ। ਜੇ ਬਲੱਡ ਵਿਚ ਕਣ ਵੱਧ ਜਾ ਘੱਟ ਜਾਣ ਤਾ ਇਸ ਨਾਲ ਸਿਹਤ ਨਾਲ ਸਬੰਧਿਤ ਕੋਈ ਸਮੱਸਿਆ ਹੋ ਸਕਦੀ ਹੈ।
ਕਿਡਨੀ ਫੰਕਸ਼ਨ ਟੈਸਟ ਜਾ ਇਲੈਕਟ੍ਰੋਲਾਈਟਸ ਟੈਸਟ :- ਕਿਡਨੀ ਸਾਡੇ ਸਰੀਰ ਦਾ ਅਹਿਮ ਹਿੱਸਾ ਹੈ ਅਤੇ ਸਾਡੀ ਸਿਹਤ ਦੇ ਬਾਰੇ ਵਿਚ ਵੀ ਪਤਾ ਲੱਗਦਾ ਹੈ ਇਸਦਾ ਮੁਖ ਕੰਮ ਸਾਡੇ ਸਰੀਰ ਦਾ ਖੂਨ ਸਾਫ ਕਰਨਾ ਹੁੰਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦੀ ਹੈ। ਇਸ ਟੈਸਟ ਵਿਚ ਬਾਈਕਾਰਬੋਨੇਟ , ਯੂਰੀਆ,ਸੋਡੀਅਮ , ਪੋਟਾਸ਼ੀਅਮ , ਕਲੋਰਾਈਡ ਦਾ ਟੈਸਟ ਕੀਤਾ ਜਾਂਦਾ ਹੈ।
ਥਾਇਰਾਇਡ ਦਾ ਟੈਸਟ :- ਥਾਇਰਾਇਡ ਨੂੰ ਇਕ ਸਾਈਲੈਂਟ ਕਿਲਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਆਮ ਕਰਕੇ ਇਸਦੇ ਲੱਛਣਾਂ ਤੋਂ ਇਸਦੇ ਬਾਰੇ ਵਿੱਚ ਜਲਦੀ ਹੀ ਪਤਾ ਨਹੀਂ ਲੱਗਦਾ ਹੈ ਅਤੇ ਜਦੋ ਤੱਕ ਪਤਾ ਲੱਗਦਾ ਹੈ ਇਹ ਬਿਮਾਰੀ ਵੱਧ ਚੁੱਕੀ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਤਣਾਅ,ਖਾਣ ਪੀਣ ਵਿਚ ਧਿਆਨ ਨਾ ਦੇਣਾ,ਨੀਂਦ ਦੀ ਕਮੀ ਅਤੇ ਆਇਓਡੀਨ ਦੀ ਕਮੀ ਦੇ ਕਾਰਨ ਹੁੰਦੀ ਹੈ। ਥਾਇਰਾਇਡ ਦੇ ਕਾਰਨ ਭਾਰ ਦਾ ਵੱਧ ਜਾਣਾ,ਜਾ ਘੱਟ ਜਾਣਾ,ਦਿਲ ਦੀਆ ਬਿਮਾਰੀਆਂ ਦਾ ਹੋਣਾ,ਥਕਾਵਟ ਦਾ ਹੋਣਾ ਆਦਿ ਕੁਝ ਬਿਮਾਰੀਆਂ ਇਸਦੇ ਕਾਰਨ ਨਾਲ ਹੁੰਦੀਆਂ ਹਨ.ਇਸ ਲਈ ਜਰੂਰੀ ਹੈ ਕਿ ਤੁਸੀਂ ਇਹ ਟੈਸਟ ਜਰੂਰ ਕਰਵਾਓ।
ਕੋਲੈਸਟਰੋਲ ਟੈਸਟ :- ਕਲੈਸਟਰੋਲ ਸਾਨੂੰ ਦਿਲ ਦੀ ਤੰਦਰੁਸਤੀ ਬਾਰੇ ਦੱਸਦਾ ਹੈ । ਇਹ ਟੈਸਟ ਸਾਨੂੰ ਏ ਡੀ ਐੱਲ ਦੇ ਸਾਈਜ਼ ਅਤੇ ਉਨ੍ਹਾਂ ਦੇ ਪਾਰਟੀਕਲਸ ਬਾਰੇ ਵਿੱਚ ਜਾਣਕਾਰੀ ਦਿੰਦਾ ਹੈ। ਇਹ ਟੈਸਟ ਐੱਚ ਡੀ ਐੱਲ , ਐੱਲ ਡੀ ਐੱਲ ਕੋਲੈਸਟ੍ਰੋਲ /ਐੱਚ ਡੀ ਐੱਲ ਕੋਲੈਸਟ੍ਰੋਲ , ਟ੍ਰਾਈਗਲਿਸਰਾਈਡਸ ਦੇ ਰੇਸ਼ਿਆਂ ਦੇ ਬਾਰੇ ਵਿੱਚ ਦੱਸਦਾ ਹੈ। ਜੇਕਰ ਸਰੀਰ ਵਿਚ ਐਚ ਡੀ ਐਲ ਦੀ ਕਮੀ ਹੋਵੇ ਤਾ ਦਿਲ ਦੀ ਬਿਮਾਰੀ ਹੋ ਸਕਦੀ
Home ਘਰੇਲੂ ਨੁਸ਼ਖੇ ਜੇਕਰ ਰਹਿਣਾ ਚਹੁੰਦੇ ਹੋ ਸਿਹਤਮੰਦ ਤਾ ਸਾਲ ਵਿੱਚ ਇੱਕ ਵਾਰ ਇਹ 4 ਤਰ੍ਹਾਂ ਦੇ ਬਲੱਡ ਟੈਸਟ ਜ਼ਰੂਰ ਕਰਵਾਓ
ਘਰੇਲੂ ਨੁਸ਼ਖੇ