BREAKING NEWS
Search

ਪੰਜਾਬ: ਧਾਰਮਿਕ ਸਥਾਨ ਤੋਂ ਲੰਗਰ ਨਾਲ ਕਈ ਲੋਕਾਂ ਦੀ ਵਿਗੜੀ ਹਾਲਤ ਕਈ ਹਸਪਤਾਲਾਂ ਕੀਤੇ ਗਏ ਦਾਖਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਧਰਤੀ ਇਕ ਅਜਿਹੀ ਧਰਤੀ ਹੈ , ਜਿਸ ਧਰਤੀ ਤੇ ਵੱਖ ਵੱਖ ਗੁਰੂਆਂ, ਪੀਰਾਂ ਤੇ ਫ਼ਕੀਰਾਂ ਨੇ ਜਨਮ ਲਿਆ ਹੈ । ਜਿਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ । ਗੱਲ ਕੀਤੀ ਜਾਵੇ ਜੇਕਰ ਗੁਰੂ ਨਾਨਕ ਦੇਵ ਜੀ ਦੀ ਤਾਂ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ । ਲੰਗਰ ਦੀ ਸੇਵਾ ਨੂੰ ਅੱਜ ਪੰਜਾਬੀ ਦੇਸ਼ ਭਰ ਦੇ ਵਿੱਚ ਵੱਖ ਵੱਖ ਸਮਾਗਮਾਂ ਦੇ ਉੱਪਰ ਲਗਾਉਂਦੇ ਹਨ । ਕਹਿੰਦੇ ਹਨ ਲੰਗਰ ਕਰਮਾ ਤੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਤੇ ਲੰਗਰ ਹਰ ਇਕ ਮਨੁੱਖ ਨੂੰ ਮਨੁੱਖ ਦਾ ਜਿਥੇ ਪੇਟ ਭਰਦਾ ਹੈ ਉੱਥੇ ਹੀ ਸਮਾਜ ਦੇ ਵਿੱਚ ਫੈਲੇ ਹੋਏ ਵੱਖ ਵੱਖ ਭੇਦ ਭਾਵ ਵੀ ਦੂਰ ਕਰਦਾ ਹੈ । ਜਿੱਥੇ ਜ਼ਿਆਦਾਤਰ ਇਹ ਲੰਗਰ ਕਿਸੇ ਸਮਾਗਮ ਦੇ ਦੌਰਾਨ ਲਗਾਏ ਜਾਂਦੇ ਹਨ ,<ਉੱਥੇ ਹੀ ਬਦਲਦੇ ਮੌਸਮ ਚਾਹੇ ਗਰਮੀ ,ਸਰਦੀ ,ਪੱਤਝੜ ਤੇ ਸਾਉਣ ਦਾ ਮਹੀਨਾ , ਹਰ ਮੌਸਮ ਤੇ ਹਰ ਤਿਓਹਾਰ ਤੇ ਲੰਗਰ ਲਗਾਇਆ ਜਾਂਦਾ ਹੈ ।

ਇਸੇ ਲੰਗਰ ਨੂੰ ਲੈ ਕੇ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੰਗਰ ਦਾ ਭੋਜਨ ਛਕਣ ਦੇ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ ਹੈ । ਲੰਗਰ ਦਾ ਭੋਜਨ ਛਕਣ ਤੋਂ ਬਾਅਦ ਕਈ ਲੋਕਾਂ ਦੀ ਹਾਲਤ ਏਨੀ ਜ਼ਿਆਦਾ ਵਿਗੜ ਗਈ ਕਿ ਉਨ੍ਹਾਂ ਨੂੰ ਹੁਣ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਹੈ ।ਜੀ ਹਾਂ ਹੁਣ ਲੰਗਰ ਖਾਣਾ ਕੁਝ ਲੋਕਾਂ ਦੇ ਉੱਪਰ ਕਾਫ਼ੀ ਭਾਰੀ ਪੈ ਗਿਆ ਹੈ , ਕਿਉਂ ਕਿ ਤਰਨਤਾਰਨ ਦੇ ਪੱਟੀ ਦੇ ਪਿੰਡ ਦੇ ਵਿੱਚ ਭਗਵਾਨ ਵਾਲਮੀਕਿ ਜੀ ਦੇ ਸਥਾਨ ਤੇ ਚੱਲ ਰਹੇ ਸਮਾਗਮ ਦੌਰਾਨ ਲੰਗਰ ਦੀ ਸੇਵਾ ਲਗਾਈ ਗਈ ਸੀ ਤੇ ਲੰਗਰ ਖਾਣ ਤੋਂ ਬਾਅਦ ਅੱਠ ਲੋਕਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ।

ਜਿਨ੍ਹਾਂ ਵਿਚੋਂ ਤਿੰਨ ਲੋਕਾਂ ਦਾ ਇਲਾਜ ਪੱਟੀ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ । ਜਦ ਕਿ ਇਕ ਵਿਅਕਤੀ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆ ਪੱਟੀ ਦੇ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ । ਪਰ ਅਜੇ ਤੱਕ ਇਹ ਸਾਫ ਨਹੀਂ ਹੋਇਆ ਕਿ ਇਨ੍ਹਾਂ ਲੋਕਾਂ ਦੀ ਹਾਲਤ ਲੰਗਰ ਖਾਣ ਦੇ ਕਾਰਨ ਵਿਗੜੀ ਹੈ ਜਾਂ ਕਾਰਨ ਕੋਈ ਹੋਰ ਹੀ ਹੈ । ਉੱਥੇ ਹੀ ਸਰਕਾਰੀ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਅਧੀਨ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਲੰਗਰ ਛਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਤੇ ਨਾਲ ਹੀ ਦਸਤ ਹੋਣੀ ਸ਼ੁਰੂ ਹੋ ਗਈ ।

ਜਾਂਚ ਉਪਰੰਤ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਨੂੰ ਡਾਇਰੀਆ ਦੀ ਬਿਮਾਰੀ ਹੋਈ ਹੈ । ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਲਵਾਈ ਦੇ ਵੱਲੋਂ ਸਬਜ਼ੀਆਂ ਦੇ ਵਿਚ ਜ਼ਿਆਦਾ ਸੋਡਾ ਪਾ ਦਿੱਤਾ ਗਿਆ ਸੀ । ਜਿਸ ਕਾਰਨ ਇਹ ਹਾਦਸਾ ਵਾਪਰ ਗਿਆ । ਇਸ ਪੂਰੇ ਹਾਦਸੇ ਦੌਰਾਨ ਅੱਠ ਲੋਕ ਲੋਕਾਂ ਦੀ ਤਬੀਅਤ ਖ਼ਰਾਬ ਹੋ ਗਈ। ਜਿਨ੍ਹਾਂ ਵਿਚੋਂ ਚਾਰ ਲੋਕਾਂ ਨੂੰ ਛੁੱਟੀ ਮਿਲ ਗਈ । ਤਿੱਨ ਪੱਟੀ ਦੇ ਹਸਪਤਾਲ ਵਿੱਚ ਦਾਖਲ ਹਨ । ਜਦਕਿ ਇਕ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ।



error: Content is protected !!