ਜੋ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ ਅਤੇ ਮੋਟਾਪੇ ਨੂੰ ਦੂਰ ਕਰਨ ਦੇ ਲਈ ਅਨੇਕਾਂ ਤਰਾਂ ਦੇ ਉਪਯੋਗ ਅਤੇ ਪੈਸੇ ਬਰਬਾਦ ਕਰਕੇ ਥੱਕ ਚੁੱਕੇ ਹਨ ਤਾਂ ਇਹ ਪ੍ਰਯੋਗ ਤੁਹਾਡੇ ਮੋਟਾਪੇ ਲਈ ਕਾਲ ਸਾਬਤ ਹੋਵੇਗਾ ਤੁਸੀਂ ਆਪਣੇ ਰਿਜਲਟ ਲੇਖਕ ਨਾਲ ਜਰੂਰ ਸ਼ੇਅਰ ਕਰੋ……..
ਬਿਲਕੁਲ ਸਧਾਰਨ ਜਿਹਾ ਦਿਸਣ ਵਾਲਾ ਇਹ ਪ੍ਰਯੋਗ ਸਿਰਫ਼ ਥੋੜੇ ਦਿਨਾਂ ਵਿਚ ਹੀ ਤੁਹਾਨੂੰ ਆਪਣਾ ਰਿਜਲਟ ਦਿਖਾ ਦਵੇਗਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨੁਸਖਾ ਬਿਲਕੁਲ ਆਸਾਨ ਹੈ ਤਾਂ ਆਓ ਜਾਣਦੇ ਹਾਂ ਮੋਟਾਪਾ ਦੂਰ ਕਰਨ ਦੇ ਲਈ ਇਹ ਪ੍ਰਯੋਗ……….
ਹਰ-ਰੋਜ ਸ਼ਾਮ ਨੂੰ ਇਕ ਚਮਚ ਜੀਰਾ ਸਾਫ਼ ਪੀਣ ਵਾਲੇ ਪਾਣੀ ਵਿਚ ਭਿਉਂ ਕੇ ਰੱਖ ਦਵੋ |ਸਵੇਰੇ ਖਾਲੀ ਪੇਟ ਇਹ ਜੀਰਾ ਚਬਾ-ਚਬਾ ਕੇ ਖਾ ਲਵੋ ਅਤੇ ਇਸ ਬਚੇ ਹੋਏ ਪਾਣੀ ਨੂੰ ਚਾਹ ਦੀ ਤਰਾਂ ਗਰਮ ਕਰੋ ਅਤੇ ਇਸ ਵਿਚ ਅੱਧਾ ਚਮਚ ਨਿੰਬੂ ਨਿਚੋੜ ਕੇ ਇਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਇਸਨੂੰ ਘੁੱਟ-ਘੁੱਟ ਕਰਕੇ ਚਾਹ ਦੀ ਤਰਾਂ ਪੀਓ ਮੋਟਾਪਾ ਘੱਟ ਕਿਵੇਂ ਕਰੀਏ ?
ਜੀਰਾ ਸਾਡੇ ਸਰੀਰ ਦੁਆਰਾ ਗ੍ਰਹਿਣ ਕੀਤੀ ਗਈ ਊਰਜਾ ਨੂੰ ਸਰੀਰ ਵਿਚੋਂ ਬਾਹਰ ਨਹੀਂ ਨਿਕਲਣ ਦਿੰਦਾ ਅਤੇ ਗਰਮ ਪਾਣੀ ਵਿਚ ਨਿੰਬੂ ਸਰੀਰ ਵਿਚ ਜੰਮੀ ਹੋਈ ਚਰਬੀ ਨੂੰ ਕੱਟਦਾ ਹੈ |ਇਸ ਕਾਰਨ ਹੀ ਇਹ ਪ੍ਰਯੋਗ ਮੋਟਾਪੇ ਲਈ ਚਮਤਕਾਰ ਹੈ | ਅਤੇ ਖਾਸ ਧਿਆਨ ਰੱਖੋ ਕਿ ਇਹ ਪ੍ਰਯੋਗ ਨੂੰ ਕਰਦੇ ਸਮੇਂ ਤੁਸੀਂ ਨਾਸ਼ਤਾ ਨਾ ਕਰੋ ਨਹੀਂ ਤਾਂ ਤੁਹਾਨੂੰ ਰਿਜਲਟ ਵਧੀਆ ਨਹੀਂ ਮਿਲੇਗਾ |ਸਵੇਰੇ ਇਹ ਪਾਣੀ ਪੀਣ ਤੋਂ ਬਾਅਦ ਸਿੱਧਾ ਦੁਪਹਿਰ ਦਾ ਹੀ ਖਾਣਾ ਖਾ ਲਵੋ ਅਤੇ ਭੋਜਨ ਵਿਚ ਵੱਧ ਤੋਂ ਵੱਧ ਹਰੀਆਂ ਸਬਜੀਆਂ ਦਾ ਪ੍ਰਯੋਗ ਕਰੋ ਅਤੇ ਰਾਤ ਨੂੰ ਵੀ ਸੌਂਣ ਤੋਂ 2-3 ਘੰਟੇ ਪਹਿਲਾਂ ਭੋਜਨ ਕਰ ਲਵੋ |ਦੁਪਹਿਰ ਅਤੇ ਰਾਤ ਦੇ ਭੋਜਨ ਦੇ ਤੁਰੰਤ ਬਾਅਦ ਇਕ ਗਿਲਾਸ ਗਰਮ ਪਾਣੀ ਚਾਹ ਦੀ ਤਰਾਂ ਅੱਧਾ ਨਿੰਬੂ ਨਿਚੋੜ ਕੇ ਪੀਓ ਅਤੇ ਭੋਜਨ ਦੇ ਨਾਲ ਠੰਡੇ ਪਾਣੀ ਨਹੀਂ ਪੀਣਾ|
ਜਿੰਨਾਂ ਲੋਕਾਂ ਨੂੰ ਵਧੀਆ ਰਿਜਲਟ ਨਹੀਂ ਮਿਲਿਆ ਉਹਨਾਂ ਦੇ ਲਈ ਇਹ ਵਿਸ਼ੇਸ਼ ਜਾਣਕਾਰੀ……….
ਵਧੀਆ ਰਿਜਲਟ ਪਾਉਣ ਦੇ ਲਈ ਵਿਅਕਤੀ ਨੂੰ ਇਸ ਪ੍ਰਯੋਗ ਦੇ ਨਾਲ-ਨਾਲ ਆਰਾਮ ਵੀ ਕਰਨਾ ਚਾਹੀਦਾ ਹੈ ਅਤੇ ਹੋ ਸਕੇ ਤਾਂ ਰਨਿੰਗ ਜਾਂ ਜਾੱਗਿੰਗ ਜਰੂਰ ਕਰੋ ਅਤੇ ਜਿੰਨਾਂ ਲੋਕਾਂ ਨੂੰ ਵਧੀਆ ਰਿਜਲਟ ਨਹੀਂ ਮਿਲਿਆ ਉਹ ਕਿਰਪਾ ਕਰਕੇ ਆਪਣੀ ਚਾਹ ਅਤੇ ਚੀਨੀ ਬੰਦ ਕਰ ਦਵੋ ਤਾਂ ਫਿਰ ਤੁਹਾਨੂੰ ਕਿਸੇ ਵੀ ਹਾਲ ਵਿਚ ਵਧੀਆ ਰਿਜਲਟ ਮਿਲੇਗਾ ਅਤੇ ਮੈਦੇ ਤੋਂ ਬਣੀਆਂ ਹੋਈਆਂ ਚੀਜਾਂ ਤੋਂ ਪਰਹੇਜ ਕਰੋ |ਮਿੱਠਾ ਅਤੇ ਚੀਨੀ ਮੋਟਾਪੇ ਦੇ ਲਈ ਜਹਿਰ ਦੇ ਸਮਾਨ ਹਨ
ਅਨਾਜ ਵੀ ਚੋਕਰ ਵਾਲਾ (ਆਟੇ ਨੂੰ ਛਾਨਣ ਤੋਂ ਬਾਅਦ ਜੋ ਕੱਚਰਾ ਨਿਕਲਦਾ ਹੈ ਉਹ ਚੋਕਰ ਹੁੰਦਾ ਹੈ ਉਸਨੂੰ ਆਟੇ ਵਿਚੋਂ ਬਾਹਰ ਨਾ ਕੱਢੋ) ਇਸਤੇਮਾਲ ਕਰੋ |ਫਲਾਂ ਦਾ ਜੂਸ ਪੀਣ ਦੀ ਬਿਜਾਏ ਫਲ ਖਾਓ ,ਇਸ ਨਾਲ ਤੁਹਾਨੂੰ ਫਾਈਬਰ ਵੀ ਮਿਲ ਜਾਂਦਾ ਹੈ ਅਤੇ ਜਲਦੀ ਭੁੱਖ ਵੀ ਨਹੀਂ ਲੱਗਦੀ |ਮੋਟਾਪਾ ਘੱਟ ਕਰਨ ਦੇ ਇਹਨਾਂ ਉਪਯੋਗਾਂ ਦਾ ਰਿਜਲਟ ਤੁਹਾਨੂੰ ਇਕ ਮਹੀਨੇ ਵਿਚ ਹੀ ਮਿਲ ਜਾਵੇਗਾ |
ਘਰੇਲੂ ਨੁਸ਼ਖੇ