ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਅੱਜ ਦੇ ਦੌਰ ਵਿੱਚ ਵਿਦੇਸ਼ ਜਾਣ ਦਾ ਰਸਤਾ ਅਪਣਾਇਆ ਜਾ ਰਿਹਾ ਹੈ। ਜਿੱਥੇ ਜਾ ਕੇ ਇਨ੍ਹਾਂ ਨੌਜਵਾਨਾਂ ਵੱਲੋਂ ਭਾਰੀ ਮਸ਼ੱਕਤ ਕੀਤੀ ਜਾਂਦੀ ਹੈ ਜਿਸ ਸਦਕਾ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਵਿਦੇਸ਼ਾਂ ਵਿਚ ਜਿੱਥੇ ਇਨ੍ਹਾਂ ਨੌਜਵਾਨਾਂ ਵੱਲੋਂ ਭਾਰੀ ਮਿਹਨਤ ਕਰਕੇ ਆਪਣਾ ਵੱਖਰਾ ਮੁਕਾਮ ਹਾਸਲ ਕਰਨਾ ਪੈਂਦਾ ਹੈ। ਉਥੇ ਹੀ ਇਨ੍ਹਾਂ ਨੌਜਵਾਨਾਂ ਨੂੰ ਦਰਪੇਸ਼ ਆਉਣ ਵਾਲੀਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਜਿੱਥੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ।

ਉਥੇ ਹੀ ਅਜਿਹੇ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸੇ ਪਰਿਵਾਰਾਂ ਨੂੰ ਪੂਰੀ ਤਰਾਂ ਤੋੜ ਕੇ ਰੱਖ ਦਿੰਦੇ ਹਨ। ਵਿਦੇਸ਼ਾਂ ਵਿਚ ਵਸਦੇ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸੇ ਦੇਸ਼ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪਾਉਂਦੇ ਹਨ। ਵਿਦੇਸ਼ਾਂ ਵਿੱਚ ਗਏ ਹੋਏ ਨੌਜਵਾਨਾਂ ਨਾਲ ਵਾਪਰਨ ਵਾਲੀਆ ਘਟਨਾਵਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਹੁਣ ਆਸਟ੍ਰੇਲੀਆ ਵਿਚ ਕਹਿਰ ਵਾਪਰਿਆ ਹੈ ਜਿੱਥੇ ਇੱਕ ਹਾਦਸਾ ਹੋਣ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਵਿੱਚ ਹੁਣ ਇਕ ਪੰਜਾਬ ਦੀ ਨੌਜਵਾਨ ਲੜਕੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਸੰਗਰੂਰ ਜ਼ਿਲੇ ਨਾਲ ਸੰਬੰਧ ਰਖਦੀ ਮਨਪ੍ਰੀਤ ਕੌਰ ਔਲਖ ਦੀ ਅਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਦੇ ਖੇਤਰ ਇਲਾਕੇ ਟੈਮਵਰਥ ਵਿੱਚ ਲਾਸ਼ ਮਿਲਣ ਨਾਲ ਇਸ ਖੇਤਰ ਵਿੱਚ ਹਾਹਾਕਾਰ ਮਚ ਗਈ ਹੈ। ਇਸ ਲੜਕੀ ਨਾਲ ਉਸ ਸਮੇ ਹਾਦਸਾ ਵਾਪਰਿਆ ਜਦੋਂ ਇਹ ਲੜਕੀ ਬੀਤੀ ਸ਼ਾਮ ਆਪਣੇ ਘਰ ਤੋਂ ਬਾਹਰ ਗਈ ਸੀ, ਪਰ ਮੁੜ ਘਰ ਨਹੀਂ ਪਰਤੀ।

29 ਸਾਲਾ ਮਨਪ੍ਰੀਤ ਹਾਦਸੇ ਵਾਲੀ ਸ਼ਾਮ ਘਰ ਤੋਂ ਕੱਲੀ ਹੀ ਬਾਹਰ ਗਈ ਸੀ। ਭੇਤ ਭਰੇ ਹਾਲਾਤਾਂ ਵਿੱਚ ਇਸ ਪੰਜਾਬੀ ਨੌਜਵਾਨ ਲੜਕੀ ਦੀ ਹੋਈ ਮੌਤ ਨੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਘਰ ਤੋਂ ਕਾਫੀ ਦੂਰੀ ਤੇ ਸੁੰਨਸਾਨ ਇਲਾਕੇ ਵਿੱਚ ਇਸ ਲੜਕੀ ਦੀ ਲਾਸ਼ ਮਿਲਣ ਉੱਪਰ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸ ਘਟਨਾ ਦੀ ਖ਼ਬਰ ਉਸ ਦੇ ਪੰਜਾਬ ਰਹਿੰਦੇ ਪਰਿਵਾਰ ਨੂੰ ਮਿਲਣ ਤੇ ਸੋਗ ਦੀ ਲਹਿਰ ਫੈਲ ਗਈ ਹੈ।


ਤਾਜਾ ਜਾਣਕਾਰੀ
ਆਸਟ੍ਰੇਲੀਆ ਚ ਵਾਪਰਿਆ ਕਹਿਰ ਫੈਲੀ ਸਨਸਨੀ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ
ByadminOctober 16, 2021Comments Off on ਆਸਟ੍ਰੇਲੀਆ ਚ ਵਾਪਰਿਆ ਕਹਿਰ ਫੈਲੀ ਸਨਸਨੀ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ
Previous Postਮਸ਼ਹੂਰ ਐਕਟਰ ਸ਼ਾਹਰੁਖ਼ ਖ਼ਾਨ ਦੇ ਜੇਲ ਚ ਬੰਦ ਪੁੱਤ ਬਾਰੇ ਆਈ ਇਹ ਤਾਜਾ ਖਬਰ – ਹੁਣ ਸ਼ਾਹਰੁਖ਼ ਖ਼ਾਨ ਨੇ ਕੀਤਾ ਇਹ ਕੰਮ
Next Postਪੰਜਾਬ ਚ ਇਥੇ ਵਾਪਰਿਆ ਇਹ ਭਿਆਨਕ ਹਾਦਸਾ – ਆਈ ਤਾਜਾ ਵੱਡੀ ਮਾੜੀ ਖਬਰ
