ਜੇਕਰ ਤੁਸੀਂ ਇਹ ਸੋਚਦੇ ਹੋ ਕਿ ਖਾਣਾ ਖਾ ਲੈਣ ਨਾਲ ਤੁਹਾਡੇ ਸਰੀਰ ਨੂੰ ਪੋਸ਼ਣ ਮਿਲ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਨਹੀਂ ਹੈ ,ਖਾਣਾ ਖਾਣਾ ਪੋਸ਼ਣ ਦਾ ਇੱਕ ਸਟੈੱਪ ਹੈ |ਜਦ ਤਕ ਖਾਣਾ ਚੰਗੀ ਤਰਾਂ ਪਚ ਨਾ ਜਾਵੇ ਅਤੇ ਉਸਦੇ ਪੋਸ਼ਕ ਤੱਤ ਸਰੀਰ ਵਿਚ ਦਾਖਲ ਨਾ ਹੋ ਜਾਣ ਪੋਸ਼ਣ ਦੀ ਕਿਰਿਆਂ ਪੂਰੀ ਨਹੀਂ ਹੁੰਦੀ |ਇਸ ਲਈ ਖਾਣਾ ਖਾਣ ਦੇ ਬਾਅਦ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹਿਦਾ ਜਿਸ ਨਾਲ ਪੋਸ਼ਣ ਮਿਲਣ ਦੀ ਬਜਾਏ ਉਸਦਾ ਉਲਟਾ ਅਸਰ ਪਵੇ |ਅੱਜ ਅਸੀਂ ਤੁਹਾਨੂ ਅਜਿਹੀਆਂ 7 ਆਦਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੰਨਾਂ ਨੂੰ ਖਾਣਾ ਖਾਣ ਦੇ ਬਾਅਦ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ |ਜੇਕਰ ਤੁਸੀਂ ਵੀ ਕੁੱਝ ਅਜਿਹਾ ਕਰਦੇ ਹੋ ਤਾਂ ਚੰਗੀ ਸਿਹਤ ਦੇ ਲਈ ਹੁਣ ਇਹਨਾਂ ਨੂੰ ਛੱਡੋ ਨਾ |
1. ਕਦੇ ਵੀ ਨਾ ਪੀਓ ਸਿਗਰਟ ਸਿਗਰਟ ਪੀਣਾ ਆਪਣੇ ਆਪ ਵਿਚ ਇੱਕ ਬੁਰੀ ਆਦਤ ਹੈ ,ਜਿਸ ਨਾਲ ਹਾਰਟ ਅਤੇ ਸਾਹ ਸੰਬੰਧੀ ਕਈ ਤਰਾਂ ਦੀਆਂ ਬਿਮਾਰੀਆਂ ਘਰ ਕਰ ਜਾਂਦੀਆਂ ਹਨ |ਪਰ ਐਕਸਪਰਟ ਦੀ ਮੰਨੀਏ ਤਾਂ ਖਾਣਾ ਖਾਣ ਦੇ ਠੀਕ ਬਾਅਦ ਸਿਗਰਟ ਪੀਣਾ ਜਾਂ ਕੋਈ ਹੋਰ ਨਸ਼ਾ ਕਰਨਾ ਤੁਹਾਨੂੰ ਬਹੁਤ ਹੀ ਜਿਆਦਾ ਖਤਰਨਾਕ ਹੋ ਸਕਦਾ ਹੈ |ਖਾਣਾ ਖਾਣ ਦੇ ਬਾਅਦ ਪੀਤੀ ਗਈ ਇੱਕ ਸਿਗਰਟ ਆਮ ਤੌਰ ਤੇ ਪੀਤੀ ਗਈ ਸਿਗਰਟ ਤੋਂ 10 ਗੁਣਾਂ ਜਿਆਦਾ ਨੁਕਸਾਨ ਪਹੁੰਚਾਉਂਦੀ ਹੈ ,ਨਾਲ ਹੀ ਇਸ ਨਾਲ ਕੈਂਸਰ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ |
2. ਖਾਣੇ ਦੇ ਤੁਰੰਤ ਬਾਅਦ ਨਾ ਖਾਓ ਫਲ……………
ਜੇਕਰ ਤੁਸੀਂ ਖਾਣੇ ਦੇ ਨਾਲ ਹੀ ਫਲ ਖਾਂਦੇ ਹੋ ਤਾਂ ਫਲ ਪੇਟ ਵਿਚ ਹੀ ਚਿਪਕ ਜਾਂਦੇ ਹਨ ਅਤੇ ਸਹੀ ਤਰੀਕੇ ਨਾਲ ਸਾਡੀ ਪਾਚਣ ਕਿਰਿਆਂ ਤੱਕ ਨਹੀਂ ਪਹੁੰਚ ਪਾਉਂਦੇ |ਇਸ ਲਈ ਉਹਨਾਂ ਤੋਂ ਮਿਲਣ ਵਾਲਾ ਪੋਸ਼ਣ ਅਧੂਰਾ ਹੀ ਰਹਿ ਜਾਂਦਾ ਹੈ |ਇਸ ਆਧਾਰ ਤੇ ਕਿਹਾ ਜਾਂਦਾ ਹੈ ਕਿ ਕਰੀਬ ਇੱਕ ਘੰਟੇ ਬਾਅਦ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਫਿਰ ਖਾਣੇ ਦੇ ਕੁੱਝ ਘੰਟੇ ਪਹਿਲਾਂ ਇਹਨਾਂ ਨੂੰ ਖਾਦਾ ਜਾ ਸਕਦਾ ਹੈ |ਸਵੇਰੇ ਖਾਲੀ ਪੇਟ ਫਲ ਖਾਣਾ ਸਭ ਤੋਂ ਚੰਗਾ ਮੰਨਿਆਂ ਜਾਂਦਾ ਹੈ |
3. ਚਾਹ ਤੋਂ ਕਰੋ ਪਰਹੇਜ……
ਚਾਹ ਦੇ ਪੱਤਿਆਂ ਵਿਚ ਉੱਛ ਮਾਤਰਾ ਵਿਚ ਖਾਰਾ ਪਦਾਰਥ ਹੁੰਦਾ ਹੈ |ਇਸ ਨਾਲ ਪ੍ਰੋਟੀਨ ਤੇ ਪਾਚਣ ਉੱਪਰ ਅਸਰ ਪੈਂਦਾ ਹੈ ਅਤੇ ਉਹ ਆਸਾਨੀ ਨਾਲ ਡਾਈਜੇਸਟ ਨਹੀਂ ਹੋ ਪਾਉਂਦਾ |ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖਾਣੇ ਦੇ ਇੱਕ ਤੋਂ ਦੋ ਘੰਟੇ ਬਾਅਦ ਹੀ ਚਾਹ ਪੀਓ |
4. ਆਪਣੀ ਬੈਲਟ ਨੂੰ ਢਿੱਲਾ ਨਾ ਕਰੋ………
ਅਕਸਰ ਪਸੰਦ ਦਾ ਖਾਣਾ ਦੇਖ ਕੇ ਅਸੀਂ ਆਪਣੀ ਬੈਲਟ ਨੂੰ ਢਿੱਲਾ ਕਰ ਲੈਂਦੇ ਹਾਂ ,ਇਸਦਾ ਸਾਫ਼ ਮਤਲਬ ਇਹ ਹੈ ਕਿ ਤੁਸੀਂ ਜਰੂਰਤ ਤੋਂ ਜਿਆਦਾ ਖਾ ਰਹੇ ਹੋ |ਓਵਰਇਟਿੰਗ ਕਿਸੇ ਵੀ ਲਿਹਾਜ ਤੋਂ ਚੰਗੀ ਗੱਲ ਨਹੀਂ ਹੈ |ਇਸ ਲਈ ਕੋਸ਼ਿਸ਼ ਕਰੋ ਕਿ ਉਹਨਾਂ ਹੀ ਖਾਓ ਜਿੰਨੇਂ ਦੀ ਭੁੱਖ ਹੋਵੇ |ਨਹੀਂ ਤਾਂ ਇਹ ਖਾਣਾ ਅਪਚ ਦਾ ਕਾਰਨ ਵੀ ਬਣ ਸਕਦਾ ਹੈ |
5. ਤੁਰੰਤ ਬਾਅਦ ਨਾ ਨਹਾਓ
ਨਹਾਉਣਾ ਇੱਕ ਸਰੀਰਕ ਕਿਰਿਆਂ ਹੈ ,ਇਸ ਦੌਰਾਨ ਹੱਥ ਅਤੇ ਪੈਰ ਸਕਿਰ ਸਵਸਥ ਵਿਚ ਹੁੰਦੇ ਹਨ ਜਿਸ ਨਾਲ ਇਹਨਾਂ ਅੰਗਾਂ ਵਿਚ ਬਲੱਡ ਫਲੋ ਕਾਫੀ ਵੱਧ ਜਾਂਦਾ ਹੈ |ਇਹਨਾਂ ਅੰਗਾਂ ਵਿਚ ਬਲੱਡ ਫਲੋ ਵਧਣ ਨਾਲ ਪੇਟ ਵਿਚ ਰਧਿਰ ਪ੍ਰਵਾਹ ਉੱਪਰ ਅਸਰ ਪੈਂਦਾ ਹੈ ਅਤੇ ਪਾਚਣ ਕਿਰਿਆਂ ਪ੍ਰਭਾਵਿਤ ਹੁੰਦੀ ਹੈ |
6. ਤੁਰੰਤ ਟਹਿਲਣ ਨਾ ਖਾਣੇ ਦੇ ਬਾਅਦ ਸੈਰ ਕਰਨਾ ਇੱਕ ਚੰਗੀ ਆਦਤ ਹੈ ਪਰ ਖਾਣੇ ਦੇ ਤੁਰੰਤ ਬਾਅਦ ਸੈਰ ਕਰਨ ਨਾਲ ਪਾਚਣ ਕਿਰਿਆਂ ਉੱਪਰ ਬੂਰਾ ਅਸਰ ਪੈਂਦਾ ਹੈ |ਸੈਰ ਵਿਚ ਸਾਡੇ ਸਰੀਰ ਦੀ ਐਨਰਜੀ ਬਰਨ ਹੁੰਦੀ ਹੈ ਜਦਕਿ ਸਰੀਰ ਦੇ ਅੰਦਰ ਪਾਚਣ ਕਿਰਿਆਂ ਦੇ ਲਈ ਵੀ ਊਰਜਾ ਦੀ ਜਰੂਰਤ ਹੁੰਦੀ ਹੈ |ਇਸ ਲਈ ਖਾਣੇ ਦੇ ਕੁੱਝ ਦੇਰ ਬਾਅਦ ਸੈਰ ਕਰਨਾ ਇੱਕ ਚੰਗੀ ਕਿਰਿਆਂ ਹੋ ਸਕਦੀ ਹੈ ਪਰ ਖਾਣੇ ਦੇ ਨਾਲ ਹੀ ਸੈਰ ਲਈ ਨਿਕਲ ਜਾਣਾ ਉਲਟਾ ਅਸਰ ਪੈ ਸਕਦਾ ਹੈ |7. ਤੁਰੰਤ ਨਾ ਸੌਂਵੋ ਖਾਣੇ ਨੂੰ ਪਚਣ ਵਿਚ ਕੁੱਝ ਸਮਾਂ ਲੱਗਦਾ ਹੈ |ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖਾਣੇ ਦੇ ਤੁਰੰਤ ਬਾਅਦ ਨਾ ਸੌਂਵੋ |ਇਸ ਨਾਲ ਗੈਸ ਅਤੇ ਆਂਤਾਂ ਵਿਚ ਸੰਕ੍ਰਮਣ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ |
Home ਘਰੇਲੂ ਨੁਸ਼ਖੇ ਰਾਤ ਦੀ ਰੋਟੀ ਖਾਣ ਤੋਂ ਬਾਅਦ ਕਦੇ ਭੁੱਲ ਕੇ ਵੀ ਨਾ ਕਰੋ ਆਹ 7 ਖਤਰਨਾਕ ਕੰਮ, ਪੋਸਟ ਬਿਨਾਂ ਪੜ੍ਹੇ ਨਾ ਛੱਡੋ ਜੀ
ਘਰੇਲੂ ਨੁਸ਼ਖੇ