BREAKING NEWS
Search

ਪੰਜਾਬ ਚ ਛਾਇਆ ਮਾਤਮ ਵਾਪਰਿਆ ਇਹ ਕਹਿਰ – ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਫ਼ੌਜੀ ਦੇਸ਼ ਦੀ ਰੱਖਿਆ ਕਰਦੇ ਕਰਦੇ ਕਈ ਵਾਰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਜਾਂਦੇ ਹਨ । ਇਨ੍ਹਾਂ ਫ਼ੌਜੀਆਂ ਦੀ ਸਰਹੱਦਾਂ ਤੇ ਤਾਇਨਾਤੀ ਸਦਕਾ ਹੀ ਸਮੁੱਚੇ ਦੇਸ਼ਵਾਸੀਆਂ ਦੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਸੌ ਪਾਉਂਦੇ ਹਾਂ । ਇਹ ਫ਼ੌਜੀ ਸਰਹੱਦਾਂ ਤੇ ਰਾਖੀ ਕਰਕੇ ਸਾਡੇ ਦੇਸ਼ਵਾਸੀਆਂ ਦੀ ਰੱਖਿਆ ਕਰਦੇ ਹਨ । ਫ਼ੌਜੀ ਹਮੇਸ਼ਾਂ ਆਪਣੇ ਦੇਸ਼ ਤੇ ਦੇਸ਼ਵਾਸੀਆਂ ਦੇ ਵਾਸਤੇ ਜਾਨ ਕੁਰਬਾਨ ਕਰਨ ਲਈ ਤੱਤਪਰ ਰਹਿੰਦੇ ਹਨ । ਇੱਕੋ ਹੀ ਜਜ਼ਬਾ, ਇੱਕੋ ਹੀ ਜਨੂੰਨ ,ਉਨ੍ਹਾਂ ਦੇ ਸਿਰ ਦੇ ਉੱਤੇ ਚੜ੍ਹਿਆ ਰਹਿੰਦਾ ਹੈ ਕਿ ਕਿਸੇ ਵੀ ਤਰੀਕੇ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਨੀ ਅਤੇ ਆਪਣੇ ਦੇਸ਼ ਨੂੰ ਅਤਿਵਾਦੀਆਂ ਤੋਂ ਬਚਾਅ ਕੇ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕਰਨੀ ਹੈ ।

ਕਈ ਕਈ ਦਿਨ, ਗਰਮੀ ,ਸਰਦੀ, ਬਰਸਾਤ ਕਿਹੋ ਜਿਹਾ ਵੀ ਮੌਸਮ ਹੋਵੇ, ਆਪਣੇ ਦੇਸ਼ ਦੀ ਰੱਖਿਆ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ । ਇਹਦੇ ਨਾਲ ਨਾਲ ਘਰ ਪਰਿਵਾਰਾਂ ਨੂੰ ਭੁੱਲ ਕੇ ਹਮੇਸ਼ਾਂ ਪੂਰੀ ਜ਼ਿੰਦਗੀ ਦੇਸ਼ ਵਾਸੀਆਂ ਦਾ ਖਿਆਲ ਰੱਖਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ ।ਅਜਿਹੀਆਂ ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਬੀਤੇ ਦਿਨੀਂ ਦੇਸ਼ ਦੀ ਰੱਖਿਆ ਕਰਦੇ ਭਾਰਤੀ ਪੰਜ ਫ਼ੌਜੀਆਂ ਨੇ, ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੇ ਵਿੱਚ ਅਤਿਵਾਦੀਆਂ ਦੇ ਵੱਲੋਂ ਕੀਤੇ ਹਮਲੇ ਵਿੱਚ ਆਪਣੀਆਂ ਜਾਨਾਂ ਦੇਸ਼ ਤੋਂ ਕੁਰਬਾਨ ਕਰ ਦਿੱਤੀਆਂ ।

ਜਿਨ੍ਹਾਂ ਦੇ ਵਿਚੋਂ ਤਿੱਨ ਸ਼ਹੀਦ ਪੰਜਾਬ ਤੋਂ ਵੀ ਸਬੰਧਤ ਹਨ । ਜਿਨ੍ਹਾਂ ਅਤਿਵਾਦੀਆਂ ਦੇ ਵੱਲੋਂ ਕੀਤੇ ਹਮਲੇ ਵਿਚ ਦੇਸ਼ ਦੀ ਰੱਖਿਆ ਕਰਦੇ ਕਰਦੇ ਆਪਣੀ ਜਾਨ ਦੇਸ਼ ਵਾਸੀਆਂ ਦੀ ਰੱਖਿਆ ਲਈ ਵਾਰ ਦਿੱਤੀ । ਜਿਨ੍ਹਾਂ ਵਿੱਚੋਂ ਇੱਕ ਸ਼ਹੀਦ ਜੋ ਕਿ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਚਰੰਡੇ ਦਾ ਰਹਿਣ ਵਾਲਾ ਗੱਜਣ ਸਿੰਘ ਹੈ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਅਨੁਸਾਰ ਅੰਤਮ ਸਸਕਾਰ ਕੀਤਾ ਗਿਆ । ਇਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਸਨ ।ਹਰ ਅੱਖ ਦੇ ਵਿੱਚੋਂ ਹੰਝੂ ਵਹਿ ਰਹੇ ਸਨ । ਇਸ ਮੌਕੇ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ ।

ਮੌਕੇ ਤੇ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ । ਇਸ ਤੋਂ ਇਲਾਵਾ ਇਨ੍ਹਾਂ ਦੋਨਾਂ ਸਿਆਸੀ ਲੀਡਰਾਂ ਦੇ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਗੱਲ ਵੀ ਆਖੀ ਗਈ ਹੈ ।



error: Content is protected !!