ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੁਲਵਾਮਾ ਤੇ ਮੁੰਬਈ ਹਮਲਿਆਂ ਦੇ ਸਾਜਿਸ਼ਘਾੜੇ ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮਸੂਦ ਅਜ਼ਹਰ ਦੇ ਗੁਰਦੇ ਖਰਾਬ ਹੋਣ ਕਾਰਨ ਮੌਤ ਦੀ ਖਬਰ ਹੈ। ਖਬਰ ਹੈ ਕਿ ਉਸ ਦੀ ਮੌਤ ਕੱਲ੍ਹ ਹੀ ਹੋ ਗਈ ਸੀ ਪਰ ਇਹ ਸਭ ਗੁਪਤ ਰੱਖਿਆ ਗਿਆ ਸੀ। ਹੁਣ ਹਸਪਤਾਲ ਵੱਲ਼ੋਂ ਮੌਤ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਚਰਚਾ ਹੈ ਕਿ ਮਸੂਦ ਭਾਰਤ ਵੱਲੋਂ ਕੀਤੇ ਹਵਾਈ ਹਮਲੇ ਵਿਚ ਜ਼ਖਮੀ ਹੋ ਗਿਆ ਸੀ ਤੇ ਹੁਣ ਉਸ ਦੀ ਮੌਤ ਹੋ ਗਈ ਹੈ। ਸੇਵਾਮੁਕਤ ਕਰਨਲ ਆਸ਼ੀਸ਼ ਖੰਨਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮਸੂਦ ਹਮਲੇ ਸਮੇਂ ਉਸੇ ਕੈਂਪ ਵਿਚ ਮੌਜੂਦ ਸੀ, ਜਿਥੇ ਭਾਰਤੀ ਹਵਾਈ ਫੌਜ ਨੇ ਬੰਬ ਸੁੱਟੇ ਸਨ।
ਇਸਲਾਮਾਬਾਦ ਦੇ ਹਸਪਤਾਲ ਵੱਲੋਂ ਇਹ ਖਬਰ ਆਈ ਹੈ। ਹਾਲੇ ਤੱਕ ਇਸ ਬਾਰੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਦੋ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਉਸ ਦਾ ਪਾਕਿਸਤਾਨ ਵਿੱਚ ਰਾਵਲਪਿੰਡੀ ਦੇ ਇੱਕ ਫੌਜੀ ਹਸਪਤਾਲ ਵਿੱਚ ਨਿਯਮਿਤ ਡਾਇਲੈਸਿਸ ਕੀਤਾ ਜਾ ਰਿਹਾ ਹੈ। ਸੁਰੱਖਿਆ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਿਹਾ ਸੀ ਕਿ ਜੈਸ਼ ਦਾ ਸਰਗਨਾ ਬਿਮਾਰ ਹੈ।
ਤਾਜਾ ਜਾਣਕਾਰੀ