ਆਯੁਰਵੇਦ ਵਿਚ ਹਲਦੀ ਨੂੰ ਸਭ ਤੋਂ ਬੇਹਤਰੀਨ ਨੈਚੁਰਲ ਐਂਟੀ-ਬਾਯੋਟਿਕ ਮੰਨਿਆਂ ਗਿਆ ਹੈ |ਇਸ ਲਈ ਇਹ ਸਕਿੰਨ ,ਪੇਟ ਅਤੇ ਸਰੀਰ ਦੇ ਕਈ ਰੋਗਾਂ ਵਿਚ ਉਪਯੋਗ ਕੀਤੀ ਜਾਂਦੀ ਹੈ |ਹਲਦੀ ਦੇ ਪੌਦੇ ਤੋਂ ਮਿਲਣ ਵਾਲੀਆਂ ਗੰਢਾਂ ਹੀ ਨਹੀਂ ਬਲਕਿ ਇਸਦੇ ਪੱਤੇ ਵੀ ਬਹੁਤ ਉਪਯੋਗੀ ਹੁੰਦੇ ਹਨ |ਇਹ ਗੱਲ ਤਾਂ ਹੋਈ ਹਲਦੀ ਦੇ ਗੁਣਾਂ ਦੀ ,ਇਸ ਪ੍ਰਕਾਰ ਦੁੱਧ ਵੀ ਪ੍ਰਕਿਰਤਿਕ ਪ੍ਰਤੀਜੈਵਿਕ ਹੈ |ਇਹ ਸਰੀਰ ਦੇ ਪ੍ਰਕਿਰਤਿਕ ਸੰਕ੍ਰਮਣ ਉੱਪਰ ਰੋਕ ਲਗਾ ਦਿੰਦਾ ਹੈ |ਹਲਦੀ ਅਤੇ ਦੁੱਧ ਦੋਨੋਂ ਹੀ ਗੁਣਕਾਰੀ ਹਨ ,ਪਰ ਜੇਕਰ ਇਹਨਾਂ ਨੂੰ ਇਕੱਠਾ ਮਿਲਾ ਕੇ ਲਿਆ ਜਾਵੇ ਤਾਂ,,,,, ਇਹਨਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ |ਇਹਨਾਂ ਨੂੰ ਇਕੱਠਾ ਮਿਲਾ ਕੇ ਪੀਣ ਨਾਲ ਇਹ ਕਈ ਸਵਸਥ ਸਮੱਸਿਆਵਾਂ ਨੂੰ ਦੂਰ ਕਰਦੇ ਹਨ
ਹੱਡੀਆਂ ਨੂੰ ਪਹੁੰਚਾਉਂਦੇ ਹਨ ਫਾਇਦਾ :- ਰੋਜਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਦੀ ਮਾਤਰਾ ਵਿਚ ਕੈਲਸ਼ੀਅਮ ਮਿਲਦਾ ਹੈ |ਹੱਡੀਆਂ ਸਵਸਥ ਅਤੇ ਮਜਬੂਤ ਹੁੰਦੀਆਂ ਹਨ |ਇਹ ਆੱਸਿਟਯੋਪੋਰੇਸਿਸ ਦੇ ਮਰੀਜਾਂ ਨੂੰ ਰਾਹਤ ਪਹੁੰਚਾਉਂਦਾ ਹੈ |
ਗਠੀਏ ਨੂੰ ਦੂਰ ਕਰਨ ਵਿਚ ਸਹਾਇਕ :-ਹਲਦੀ ਵਾਲੇ ਦੁੱਧ ਨੂੰ ਗਠੀਏ ਦੇ ਦੌਰਾਨ ਨਿਦਾਨ ਅਤੇ ਰਿਯੂਮੇਟਾੱਇਡ ਗਠੀਏ ਦੇ ਕਾਰਨ ਸੋਜ ਦੇ ਉਪਚਾਰ ਦੇ ਲਈ ਉਪਯੋਗ ਕੀਤਾ ਜਾਂਦਾ ਹੈ |ਇਹ ਜੋੜਾਂ ਅਤੇ ਪੇਸ਼ਿਆਂ ਨੂੰ ਲਚੀਲਾ ਬਣਾ ਕੇ ਦਰਦ ਨੂੰ ਘੱਟ ਕਰਨ ਵਿਚ ਵੀ ਸਹਾਇਕ ਹੰਦਾ ਹੈ
ਟਾੱਕਿਸਨਸ ਦੂਰ ਕਰਦਾ ਹੈ… :-ਆਯੁਰਵੇਦ ਵਿਚ ਹਲਦੀ ਵਾਲੇ ਦੁੱਧ ਦਾ ਇਸਤੇਮਾਲ ਸੋਧਣ ਕਿਰਿਆਂ ਵਿਚ ਕੀਤਾ ਜਾਂਦਾ ਹੈ |ਇਹ ਖੂਨ ਵਿਚੋਂ ਟਾੱਕਿਸਨਸ ਦੂਰ ਕਰਦਾ ਹੈ ਅਤੇ ਲੀਵਰ ਨੂੰ ਸਾਫ਼ ਕਰਦਾ ਹੈ |ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਆਰਾਮ ਦੇਣ ਲਈ ਇਸਦਾ ਸੇਵਨ ਫਾਇਦੇਮੰਦ ਹੈ |
ਕੀਮੋਥਰੈਪੀ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਨ ਵਿਚ :-ਇੱਕ ਸੋਧ ਦੇ ਅਨੁਸਾਰ ਹਲਦੀ ਵਿਚ ਮੌਜੂਦ ਤੱਤ ਕੈਂਸਰ ਕੋਸ਼ਿਕਾਵਾਂ ਵਿਚੋਂ ਡੀ.ਐੱਨ.ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕਿਮੋਥਰੈਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦੇ ਹਨ |
ਕੰਨ ਦੇ ਦਰਦ ਵਿਚ ਆਰਾਮ ਮਿਲਦਾ ਹੈ :- ਹਲਦੀ ਵਾਲੇ ਦੁੱਧ ਦੇ ਸੇਵਨ ਨਾਲ ਕੰਨ ਦਰਦ ਜਿਹੀਆਂ ਸਮੱਸਿਆਵਾਂ ਵਿਚ ਵੀ ਆਰਾਮ ਮਿਲਦਾ ਹੈ |ਇਸ ਨਾਲ ਸਰੀਰ ਦਾ ਖੂਨ ਸੰਚਾਰ ਵੱਧ ਜਾਂਦਾ ਹੈ ਜਿਸ ਨਾਲ ਕੰਨ ਦਰਦ ਵਿਚ ਤੇਜੀ ਨਾਲ ਆਰਾਮ ਹੁੰਦਾ ਹੈ |
ਚਿਹਰਾ ਚਮਕਾਉਣ ਵਿਚ ਚਮਕਦਾਰ :-ਰੋਜਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ |ਰੂੰ ਦੇਫੰਬੇ ਨੂੰ ਹਲਦੀ ਵਾਲੇ ਦੁੱਧ ਵਿਚ ਭਿਉਂ ਕੇ ਇਸ ਦੁੱਧ ਨੂੰ ਚਿਹਰੇ ਉੱਪਰ ਲਗਾਓ |ਇਸ ਨਾਲ ਤਵਚਾ ਦੀ ਲਾਲੀ ਅਤੇ ਚੱਕਤੇ ਘੱਟ ਹੋਣਗੇ ਨਾਲ ਹੀ ਚਿਹਰੇ ਉੱਪਰ ਨਿਖਰ ਅਤੇ ਚਮਕ ਵੀ ਆਵੇਗੀ |
ਬਲੱਡ ਸਰਕੂਲੇਸ਼ਨ ਠੀਕ ਕਰਦਾ ਹੈ :-ਆਯੁਰਵੇਦ ਦੇ ਅਨੁਸਾਰ ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆਂ ਗਿਆ ਹੈ |ਇਹ ਸਰੀਰ ਵਿਚ ਬਲੱਡ ਸਰਕੂਲੇਸ਼ਨ ਮਜਬੂਤ ਬਣਾਉਂਦਾ ਹੈ |ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਲਿਮਕ ਤੰਤਰ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ਼ ਕਰਨ ਵਾਲਾ ਹੁੰਦਾ ਹੈ |
ਸਰੀਰ ਨੂੰ ਸਡੋਲ ਬਣਾਉਂਦਾ ਹੈ :-ਰੋਜਾਨਾ ਇੱਕ ਗਿਲਾਸ ਦੁੱਧ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸਰੀਰ ਸਡੌਲ ਹੋ ਜਾਂਦਾ ਹੈ |ਦਰਾਸਲ ਗੁਨਗੁਨੇ ਦੁੱਧ ਦੇ ਨਾਲ ਹਲਦੀ ਦੇ ਸੇਵਨ ਨਾਲ ਸਰੀਰ ਵਿਚ ਜਮਾਂ ਫੈਟ ਘੱਟਦੀ ਹੈ |ਇਸ ਵਿਚ ਉਪਸਥਿਤ ਅਤੇ ਅਨੇਕਾਂ ਤੱਤ ਸਿਹਤਮੰਦ ਤਰੀਕੇ ਨਾਲ ਵੇਟ ਲਾੱਸ ਵਿਚ ਮੱਦਦਗਾਰ ਹਨ |
ਲੀਵਰ ਨੂੰ ਮਜਬੂਤ ਬਣਾਉਂਦਾ ਹੈ :-ਹਲਦੀ ਵਾਲਾਂ ਦੁੱਧ ਲੀਵਰ ਨੂੰ ਮਜਬੂਤ ਬਣਾਉਂਦਾ ਹੈ |ਇਹ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ ਅਤੇ ਲਿਮਕ ਤੰਤਰ ਨੂੰ ਸਾਫ਼ ਕਰਦਾ ਹੈ |
ਅਲਸਰ ਠੀਕ ਕਰਦਾ ਹੈ :-ਇਹ ਇੱਕ ਸ਼ਕਤੀਸ਼ਾਲੀ ਐਂਟੀ-ਸੇਪਟਿਕ ਹੁੰਦਾ ਹੈ ਅਤੇ ਆਂਤ ਦੇ ਸਵਸਥ ਬਣਾਉਣ ਦੇ ਨਾਲ-ਨਾਲ ਪੇਟ ਦੇ ਅਲਸਰ ਅਤੇ ਕੋਲਾਈਟਿਸ ਦਾ ਉਪਚਾਰ ਵੀ ਕਰਦਾ ਹੈ |ਇਸ ਨਾਲ ਪਾਚਣ ਬੇਹਤਰ ਹੁੰਦਾ ਹੈ ਅਤੇ ਅਲਸਰ ,ਡਾਇਰੀਆ ਅਤੇ ਅਪਚ ਨਹੀਂ ਹੁੰਦੀ |
ਸਰਦੀ ਖਾਂਸੀ ਵਿਚ ਹੈ ਰਾਮਬਾਣ :-ਹਲਦੀ ਵਾਲੇ ਦੁੱਧ ਦੇ ਐਂਟੀ-ਬਾਯੋਟਿਕ ਗੁਣ ਦੇ ਕਾਰਨ ਸਰਦੀ-ਖਾਂਸੀ ਵਿਚ ਇਹ ਇੱਕ ਕਾਰਗਰ ਦਵਾ ਦਾ ਕੰਮ ਕਰਦਾ ਹੈ |ਹਲਦੀ ਵਾਲਾ ਦੁੱਧ ਮੁਕਤ ਰੇਡੀਕਲਸ ਨਾਲ ਲੜਣ ਵਾਲੇ ਐਂਟੀ-ਆੱਕਸੀਡੈਂਟ ਦਾ ਬੇਹਤਰੀਨ ਸਰੋਤ ਹੈ |ਇਸ ਨਾਲ ਕਈ ਬਿਮਾਰੀਆਂ ਠੀਕ ਹੋ ਸਕਦੀਆਂ ਹਨ |
ਮਹਾਵਾਰੀ ਵਿਚ ਹੋਣ ਵਾਲੇ ਦਰਦ ਤੋਂ ਰਾਹਤ :- ਹਲਦੀ ਵਾਲਾ ਦੁੱਧ ਮਹਾਵਾਰੀ ਵਿਚ ਹੋਣ ਵਾਲੇ ਦਰਦ ਵਿਚ ਰਾਹਤ ਦਿੰਦਾ ਹੈ |ਗਰਭਵਤੀ ਔਰਤਾਂ ਨੂੰ ਇਸ ਸੁਨਹਿਰੇ ਦੁੱਧ ਨੂੰ ਆਸਾਨ ਪਰਸਵ ,ਪ੍ਰਸਵ ਦੇ ਬਾਅਦ ਸੁਧਾਰ ,ਬੇਹਤਰ ਦੁੱਧ ਉਤਪਾਦਨ ਅਤੇ ਸਰੀਰ ਨੂੰ ਜਲਦੀ ਇਕਸਾਰ ਕਰਨ ਦੇ ਲਈ ਹਲਦੀ ਵਾਲਾ ਦੁੱਧ ਲੈਣਾ ਚਾਹੀਦਾ ਹੈ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ