BREAKING NEWS
Search

ਹੁਣੇ ਹੁਣੇ ਇਥੇ ਹੋਇਆ ਹਵਾਈ ਜਹਾਜ ਕਰੈਸ਼ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜਗਾ ਤੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿਥੇ ਦੁਨੀਆ ਵਿੱਚ ਕੁਦਰਤੀ ਆਫ਼ਤਾਂ ਦੇ ਕਾਰਨ ਬਹੁਤ ਸਾਰੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਵੀ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਜਿੱਥੇ ਕੁਦਰਤੀ ਆਫ਼ਤ ਕਰੋਨਾ ਦੇ ਕਾਰਨ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਉੱਥੇ ਹੀ ਹੋਣ ਵਾਲੇ ਹਾਦਸਿਆਂ ਨਾਲ ਵੀ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ।

ਕਿਉਂਕਿ ਇਨਸਾਨ ਨੂੰ ਜਿੱਥੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਾਣ ਵਾਸਤੇ ਵਾਹਨ ਦੀ ਜ਼ਰੂਰਤ ਪੈਂਦੀ ਹੈ। ਉਥੇ ਹੀ ਘੱਟ ਸਮੇਂ ਵਿੱਚ ਜਲਦੀ ਦੂਰੀ ਨੂੰ ਤੈਅ ਕਰਨ ਵਾਲਾ ਸੁਰੱਖਿਅਤ ਸਫਰ ਹਵਾਈ ਸਫਰ ਮੰਨਿਆ ਜਾਂਦਾ ਹੈ। ਜਿਸ ਸਦਕਾ ਇਨਸਾਨ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਜਾਂਦਾ ਹੈ ਅਤੇ ਵਧੇਰੇ ਸਮੇਂ ਦੀ ਦੂਰੀ ਕੁੱਝ ਸਮੇਂ ਵਿੱਚ ਤੈਅ ਹੋ ਜਾਂਦੀ ਹੈ। ਉਥੇ ਹੀ ਇਸ ਹਵਾਈ ਸਫਰ ਦੌਰਾਨ ਕਈ ਵਾਰ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ ਇੱਥੇ ਹਵਾਈ ਜਹਾਜ਼ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹੋਈਆਂ ਮੌਤਾਂ ਕਾਰਨ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਘਟਨਾ ਅਮਰੀਕਾ ਦੇ ਜਾਰਜੀਆ ਰਾਜ ਦੇ ਡੀਕਲਬ ਪੀਚਟਰੀ ਹਵਾਈ ਅੱਡੇ ਤੇ ਵਾਪਰੀ ਹੈ। ਵਾਪਰੀ ਇਸ ਘਟਨਾ ਦੇ ਕਾਰਨ ਹਵਾਈ ਅੱਡੇ ਨੂੰ ਬੰਦ ਕੀਤਾ ਗਿਆ ਹੈ। ਉਥੇ ਹੀ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਅਤੇ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਸ਼ੁਕਰਵਾਰ ਨੂੰ ਹਵਾਈ ਅੱਡੇ ਉਪਰ ਵਾਪਰੇ ਇਸ ਹਾਦਸੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਤ ਨੂੰ ਸਿੰਗਲ ਇੰਜਣ ਵਾਲਾ ਜਹਾਜ਼ 210 ਸੇਸਨਾ ਕ੍ਰੈਸ਼ ਹੋਣ ਪਿਛੋਂ ਅੱਗ ਦੀ ਚਪੇਟ ਵਿਚ ਆ ਗਿਆ ਸੀ। ਉੱਥੇ ਹੀ ਜਹਾਜ਼ ਵਿਚ ਸਵਾਰ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਵਾਪਰੇ ਇਸ ਹਾਦਸੇ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।



error: Content is protected !!