ਭਾਰਤੀ ਪਾਇਲਟ ਅਭਿਨੰਦਨ ਪਾਕਸਿਤਾਨ ਦੀ ਗਰਿਫ਼ਤ ਵਿਚ ਹੈ। ਪਹਿਲਾ ਉਹਨਾਂ ਦੀ ਪਿਟਾਈ ਦੀ ਵੀਡੀਓ ਸਾਹਮਣੇ ਆਈ ਫਿਰ ਉਹਨਾਂ ਨਾਲੋਂ ਪੁੱਛ ਗਿੱਛ ਕੀਤੀ।ਇਸਦੇ ਬਾਅਦ ਤੀਜੀ ਵੀਡੀਓ ਜੋ ਸਾਹਮਣੇ ਆਈ ਉਸ ਵਿਚ ਉਹ ਚਾਹ ਪੀਂਦੇ ਨਜ਼ਰ ਆ ਰਹੇ ਹਨ ਅਤੇ ਪਾਕਸਿਤਾਨੀ ਸੈਨਾ ਦੇ ਅਧਿਕਾਰੀ ਦੇ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਹਨ।
ਪਾਕਸਿਤਾਨ ਆਰਮੀ :- ਤੁਸੀਂ ਕੌਣ ਹੋ ? ਅਭਿਨੰਦਨ :- ਮੈ ਇੰਡਿਅਨ ਏਅਰ ਫੋਰਸ ਦਾ ਵਿੰਗ ਕਮਾਂਡਰ ਹਾਂ। ਪਾਕਿਸਤਾਨ ਆਰਮੀ :- ਤੁਸੀਂ ਕਿਹੜੀ ਯੂਨਿਟ ਤੋਂ ਹੋ ? ਅਭਿਨੰਦਨ :- ਮੈ ਤੁਹਾਨੂੰ ਇਹ ਨਹੀਂ ਦੱਸ ਸਕਦਾ ਪਾਕਸਿਤਾਨ ਆਰਮੀ :- ਤੁਸੀਂ ਭਾਰਤ ਤੋਂ ਕਿੱਥੋਂ ਹੋ ? ਅਭਿਨੰਦਨ :- ਮੈ ਤੁਹਾਨੂੰ ਇਹ ਨਹੀਂ ਦੱਸ ਸਕਦਾ। ਪਾਕਸਿਤਾਨ ਆਰਮੀ :- ਤੁਸੀਂ ਵਿਆਹੇ ਹੋ ? ਅਭਿਨੰਦਨ :- ਹਾਂ ਵਿਆਹਿਆ ਹੋਇਆ ਹੈ।
ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਵਾਪਸ ਭਾਰਤ ਭੇਜਣ ਦੇ ਲਈ ਸੋਸ਼ਲ ਮੀਡੀਆ ਤੇ ਵੱਡਾ ਬਿਆਨ ਛਿੜਿਆ ਹੋਇਆ ਹੈ ਉਥੇ ਹੀ ਭਾਰਤ ਨੇ ਵੀ ਅਧਿਕਾਰਤ ਤੌਰ ਤੇ ਪਾਕਸਿਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਜਨੇਵਾ ਸੰਧੀ ਦੇ ਤਹਿਤ ਪਾਕਸਿਤਾਨ ਨੂੰ ਤੁਰੰਤ ਵਿੰਗ ਕਮਾਂਡਰ ਨੂੰ ਵਾਪਸ ਸੌਂਪ ਦੇਣਾ ਚਾਹੀਦਾ ਹੈ ਜਦੋ ਤੱਕ ਉਹ ਪਾਕਸਿਤਾਨ ਦੇ ਕੋਲ ਹੈ ਉਸ ਦੇ ਉੱਪਰ ਕੋਈ ਵੀ ਖਰੋਚ ਨਹੀਂ ਆਉਣੀ ਚਾਹੀਦੀ
ਦੂਜੇ ਪਾਸੇ ਪਾਕਸਿਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਭਰਤੀ ਪਾਇਲਟ ਦੀ ਰਿਹਾਈ ਤੇ ਵੱਡਾ ਬਿਆਨ ਦਿੱਤਾ ਹੈ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਰਤੀ ਪਾਇਲਟ ਦੀ ਰਿਹਾਈ ਦੇ ਲਈ ਸ਼ਰਤ ਵੀ ਰੱਖ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਪਾਕਸਿਤਾਨ ਦੇ ਵਿਚ ਹਾਲਾਤ ਸਮਾਨ ਹੋਣ ਤੇ ਰਿਹਾਈ ਨੂੰ ਲੈ ਕੇ ਵਿਚਾਰ ਕੀਤਾ ਜਾ ਸਕਦਾ ਹੈ। ਕੁਰੈਸ਼ੀ ਨੇ ਦਾਅਵਾ ਕੀਤਾ ਕਿ ਭਾਰਤੀ ਪਾਇਲਟ ਪੂਰੀ ਤਰ੍ਹਾਂ ਸੁਰਖਿਅਤ ਹੈ ਅਤੇ ਪੂਰੀ ਤਰ੍ਹਾਂ ਖਿਆਲ ਰਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਭਾਰਤ ਦੀ ਜਨਤਾ ਨੂੰ ਪੈਗਾਮ ਦੇਣਾ ਚਹੁੰਦੇ ਹਨ ਕਿ ਪਾਕਸਿਤਾਨ ਇੱਕ ਜਿੰਮੇਵਾਰ ਮੁਲਕ ਹੈ ਜਿੰਮੇਵਾਰ ਏਅਰ ਫੋਰਸ ਹੈ। ਅਸੀਂ ਜਨੇਵਾ ਕੰਵੇਸ਼ਕਨ ਤੋਂ ਵਾਕਿਫ ਹਾਂ ਉਹਨਾਂ ਨੂੰ ਮੈ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੇ ਜੋ ਪਾਇਲਟ ਹੈ ਉਹ ਪੂਰੀ ਤਰ੍ਹਾਂ ਨਾਲ ਸੁਰਖਿਅਤ ਹੈ ਉਹਨਾਂ ਦੀ ਹਰ ਕਿਸਮ ਨਾਲ ਹਿਫਾਜਤ ਕੀਤੀ ਜਾ ਰਹੀ ਹੈ।
Home ਵਾਇਰਲ ਜਾਂਬਾਜ ਪਾਇਲਟ ਤੋਂ ਪਾਕਸਿਤਾਨ ਆਰਮੀ ਨੇ ਪੁੱਛੇ ਕਈ ਸਵਾਲ ਪਰ ਅਭਿਨੰਦਨ ਨੇ ਸਿਰਫ ਇਹਨਾਂ ਦੋ ਸਵਾਲਾਂ ਦਾ ਦਿੱਤਾ ਜਵਾਬ
ਵਾਇਰਲ