BREAKING NEWS
Search

ਚੰਨੀ ਸਰਕਾਰ ਹੋ ਗਈ ਸਖਤ: ਲਗਾਤੀ ਪੰਜਾਬ ਚ ਇਹ ਸਖਤ ਪਾਬੰਦੀ – ਲੈ ਲਿਆ ਹੁਣ ਇਹ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿਚ ਘਮਾਸਾਨ ਮਚਿਆ ਹੋਇਆ ਹੈ । ਕੈਪਟਨ ਅਮਰਿੰਦਰ ਸਿੰਘ ਦੇ ਅਹੁਦਾ ਛੱਡਣ ਤੋਂ ਬਾਅਦ ਹਾਈ ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨਿਆ ਗਿਆ । ਜਿਸ ਦੇ ਚਲਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮੁੱਖ ਮੰਤਰੀ ਦੇ ਕਾਰਜ ਕੀਤੇ ਜਾ ਰਹੇ ਹਨ । ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ ਉਨ੍ਹਾਂ ਵੱਲੋਂ ਹੁਣ ਤਕ ਕਈ ਵੱਡੇ ਐਲਾਨ ਕੀਤੇ ਜਾ ਚੁੱਕੇ ਹਨ ।

ਇਸ ਦੇ ਚੱਲਦੇ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ । ਚਰਨਜੀਤ ਸਿੰਘ ਚੰਨੀ ਦੇ ਵਲੋ ਹੁਣ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਸਰਕਾਰ ਦੇ ਵੱਲੋਂ ਤੰਬਾਕੂ ਦੀ ਵਰਤੋਂ ਨੂੰ ਖ਼ਤਮ ਕਰਨ ਲਈ ਪੰਜਾਬ ਭਰ ਦੇ ਵਿੱਚ ਤੰਬਾਕੂ ਦੇ ਨਾਲ ਨਾਲ ਸਿਗਰੇਟ ਇ ਸਿਗਰਟ , ਪਾਨ ਮਸਾਲਾ ਗੁਟਕਾ ਆਦਿ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਣ ਪੰਜਾਬ ਭਰ ਦੇ ਵਿੱਚ ਦੁਕਾਨਦਾਰ ਸ਼ਰ੍ਹੇਆਮ ਤੰਬਾਕੂ ਨਹੀਂ ਵੇਚ ਸਕਣਗੇ ਅਤੇ ਤੰਬਾਕੂ ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਤੰਬਾਕੂ ਵੇਚਣਾ ਅਪਰਾਧ ਦੇ ਦਾਇਰੇ ਵਿਚ ਆ ਜਾਵੇਗਾ । ਪੰਜਾਬ ਭਰ ਦੇ ਵਿੱਚ ਜਿਸ ਤਰ੍ਹਾਂ ਨੌਜਵਾਨ ਅਤੇ ਬੱਚੇ ਨਸ਼ੇ ਦੀ ਲਪੇਟ ਵਿੱਚ ਆ ਰਹੇ ਨੇ ਉਸ ਦੇ ਚੱਲਦੇ ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ । ਉੱਥੇ ਹੀ ਪੰਜਾਬ ਸਰਕਾਰ ਤੰਬਾਕੂ ਦੀ ਖੁੱਲ੍ਹੇਆਮ ਵੇਚਣ ਤੇ ਪਾਬੰਦੀ ਲਗਾਉਣ ਦੀ ਲਈ ਲਾਈਸੰਸ ਨੂੰ ਲਾਜ਼ਮੀ ਬਣਾਉਣ ਦੀ ਤਿਆਰੀ ਕਰ ਰਹੀ ਹੈ ।

ਸੋ ਹੁਣ ਉਨ੍ਹਾਂ ਦੁਕਾਨਦਾਰਾਂ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ ਜੋ ਬਿਨਾਂ ਲਾਇਸੈਂਸ ਤੋਂ ਤੰਬਾਕੂ ਦੀ ਵਿਕਰੀ ਕਰਨਗੇ। ਇੱਕ ਬਹੁਤ ਵੱਡਾ ਫ਼ੈਸਲਾ ਹੈ ਇਹ ਚੰਨੀ ਸਰਕਾਰ ਦਾ । ਜ਼ਿਕਰਯੋਗ ਹੈ ਕੋਟਪਾ -2003 (ਪੰਜਾਬ ਸੋਧ ਐਕਟ, 2018) ਵਿੱਚ ਸੋਧ ਤੋਂ ਬਾਅਦ ਸੂਬੇ ਵਿੱਚ ਹੁੱਕਾ ਬਾਰਾਂ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।ਇੰਨਾ ਹੀ ਨਹੀਂ ਸਗੋਂ ਚੰਨੀ ਸਰਕਾਰ ਦੇ ਵੱਲੋਂ ਹੁਣ ਪੰਜਾਬ ਸੂਬੇ ਦੇ ਵਿੱਚ ਤੰਬਾਕੂ ਨੂੰ ਖਤਮ ਕਰਨ ਦੇ ਲਈ ਤੰਬਾਕੂਮੁਕਤ ਸੇਵਾ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ । ਤਾਂ ਜੋ ਬੱਚਿਆਂ ਨੂੰ ਨੌਜਵਾਨਾਂ ਨੂੰ ਇਸ ਤੰਬਾਕੂ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ । ਇਸ ਦੇ ਨਾਲ ਹੀ ਇਹਨਾ ਕੇਂਦਰਾਂ ਦੇ ਵਿੱਚ ਤੰਬਾਕੂ ਛੱਡਣ ਦੇ ਚਾਹਵਾਨ ਮਰੀਜ਼ ਆ ਸਕਦੇ ਨੇ ਜਿਨ੍ਹਾਂ ਨੂੰ ਮੁਫਤ ਸਲਾਹ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ । ਇੱਕ ਬਹੁਤ ਹੀ ਮਹੱਤਵਪੂਰਨ ਉਪਰਾਲਾ ਸਰਕਾਰ ਦੇ ਵੱਲੋਂ ਪੰਜਾਬ ਸੂਬੇ ਵਿਚ ਤੰਬਾਕੂ ਦੀ ਵਿਕਰੀ ਤੇ ਰੋਕ ਲਗਾਉਣ ਦੇ ਵਾਸਤੇ ।



error: Content is protected !!