ਆਈ ਤਾਜ਼ਾ ਵੱਡੀ ਖਬਰ

ਪੰਜਾਬੀ ਸਿਆਸਤ ਵਿੱਚ ਇਸ ਸਮੇਂ ਕਾਫੀ ਕੁਝ ਸਾਹਮਣੇ ਆ ਰਿਹਾ ਹੈ। ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਕਾਂਗਰਸ ਪਾਰਟੀ ਵਿੱਚ ਉੱਠਣ ਵਾਲੇ ਤੂਫਾਨ ਘੱਟ ਨਹੀਂ ਹੋ ਰਹੇ। ਜਿੱਥੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਅਤੇ ਚਰਨਜੀਤ ਚੰਨੀ ਨੂੰ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਮੰਤਰੀ ਮੰਡਲ ਦੇ ਹੋਏ ਗਠਨ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਬੀਤੇ ਦਿਨੀਂ ਆਪਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਹੈ।

ਜਿਸ ਨੂੰ ਅਜੇ ਹਾਈਕਮਾਂਡ ਵੱਲੋਂ ਨਾਮਨਜ਼ੂਰ ਕੀਤਾ ਗਿਆ ਹੈ। ਉੱਥੇ ਹੀ ਕਾਂਗਰਸ ਵਿਧਾਇਕਾਂ ਨੂੰ ਸਿੱਧੂ ਨੂੰ ਮਨਾਉਣ ਲਈ ਵੀ ਆਖਿਆ ਗਿਆ ਹੈ। ਹੁਣ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਨਵਜੋਤ ਸਿੱਧੂ ਵੱਲੋਂ ਪਹਿਲਾਂ ਜਿੱਥੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਬਤੌਰ ਜੱਜ ਦੀ ਭੂਮਿਕਾ ਨਿਭਾਈ ਜਾ ਰਹੀ ਸੀ। ਉਥੇ ਹੀ ਸਿੱਧੂ ਦੇ ਸਿਆਸਤ ਵਿੱਚ ਆ ਜਾਣ ਤੋਂ ਬਾਅਦ ਅਤੇ ਨਵਜੋਤ ਸਿੱਧੂ ਵੱਲੋਂ ਇਹ ਸ਼ੋ ਛੱਡ ਦੇਣ ਤੋਂ ਬਾਅਦ 2019 ਤੋਂ ਲਗਾਤਾਰ ਅਰਚਨਾ ਪੂਰਨ ਸਿੰਘ ਵੱਲੋਂ ਇਸ ਸ਼ੋ ਵਿਚ ਜੱਜ ਦੀ ਭੂਮਿਕਾ ਨਿਭਾਈ ਜਾ ਰਹੀ ਹੈ।

ਹੁਣ ਨਵਜੋਤ ਸਿੱਧੂ ਦੇ ਅਸਤੀਫੇ ਦੀ ਗੱਲ ਨੂੰ ਸੁਣਦੇ ਹੀ ਅਰਚਨਾ ਪੂਰਨ ਸਿੰਘ ਵੱਲੋਂ ਇਸਟਾਗਰਾਮ ਕੇ ਇਹ ਗੱਲ ਆਖੀ ਗਈ ਹੈ ਕੇ ਅਗਰ ਨਵਜੋਤ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਬਤੌਰ ਜੱਜ ਦੁਬਾਰਾ ਆਉਂਦੇ ਹਨ ਤਾਂ ਉਹ ਉਨ੍ਹਾਂ ਲਈ ਆਪਣੀ ਜੱਜ ਦੀ ਸੀਟ ਛੱਡ ਦੇਵੇਗੀ। ਕਿਉਂਕਿ ਨਵਜੋਤ ਸਿੱਧੂ ਤੋਂ ਬਾਅਦ ਅਰਚਨਾ ਪੂਰਨ ਸਿੰਘ ਵੱਲੋਂ ਹੀ ਕਪਿਲ ਸ਼ਰਮਾ ਦੇ ਸ਼ੋਅ, ਕਪਿਲ ਸ਼ਰਮਾ ਸ਼ੋ ,ਵਿਚ ਬਤੌਰ ਜੱਜ ਦੀ ਭੂਮਿਕਾ ਨਿਭਾਈ ਜਾ ਰਹੀ ਹੈ।

ਨਵਜੋਤ ਸਿੱਧੂ ਵੱਲੋਂ ਜਿੱਥੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਹਮੇਸ਼ਾ ਜੁੜੇ ਰਹਿਣਗੇ। ਪਰ ਕਪਿਲ ਸ਼ਰਮਾ ਸ਼ੋ ਦੇ ਪ੍ਰਸੰਸਕਾਂ ਵੱਲੋਂ ਨਵਜੋਤ ਸਿੱਧੂ ਨੂੰ ਕਾਮੇਡੀ ਸ਼ੋ ਦੇ ਜੱਜ ਦੇ ਤੌਰ ਤੇ ਦੇਖਣ ਲਈ ਉਤਸੁਕ ਹਨ।


ਤਾਜਾ ਜਾਣਕਾਰੀ
ਹੁਣੇ ਹੁਣੇ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ ਬਾਰੇ ਆਈ ਇਹ ਵੱਡੀ ਤਾਜਾ ਖਬਰ
ByadminOctober 1, 2021Comments Off on ਹੁਣੇ ਹੁਣੇ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ ਬਾਰੇ ਆਈ ਇਹ ਵੱਡੀ ਤਾਜਾ ਖਬਰ
Previous Postਬਾਦਲ ਪ੍ਰੀਵਾਰ ਲਈ ਆਈ ਮਾੜੀ ਖਬਰ – ਅਚਾਨਕ ਹੋ ਗਈ ਇਹ ਕਾਰਵਾਈ , ਤਾਜਾ ਵੱਡੀ ਖਬਰ
Next Postਰਾਜਾ ਵੜਿੰਗ ਨੇ ਬੱਸਾਂ ਨੂੰ ਲੈ ਕੇ ਕਰਤਾ ਇਹ ਵੱਡਾ ਐਕਸ਼ਨ – ਵੱਡੇ ਘਰਾਣਿਆਂ ਦੀਆਂ ਬੱਸਾਂ ਵਾਲਿਆਂ ਦੀ ਉੱਡੀ ਨੀਂਦ
