BREAKING NEWS
Search

ਪੰਜਾਬ ਚ ਇਥੇ ਘਰ ਦੇ ਅੰਦਰ ਵਾਪਰਿਆ ਕਹਿਰ ਵਿਦਿਆਰਥੀ ਨੂੰ ਮਿਲੀ ਇਸ ਤਰਾਂ ਮੌਤ – ਇਲਾਕੇ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਆਏ ਦਿਨ ਹੀ ਵਾਪਰਣ ਵਾਲੇ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਜਿਥੇ ਬਹੁਤ ਸਾਰੇ ਲੋਕਾਂ ਦੀ ਜਾਨ ਹੋਣ ਵਾਲੇ ਸੜਕ ਹਾਦਸਿਆਂ ਅਤੇ ਬਿਮਾਰੀਆਂ ਕਾਰਨ ਜਾ ਰਹੀ ਹੈ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਵੀ ਸਾਹਮਣੇ ਆ ਰਹੇ ਹਨ। ਜਿੱਥੇ ਵਿਦਿਆਰਥੀਆਂ ਨਾਲ ਸਕੂਲਾਂ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।ਓਥੇ ਹੀ ਘਰੇਲੂ ਪ੍ਰੇਸ਼ਾਨੀਆਂ ਦੇ ਚਲਦੇ ਹੋਏ ਵੀ ਬਹੁਤ ਸਾਰੇ ਬੱਚੇ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ਘਰੇਲੂ ਪਰਿਵਾਰਕ ਝਗੜਿਆਂ ਦੇ ਕਾਰਨ ਬੱਚਿਆਂ ਵੱਲੋਂ ਕਈ ਗਲਤ ਫੈਸਲੇ ਲਏ ਜਾਂਦੇ ਹਨ। ਜਿਸ ਦਾ ਖਮਿਆਜਾ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਸ ਦੁਨੀਆਂ ਤੋਂ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਵਿਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈ। ਹੁਣ ਪੰਜਾਬ ਵਿਚ ਏਥੇ ਘਰ ਅੰਦਰ ਹੀ ਅਜਿਹਾ ਕਹਿਰ ਵਾਪਰਿਆ ਹੈ ਜਿੱਥੇ ਵਿਦਿਆਰਥੀ ਦੀ ਹੋਈ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਲਵੰਡੀ ਸਾਬੋ ਦੇ ਅਧੀਨ ਆਉਣ ਵਾਲੇ ਪਿੰਡ ਬਹਿਮਣ ਜੱਸਾ ਸਿੰਘ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 9ਵੀਂ ਕਲਾਸ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੱਲੋਂ ਘਰ ਵਿੱਚ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਵੱਲੋਂ ਇਹ ਕਦਮ ਘਰੇਲੂ ਕਲੇਸ਼ ਦੇ ਚਲਦਿਆਂ ਹੋਇਆਂ ਚੁੱਕਿਆ ਗਿਆ ਹੈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜੋ ਪਿੰਡ ਦੇ ਹੀ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਪੜ੍ਹ ਰਿਹਾ ਸੀ। ਘਰੇਲੂ ਕਲੇਸ਼ ਦੇ ਕਾਰਨ ਉਹ ਮਾਨਸਿਕ ਤਣਾਅ ਵਿਚ ਸੀ ਜਿੱਥੇ ਸਕੂਲ ਤੋਂ ਛੁੱਟੀ ਲੈ ਕੇ ਘਰ ਆ ਗਿਆ, ਤੇ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਉਸਦੇ ਤਾਏ ਵੱਲੋਂ ਉਨ੍ਹਾਂ ਦੇ ਘਰ ਦੇ ਸਾਹਮਣੇ ਦਾ ਇੱਕ ਘਰ ਮੁੱਲ ਲਿਆ ਗਿਆ ਸੀ। ਉਸ ਘਰ ਦਾ ਦਰਵਾਜਾ ਉਹ ਉਨ੍ਹਾਂ ਦੇ ਘਰ ਦੇ ਸਾਹਮਣੇ ਜ਼ਿੱਦ ਨਾਲ ਕੱਢ ਰਹੇ ਸਨ।

ਪੰਚਾਇਤ ਵੀ ਹੋਈ ਪਰ ਪੰਚਾਇਤ ਵਿੱਚ ਵੀ ਉਨ੍ਹਾਂ ਵੱਲੋਂ ਕੋਈ ਗੱਲ ਨਹੀਂ ਮੰਨੀ ਗਈ ਅਤੇ ਉਨ੍ਹਾਂ ਦੇ ਘਰ ਵੱਲ ਦਰਵਾਜ਼ਾ ਕੱਢ ਲਿਆ ਗਿਆ। ਜਿਸ ਕਾਰਨ ਪਰਿਵਾਰਕ ਮਾਹੌਲ ਤਣਾਅ ਬਣਿਆ ਹੋਇਆ ਸੀ। ਬੱਚੇ ਵੱਲੋਂ ਇਹ ਕਦਮ ਚੁੱਕ ਲਿਆ ਗਿਆ। ਉੱਥੇ ਹੀ ਦੋਸ਼ੀ ਪਰਿਵਾਰ ਉਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਦੋ ਔਰਤਾਂ ਸਮੇਤ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।



error: Content is protected !!