ਆਈ ਤਾਜ਼ਾ ਵੱਡੀ ਖਬਰ

ਹਰ ਸਾਲ ਬਿੱਗ ਬੌਸ ਸ਼ੋਅ ਦੇ ਫੈਨਜ਼ ਦੇ ਵੱਲੋਂ ਬਿੱਗ ਬੌਸ ਦੇ ਆਉਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ । ਦਰਸ਼ਕਾਂ ਦੇ ਵੱਲੋਂ ਇਸ ਸ਼ੋਅ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ । ਇਸ ਸ਼ੋਅ ਵਿਚ ਵੱਖ ਵੱਖ ਪ੍ਰਸਿੱਧ ਹਸਤੀਆਂ ਆਉਂਦੀਆਂ ਹਨ , ਜਿਨ੍ਹਾਂ ਦੇ ਵੱਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ । ਇਸੇ ਤੇ ਚੱਲਦੇ ਬਿਗ ਬੌਸ ਪੰਦਰਾਂ ਨੂੰ ਲੈ ਕੇ ਬਿੱਗ ਬੋਸ ਦੇ ਫੈਨਜ਼ ਦੇ ਵਿਚ ਕਾਫੀ ਇਸ ਸ਼ੋਅ ਨੂੰ ਲੈ ਕੇ ਦਿਲਚਸਪੀ ਵੇਖਣ ਨੂੰ ਮਿਲ ਰਹੀ ਹੈ । ਇਸ ਸ਼ੋਅ ਦੇ ਵਿੱਚ ਪੰਜਾਬੀ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਦੇ ਆਉਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਸੀ । ਪਰ ਬੀਤੇ ਦਿਨੀਂ ਅਫ਼ਸਾਨਾ ਖਾਂਨ ਨੂੰ ਪੈਨਿਕ ਅਟੈਕ ਆਉਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇਸ ਸ਼ੋਅ ਦੇ ਵਿੱਚ ਆਓਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ।

ਜਿਸ ਕਾਰਨ ਅਫਸਾਨਾ ਖ਼ਾਨ ਦੇ ਫੈਨਸ ਦੇ ਵਿਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਸੀ ।ਪਰ ਹੁਣ ਇਸੇ ਵਿਚਕਾਰ ਪੰਜਾਬੀ ਪ੍ਰਸਿੱਧ ਗਾਇਕ ਅਫਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਦੇ ਲਈ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਹੁਣ ਅਫਸਾਨਾ ਖ਼ਾਨ ਨੇ ਬਿੱਗ ਬੌਸ ਪੰਦਰਾਂ ਦੇ ਵਿੱਚ ਮੁੜ ਤੋਂ ਜਾਣ ਦਾ ਫ਼ੈਸਲਾ ਕੀਤਾ ਹੈ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਟਲ ਚ ਕੁਆਰਟੀਨ ਦੌਰਾਨ ਅਫਸਾਨਾ ਖਾਨ ਨੂੰ ਪੈਨਿਕ ਅਟੈਕ ਆ ਗਿਆ ਸੀ । ਜਿਸ ਤੋਂ ਬਾਅਦ ਅਫਸਾਨਾ ਖਾਨ ਨੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਇਸ ਸ਼ੋਅ ਵਿਚ ਜਾਣ ਤੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ । ਪਰ ਹੁਣ ਬਿੱਗ ਬੌਸ ਦੇ ਵਿਚ ਅਫਸਾਨਾ ਖ਼ਾਨ ਨੇ ਮੁੜ ਤੋਂ ਜਾਣ ਦਾ ਫ਼ੈਸਲਾ ਕਰ ਲਿਆ ਹੈ ।

ਮੀਡੀਆ ਖ਼ਬਰਾਂ ਤੋਂ ਪਤਾ ਚੱਲਿਆ ਹੈ ਕਿ ਅਫਸਾਨਾ ਖ਼ਾਨ ਨੇ ਮੁੜ ਤੋਂ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਵਿੱਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਚਲਦੇ ਹੁਣ ਉਹ ਜਲਦ ਹੀ ਪੰਜਾਬ ਤੋਂ ਮੁੰਬਈ ਵਾਪਸ ਆਵੇਗੀ । ਸੂਤਰਾਂ ਦੇ ਹਵਾਲੇ ਤੋਂ ਖਬਰਾਂ ਮਿਲ ਰਹੀਆਂ ਹਨ ਕਿ ਅਫਸਾਨਾ ਖ਼ਾਨ ਅੱਜ ਰਾਤ ਤਕ ਮੁੰਬਈ ਪਹੁੰਚ ਜਾਵੇਗੀ ਤੇ ਇਸ ਸ਼ੋਅ ਦੇ ਬਾਕੀ ਪ੍ਰਤੀਯੋਗੀਆਂ ਦੇ ਨਾਲ ਜੁੜ ਜਾਵੇਗੀ । ਉੱਥੇ ਹੀ ਬਿੱਗ ਬੌਸ ਪੰਦਰਾਂ ਦੇ ਸ਼ੋਅ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਅਫਸਾਨਾ ਖ਼ਾਨ ਨੇ ਡਾਕਟਰੀ ਰਿਪੋਰਟ ਦੇ ਆਧਾਰ ਤੇ ਬਿੱਗ ਬੌਸ ਪੰਦਰਾਂ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ।

ਉਸ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ । ਅਤੇ ਬਿੱਗ ਬੌਸ ਦੀ ਟੀਮ ਦੇ ਵੱਲੋਂ ਅਫਸਾਨਾ ਖਾਨ ਦੀ ਥਾਂ ਤੇ ਕਿਸੇ ਹੋਰ ਸੈਲੀਬ੍ਰਿਟੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਸੀ। ਪਰ ਹੁਣ ਇਕ ਦਿਨ ਬਾਅਦ ਹੀ ਅਫਸਾਨਾ ਖਾਨ ਦੇ ਵੱਲੋਂ ਬਿੱਗ ਬੌਸ ਪੰਦਰਾਂ ਚ ਮੁੜ ਤੋਂ ਅਹੁਦਾ ਫ਼ੈਸਲਾ ਕਰ ਲਿਆ ਗਿਆ ਹੈ । ਜਿਸ ਦੇ ਚਲਦੇ ਬਿਗ ਬਾਸ ਦੀ ਟੀਮ ਦੇ ਵਿਚ ਵੀ ਕਾਫੀ ਖੁਸ਼ੀ ਹੈ ਕਿ ਅਫਸਾਨਾ ਖਾਨ ਥੋਡ਼੍ਹੇ ਸਮੇਂ ਚ ਸ਼ੋਅ ਚ ਵਾਪਸ ਆ ਗਈ ਹੈ ਤੇ ਉਹ ਅੱਜ ਰਾਤ ਮੁੰਬਈ ਪਹੁੰਚ ਜਾਵੇਗੀ ।

Home ਤਾਜਾ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਬਾਰੇ ਹੋਏ ਅਟੈਕ ਤੋਂ ਬਾਅਦ ਹੁਣ ਅਚਾਨਕ ਆ ਗਈ ਇਹ ਵੱਡੀ ਖਬਰ

ਤਾਜਾ ਜਾਣਕਾਰੀ
ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਬਾਰੇ ਹੋਏ ਅਟੈਕ ਤੋਂ ਬਾਅਦ ਹੁਣ ਅਚਾਨਕ ਆ ਗਈ ਇਹ ਵੱਡੀ ਖਬਰ
ByadminSeptember 30, 2021Comments Off on ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਬਾਰੇ ਹੋਏ ਅਟੈਕ ਤੋਂ ਬਾਅਦ ਹੁਣ ਅਚਾਨਕ ਆ ਗਈ ਇਹ ਵੱਡੀ ਖਬਰ
Previous Postਪੰਜਾਬ ਦੇ ਨਵੇਂ ਬਣੇ ਮੰਤਰੀ ਰਾਜਾ ਵੜਿੰਗ ਨੇ 2 ਦਿਨਾਂ ਇਹ ਕੰਮ ਕਰਨ ਦਾ ਦਿੱਤਾ ਹੁਕਮ
Next Postਕਨੇਡਾ ਜਾਣ ਵਾਲਿਆਂ ਲਈ ਰਾਤੋ ਰਾਤ ਆ ਗਈ ਇਹ ਚੰਗੀ ਖਬਰ – ਜਨਤਾ ਚ ਖੁਸ਼ੀ
