ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਗਾਇਕਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪੰਜਾਬ ਵਿਚ ਪੰਜਾਬੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਦੇਸ਼-ਵਿਦੇਸ਼ ਦੇ ਵਿੱਚ ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ। ਹਿੰਦੀ ਫ਼ਿਲਮਾਂ ਵਿੱਚ ਵੀ ਬਹੁਤ ਸਾਰੇ ਪੰਜਾਬੀ ਗਾਇਕਾਂ ਵੱਲੋਂ ਆਪਣੀ ਆਵਾਜ਼ ਦਿੱਤੀ ਜਾਂਦੀ ਹੈ। ਅਜਿਹੀਆਂ ਹਸਤੀਆਂ ਆਏ ਦਿਨ ਸੋਸ਼ਲ ਮੀਡੀਆ ਉਪਰ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਜਿੱਥੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਕਰੋਨਾ ਦੇ ਦੌਰ ਵਿਚ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਅੱਗੇ ਆ ਕੇ ਆਰਥਿਕ ਮਦਦ ਕੀਤੀ ਗਈ ਸੀ।

ਉੱਥੇ ਹੀ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਵੀ ਪੰਜਾਬ ਦੇ ਇਹਨਾਂ ਗਾਇਕ ਅਤੇ ਅਦਾਕਾਰਾਂ ਵੱਲੋਂ ਭਰਪੂਰ ਸਮਰਥਨ ਦਿਤਾ ਗਿਆ ਹੈ। ਅਤੇ ਉਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ਤੇ ਵੀ ਇਨ੍ਹਾਂ ਕਿਸਾਨਾਂ ਦੀ ਹਮਾਇਤ ਕਰਨ ਲਈ ਵਾਰੀ ਵਾਰੀ ਜਾ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਗਈ ਹੈ। ਹੁਣ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੀ ਨੂੰਹ ਵੱਲੋਂ ਆਪਣੇ ਸਹੁਰੇ ਦੀ ਇਸ ਗੱਲ ਕਰਕੇ ਤਰੀਫ਼ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਕਿਸੇ ਨਾ ਕਿਸੇ ਖਬਰ ਕਾਰਨ ਸੋਸ਼ਲ ਮੀਡੀਆ ਉਪਰ ਸਰਗਰਮ ਰਹਿੰਦੇ ਹਨ। ਉਥੇ ਹੀ ਉਨ੍ਹਾਂ ਵੱਲੋਂ ਹੁਣ ਆਪਣੀ ਨੂੰਹ ਨੂੰ ਤੋਹਫ਼ੇ ਦੇ ਤੌਰ ਤੇ ਥਾਰ ਦਿੱਤੀ ਗਈ ਹੈ। ਜਿਸ ਦੀਆਂ ਤਸਵੀਰਾਂ ਇਸਟਾਗ੍ਰਾਮ ਅਕਾਊਟ ਉਪਰ ਗੁਰਦੀਪ ਮਹਿੰਦੀ ਦੀ ਪਤਨੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਜੈਸਿਕਾ ਆਪਣੇ ਸਹੁਰੇ ਦਲੇਰ ਮਹਿੰਦੀ ਨਾਲ ਨਜ਼ਰ ਆ ਰਹੀ ਹੈ। ਉਥੇ ਹੀ ਉਸ ਨੇ ਲਿਖਿਆ ਹੈ ਕਿ ਮੈਂ ਆਪਣੇ ਸਹੁਰਾ ਸਾਬ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੀਆਂ ਧੀਆਂ ਵਾਂਗ ਰੱਖਿਆ ਹੈ।

ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਅਤੇ ਜੈਸਿਕਾ ਦਾ ਵਿਆਹ ਪੰਜਾਬੀ ਰੀਤੀ ਰਿਵਾਜਾਂ ਦੇ ਅਨੁਸਾਰ 2016 ਵਿੱਚ ਹੋਇਆ ਸੀ। ਜਿੱਥੇ ਗੁਰਦੀਪ ਆਪਣੇ ਪਿਤਾ ਵਾਂਗ ਇੱਕ ਬਹੁਤ ਹੀ ਅੱਛਾ ਗਾਇਕ ਹੈ। ਉੱਥੇ ਹੀ ਉਸ ਦੀ ਪਤਨੀ ਜੈਸਿਕਾ ਵੀ ਮਿਸ ਇੰਡੀਆ ਫਿਨਲੈਂਡ ਦਾ ਖਿਤਾਬ ਜਿੱਤ ਚੁੱਕੀ ਹੈ ਅਤੇ ਇਕ ਮਾਡਲ ਹੈ।

Home ਤਾਜਾ ਜਾਣਕਾਰੀ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੀ ਨੂੰਹ ਨੇ ਦਿੱਤੀ ਇਹ ਜਾਣਕਾਰੀ ਆਪਣੇ ਸੋਹਰੇ ਦੀ ਕੀਤੀ ਇਸ ਗਲ੍ਹ ਕਰਕੇ ਤਰੀਫ

ਤਾਜਾ ਜਾਣਕਾਰੀ
ਮਸ਼ਹੂਰ ਗਾਇਕ ਦਲੇਰ ਮਹਿੰਦੀ ਦੀ ਨੂੰਹ ਨੇ ਦਿੱਤੀ ਇਹ ਜਾਣਕਾਰੀ ਆਪਣੇ ਸੋਹਰੇ ਦੀ ਕੀਤੀ ਇਸ ਗਲ੍ਹ ਕਰਕੇ ਤਰੀਫ
ByadminSeptember 29, 2021Comments Off on ਮਸ਼ਹੂਰ ਗਾਇਕ ਦਲੇਰ ਮਹਿੰਦੀ ਦੀ ਨੂੰਹ ਨੇ ਦਿੱਤੀ ਇਹ ਜਾਣਕਾਰੀ ਆਪਣੇ ਸੋਹਰੇ ਦੀ ਕੀਤੀ ਇਸ ਗਲ੍ਹ ਕਰਕੇ ਤਰੀਫ
Previous Postਸਾਵਧਾਨ : ਦਿੱਲੀ ਚ ਅਚਾਨਕ 1 ਜਨਵਰੀ ਤੱਕ ਲਈ ਲੱਗੀ ਇਹ ਸਖਤ ਪਾਬੰਦੀ – ਤਾਜਾ ਵੱਡੀ ਖਬਰ
Next Postਇਸ ਕੁਤੇ ਨੇ ਬਣਾ ਤਾ ਇਹ ਵਰਲਡ ਰਿਕਾਰਡ – ਖ਼ੂਬੀ ਹੈ ਬਹੁਤ ਖਾਸ
