ਆਈ ਤਾਜ਼ਾ ਵੱਡੀ ਖਬਰ

ਵਿਦੇਸ਼ਾਂ ਵਿੱਚ ਤੇ ਜਿਥੇ ਪੰਜਾਬੀਆਂ ਵੱਲੋਂ ਸਖ਼ਤ ਮਿਹਨਤ ਦੇ ਸਦਕਾ ਆਪਣਾ ਇੱਕ ਖ਼ਾਸ ਮੁਕਾਮ ਹਾਸਲ ਕੀਤਾ ਗਿਆ ਹੈ। ਉਥੇ ਹੀ ਅਜਿਹੇ ਪੰਜਾਬੀਆਂ ਨਾਲ ਵਾਪਰਨ ਵਾਲੇ ਹਾਦਸੇ ਦੀਆ ਖਬਰਾ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਦੇ ਨਾਲ ਹੋਣ ਵਾਲੇ ਵਿਤਕਰਿਆ ਅਤੇ ਹਾਦਸਿਆ ਵਿੱਚ ਬਹੁਤ ਸਾਰੇ ਪੰਜਾਬੀਆਂ ਦੀ ਜਾਨ ਜਾ ਰਹੀ ਹੈ,ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖ਼ਬਰਾ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਵਿਦੇਸ਼ਾਂ ਵਿੱਚ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਵਿੱਚ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਹਨ ਉੱਥੇ ਹੀ ਉਸ ਦਾ ਅਸਰ ਪੰਜਾਬ ਵਿੱਚ ਵੀ ਵੇਖਿਆ ਜਾ ਰਿਹਾ।

ਜਿੱਥੇ ਰੋਜ਼ੀ-ਰੋਟੀ ਦੀ ਖਾਤਰ ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਉਨ੍ਹਾਂ ਨਾਲ ਵਾਪਰਨ ਵਾਲੇ ਭਿਆਨਕ ਹਾਦਸੇ,ਜਿਸ ਕਾਰਨ ਪੰਜਾਬ ਵਿੱਚ ਰਹਿੰਦੇ ਪ੍ਰੀਵਾਰ ਸੋਗ ਵਿੱਚ ਡੁੱਬ ਜਾਂਦੇ ਹਨ। ਹੁਣ ਅਮਰੀਕਾ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਪੰਜਾਬੀ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫ਼ੈਲ ਗਈ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਕੋਦਰ ਦੇ ਨਜ਼ਦੀਕ ਪੈਂਦੇ ਪਿੰਡ ਸਰੀਂਹ ਤੋਂ ਸਾਹਮਣੇ ਆਈ ਹੈ।

ਜਿੱਥੇ ਅਮਰੀਕਾ ਵਿਚ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਪਰਿਵਾਰਕ ਮਜਬੂਰੀਆਂ ਦੇ ਚਲਦੇ ਹੋਏ ਰੋਜ਼ੀ ਰੋਟੀ ਦੀ ਖਾਤਰ 33 ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ। ਉੱਥੇ ਹੀ ਉਸ ਦਾ ਪਰਵਾਰ ਵੀ ਉਸ ਦੇ ਨਾਲ ਰਹਿ ਰਿਹਾ ਸੀ। ਜਿਸ ਸਮੇਂ 60 ਸਾਲਾਂ ਤੇਜਪਾਲ ਸਿੰਘ ਇੱਕ ਸਟੋਰ ਉਪਰ ਆਪਣੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਕੁਝ ਨਕਾਬਪੋਸ਼ ਲੋਕਾਂ ਵੱਲੋਂ ਉਸ ਉੱਪਰ ਗੋਲੀ ਚਲਾ ਦਿੱਤੀ ਗਈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਪੁਲੀਸ ਵੱਲੋਂ ਜਿੱਥੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਪਰਿਵਾਰ ਗਹਿਰੇ ਸਦਮੇ ਵਿਚ ਹੈ। ਮ੍ਰਿਤਕ ਆਪਣੇ ਪਰਿਵਾਰ ਵਿੱਚ ਪਤਨੀ, ਦੋ ਬੇਟੀਆਂ ਅਤੇ ਇੱਕ ਬੇਟੇ ਨੂੰ ਛੱਡ ਗਿਆ ਹੈ। ਉਥੇ ਹੀ ਮ੍ਰਿਤਕ ਦੇ ਭਰਾ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਘਟਨਾ 26 ਸਤੰਬਰ ਨੂੰ ਵਾਪਰੀ ਹੈ। ਡੇਢ ਮਹੀਨਾ ਪਹਿਲਾਂ ਉਨ੍ਹਾਂ ਦੇ ਇੱਕ ਵੱਡੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।


ਤਾਜਾ ਜਾਣਕਾਰੀ
ਅਮਰੀਕਾ ਚ ਜਾਲਮਾਂ ਨੇ ਕੀਤਾ ਇਹ ਕਾਂਡ , ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
ByadminSeptember 29, 2021Comments Off on ਅਮਰੀਕਾ ਚ ਜਾਲਮਾਂ ਨੇ ਕੀਤਾ ਇਹ ਕਾਂਡ , ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Previous PostCM ਚੰਨੀ ਨੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਜਟਰ ਬੁੱਕ ਤੇ ਲਿਖੀ ਅਜਿਹੀ ਗਲ੍ਹ ਕੇ ਸਾਰੇ ਪਾਸੇ ਹੋ ਗਈ ਵਾਇਰਲ
Next Post73 ਯਾਤਰੀਆਂ ਨੂੰ ਲੈ ਕੇ ਉਡੇ ਹਵਾਈ ਜਹਾਜ ਤੋਂ ਆਈ ਇਹ ਮਾੜੀ ਖਬਰ – ਪਈਆਂ ਭਾਜੜਾਂ