ਆਈ ਤਾਜ਼ਾ ਵੱਡੀ ਖਬਰ

ਜਿੱਥੇ ਦਿਨੋਂ ਦਿਨ ਸੜਕ ਹਾਦਸਿਆਂ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ । ਇਨ੍ਹਾਂ ਸੜਕੀ ਹਾਦਸਿਆਂ ਕਾਰਨ ਹਰ ਰੋਜ਼ ਹੀ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਗੁਆ ਰਿਹਾ ਹੈ ਤੇ ਕਈ ਲੋਕ ਅਜਿਹੀਆਂ ਭਿਆਨਕ ਘਟਨਾਵਾਂ ਦੇ ਵਿੱਚ ਅਪਾਹਜ ਤਕ ਹੋ ਜਾਂਦੇ ਹਨ l । ਇਸੇ ਵਿਚਕਾਰ ਹੁਣ ਇੱਕ ਪਾਸੇ ਪੈ ਰਿਹਾ ਭਾਰੀ ਮੀਂਹ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਤੇ ਰਿਹਾ ਹੈ l ਪਰ ਦੂਜੇ ਹੀ ਪਾਸੇ ਕਈ ਭਿਆਨਕ ਸੜਕ ਘਟਨਾਵਾਂ ਦੇ ਵਾਪਰਨ ਦਾ ਕਾਰਨ ਵੀ ਬਾਰਿਸ਼ ਬਣਦੀ ਹੋਈ ਨਜ਼ਰ ਆ ਰਹੀ ਹੈ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੀ ਪੈ ਰਹੀ ਤੇਜ਼ ਬਾਰਿਸ਼ ਦੇ ਕਾਰਨ ਸੜਕ ਘਟਨਾਵਾਂ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ ।

ਇਸ ਬਾਰਿਸ਼ ਦੇ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ ।ਅਜਿਹਾ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਤੇ । ਭਾਰੀ ਤੇਜ਼ ਬਾਰਿਸ਼ ਦੇ ਕਾਰਨ ਇਹ ਸੜਕ ਹਾਦਸਾ ਵਾਪਰਿਆ ਹੈ l ਦਰਅਸਲ ਸੰਗਤਾਂ ਜੋ ਕਿ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਬਾਰ ਤੋਂ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਵਾਪਸ ਆ ਰਹੀਆਂ ਸੀ ਤਾਂ ਰਸਤੇ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ । ਜਦੋਂ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਪਣੇ ਘਰ ਨੂੰ ਪਰਤ ਰਹੇ ਸਨ ਤਾਂ ਰਸਤੇ ਵਿਚ ਦੋ ਦਰੱਖਤ ਉਨ੍ਹਾਂ ਦੀ ਗੱਡੀ ਦੇ ਉੱਪਰ ਡਿੱਗ ਪਏ ।

ਜਿਸਦੇ ਥੱਲੇ ਆਈ ਗੱਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ l ਜਿਸ ਕਾਰਨ ਕਾਰ ਸਵਾਰ ਵਿਅਕਤੀਆਂ ਗੰਭੀਰ ਰੂਪ ਦੇ ਨਾਲ ਜ਼ਖ਼ਮੀ ਹੋ ਗਏ l ਜਿਹਨਾਂ ਨੂੰ ਮੌਕੇ ਤੇ ਹਸਪਤਾਲ ਇਲਾਜ਼ ਦੇ ਲਈ ਲਿਜਾਇਆ ਗਿਆ l ਜਿਥੇ ਓਹਨਾ ਦਾ ਇਲਾਜ਼ ਚਲ ਰਿਹਾ ਹੈ lਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਕਾਫੀ ਲੰਬੇ ਸਮੇ ਤਕ ਸੜਕ ਤੇ ਜਾਮ ਲੱਗਾ ਰਿਹਾ l ਜਿਸ ਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਤੀ ਗਈ l ਜਿਹਨਾਂ ਦੇ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ l

ਨਾਲ ਹੀ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਿਆ ਗਿਆ l ਓਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਪਰਿਵਾਰ ਕਾਰ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਤੋਂ ਸ੍ਰੀ ਨੈਣਾਂ ਦੇਵੀ ਮਾਤਾ ਦੇ ਦਰਸ਼ਨਾਂ ਗਏ ਸਨ l ਪਰ ਓਹਨਾ ਦੇ ਨਾਲ ਰਸਤੇ ‘ਚ ਆਉਂਦੇ ਹੋਏ ਭਿਆਨਕ ਹਾਦਸਾ ਵਾਪਰ ਗਿਆ ਹੈ l ਬੇਸ਼ੱਕ ਇਸ ਪੂਰੀ ਘਟਨਾ ਦੇ ਵਿੱਚ ਕਾਰ ਸਵਾਰ ਲੋਕਾਂ ਦੇ ਸੱਟਾਂ ਲੱਗੀਆਂ ਹਨ l ਪਰ ਗ਼ਨੀਮਤ ਰਹੀ ਹੈ ਕਿ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ l


ਤਾਜਾ ਜਾਣਕਾਰੀ
ਪੰਜਾਬ : ਮੱਥਾ ਟੇਕ ਕੇ ਆ ਰਹਿਆਂ ਨਾਲ ਵਾਪਰ ਗਿਆ ਇਹ ਭਿਆਨਕ ਹਾਦਸਾ – ਤਾਜਾ ਵੱਡੀ ਖਬਰ
ByadminSeptember 22, 2021Comments Off on ਪੰਜਾਬ : ਮੱਥਾ ਟੇਕ ਕੇ ਆ ਰਹਿਆਂ ਨਾਲ ਵਾਪਰ ਗਿਆ ਇਹ ਭਿਆਨਕ ਹਾਦਸਾ – ਤਾਜਾ ਵੱਡੀ ਖਬਰ
Previous Postਮੌਜੂਦਾ ਹਾਲਾਤਾਂ ਨੂੰ ਦੇਖਦੇ ਸਕੂਲਾਂ ਦੇ ਬਾਰੇ ਸੁਪ੍ਰੀਮ ਕੋਰਟ ਤੋਂ ਆਈ ਇਹ ਵੱਡੀ ਖਬਰ
Next Postਇਹਨਾਂ ਬੱਚਿਆਂ ਦੀ ਫੀਸ CBSE ਵਲੋਂ ਮਾਫ ਕਰਨ ਦਾ ਹੋ ਗਿਆ ਐਲਾਨ – ਆਈ ਤਾਜਾ ਵੱਡੀ ਖਬਰ