BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਸੜਕ ਹਾਦਸਿਆ ਨਾਲ ਸੰਬੰਧਿਤ ਘਟਨਾਵਾ ਲਗਾਤਾਰ ਵਾਪਰ ਰਹੀਆ ਹਨ। ਭਾਵੇ ਪ੍ਰਸ਼ਾਸਨ ਵੱਲੋ ਇਨ੍ਹਾ ਹਾਦਸਿਆਂ ਤੇ ਥੰਮ ਪਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਸਮੇਂ ਸਮੇਂ ਉਤੇ ਸੂਚਿਤ ਕੀਤਾ ਜਾਦਾ ਹੈ ਪਰ ਅਜਿਹੀਆ ਘਟਨਾਵਾਂ ਰੁਕਣ ਦਾ ਨਾਮ ਨਹੀ ਲੈ ਰਹੀਆ ਅਤੇ ਲਗਾਤਾਰ ਹੋ ਰਹੇ ਸੜਕ ਹਾਦਸਿਆਂ ਦਾ ਸਿਲਸਲਾ ਜ਼ਾਰੀ ਹੈ। ਉਥੇ ਹੀ ਇਨ੍ਹਾਂ ਹਾਦਸਿਆ ਵਿਚ ਬਹੁਤ ਸਾਰੀਆ ਕੀਮਤੀ ਜਾਨਾਂ ਅਜਾਈ ਚਲੇ ਜਾਦੀਆ ਹਨ। ਕਈ ਵਾਰੀ ਇਹ ਹਾਦਸੇ ਤੇਜ਼ ਰਫ਼ਤਾਰ ਦੇ ਕਾਰਨ ਹੁੰਦੇ ਹਨ ਅਤੇ ਕਈ ਵਾਰ ਇਹ ਹਾਦਸੇ ਕੁਦਰਤੀ ਤੌਰ ਤੇ ਹੁੰਦੇ ਹਨ।

ਇਸੇ ਲਈ ਹੁਣ ਬਹੁਤ ਥਾਵਾਂ ਉਤੇ ਸੜਕਾਂ ਉਤੇ ਕੈਮਰੇ ਲਗਾਏ ਗਏ ਹਨ ਤਾਂ ਜੋ ਹੋ ਰਹੀਆ ਅਣਗਹਿਲੀਆ ਉਤੇ ਨਜ਼ਰ ਰੱਖੀ ਜਾ ਸਕੇ। ਇਸੇ ਤਰ੍ਹਾਂ ਇਕ ਹੋਰ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜਿਸ ਤੋ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਦਰਾਅਸਲ ਇਹ ਦਰਦਨਾਕ ਸੜਕ ਹਾਦਸਾ ਡੇਰਾਬੱਸੀ ਵਿਚ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਵਾਪਰਿਆ ਹੈ। ਇਹ ਹਾਦਸਾ ਬਸ ਅਤੇ ਟਰੈਕਟਰ ਦੇ ਵਿਚਕਾਰ ਵਾਪਰਿਆ ਹੈ। ਜਾਣਕਾਰੀ ਦੇ ਅਨੁਸਾਰ ਬਸ ਨੇ ਟਰੈਕਟਰ ਵਿਚ ਪਿੱਛੋ ਟੱਕਰ ਮਾਰੀ ਹੈ। ਜਿਸ ਦੌਰਾਨ ਟਰੈਕਟਰ ਸਵਾਰ ਚਾਲਕ ਦੀ ਮੌਤ ਹੋ ਗਈ।

ਦੱਸ ਦਈਏ ਕਿ ਇਹ ਹਾਦਸਾ ਇਹ ਐਨਾ ਜਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿਚ ਇਕ ਵਿਆਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਸ ਤੋ ਇਲਾਵਾ ਇਸ ਹਾਦਸੇ ਤੋ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਪ੍ਰਾਈਵੇਟ ਬੱਸ ਦੀ ਨੰਬਰ ਪਲੇਟ ਹਰਿਆਣਾ ਦੀ ਹੈ। ਦੱਸ ਦਈਏ ਕਿ ਹਾਦਸੇ ਦੌਰਾਨ ਜਖ਼ਮੀ ਹੋਏ ਵਿਅਕਤੀ ਨੂੰ ਤੁਰੰਤ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਉਥੇ ਹੀ ਇਸ ਹਾਦਸੇ ਤੋ ਬਾਅਦ ਹਾਈਵੇ ਉਤੇ ਟ੍ਰੈਫਿਕ ਦਾ ਜਾਮ ਲੱਗ ਗਿਆ।

ਦੱਸ ਦਈਏ ਕਿ ਮ੍ਰਿਤਕ ਵਿਆਕਤੀ ਦੀ ਪਛਾਣ ਬਿਹਾਰ ਦੇ ਵਾਸੀ ਦੇ ਤੌਰ ਉਤੇ ਹੋਈ ਹੈ। ਉਥੇ ਹੀ ਜਦੋ ਇਸ ਸੰਬੰਧੀ ਜਦੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਵੱਲੋ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਇਸ ਫਰਾਰ ਵਿਆਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



error: Content is protected !!