ਫੋਰਟਿਸ ਹੈਲਥ ਕੇਅਰ ਦੇ ਸਾਬਕਾ ਮੁਖੀ ਮਾਲਵਿੰਦਰ ਸਿੰਘ ਨੇ ਆਪਣੇ ਭਰਾ ਸ਼ਵਿੰਦਰ ਸਿੰਘ, ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਧਾਰਮਿਕ ਗੁਰੂ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਿਖ਼ਲਾਫ਼ ਵਿੱਤੀ ਹੇਰਾਫੇਰੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੀ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ | ਇਸ ਸ਼ਿਕਾਇਤ ਵਿਚ ਹੋਰਨਾਂ ਵਿਚ ਗੁਰਕੀਰਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਸ਼ਬਨਮ ਢਿੱਲੋਂ, ਗੋਧਵਾਨੀ ਬੱਚੇ ਸੁਨੀਲ ਅਤੇ ਸੰਜੇ ਸ਼ਾਮਿਲ ਹਨ | ਮਾਲਵਿੰਦਰ ਸਿੰਘ ਨੇ ਆਰਥਿਕ ਅਪਰਾਧ ਵਿੰਗ ਕੋਲ ਦਰਜ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਧਾਰਮਿਕ ਗੁਰੂ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਕੀਲ ਫਰੀਦਾ ਚੋਪੜਾ ਰਾਹੀਂ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਹੈ |
ਮਾਲਵਿੰਦਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਗੁਰਿੰਦਰ ਸਿੰਘ ਢਿੱਲੋਂ ਆਪਣੇ ਵਕੀਲ ਫਰੀਦਾ ਚੋਪੜਾ ਰਾਹੀਂ ਉਸ ਨੂੰ ਧਮਕਾਉਦਾ ਹੈ ਕਿ ਜੇਕਰ ਉਹ ਉਸ ਦੀਆਂ ਮੰਗਾਂ ਨਹੀਂ ਮੰਨਦਾ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸਵਿੰਦਰ ਮੋਹਨ ਸਿੰਘ ਅਤੇ ਸੁਨੀਲ ਗੋਧਵਾਨੀ ਆਦਿ ਨੇ ਦੋ ਹੋਰ ਕੰਪਨੀਆਂ ਰੇਲੀਗੇਅਰ ਇੰਟਰਪ੍ਰਾਈਜ਼ ਲਿਮਟਿਡ ਅਤੇ ਰੇਲੀਗੇਅਰ ਫਿਨਵੇਸਟ ਲਿਮਟਿਡ ਵਿਚ ਗੰਭੀਰ ਵਿੱਤੀ ਹੇਰਾਫੇਰੀਆਂ ਕੀਤੀਆਂ ਹਨ | ਜਿਸ ਕਾਰਨ ਕੰਪਨੀਆਂ ਨੂੰ ਵੱਡੇ ਵਿੱਤੀ ਘਾਟੇ ਪਾਏ ਹਨ | ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਦੋਸ਼ੀ ਕੰਪਨੀਆਂ ਦੀਆਂ ਗਲਤ ਵਿੱਤੀ ਹਾਲਤ ਦੀ ਪਰਿਵਾਰ ਨੂੰ ਜਾਣਕਾਰੀ ਦੇਣ ਕਾਰਨ ਵੱਡਾ ਘਾਟਾ ਪਿਆ | ਸ਼ਿਕਾਇਤਕਰਤਾ ਨੇ ਵਿਸਥਾਰ ਵਿਚ ਦੋਸ਼ੀਆਂ ਦੀ ਸਾਜਿਸ਼ ਦਾ ਖੁਲਾਸਾ ਕੀਤਾ ਹੈ ਜਿਸ ਨਾਲ ਜਨਤਕ ਸੰਪਤੀ ਦਾ ਨੁਕਸਾਨ ਹੋਇਆ ਹੈ |
ਜਦੋਂ ਇਸ ਸਬੰਧੀ ਸ਼ਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ |ਦੱਸਣਯੋਗ ਹੈ ਕਿ ਜਦੋਂ ਰੈਨਬੈਕਸੀ ਦੇ ਵਿਵਾਦ ਵੇਲੇ ਜਾਪਾਨੀ ਕੰਪਨੀ ਡੇਚੀ ਸੈਨਕੀਓ ਨਾਲ ਹੋਏ ਸਮਝੌਤੇ ਤਹਿਤ ਸ਼ਵਿੰਦਰ ਸਿੰਘ ਨੇ ਆਪਣੇ ਹਿੱਸੇ ਦੇ 3500 ਕਰੋੜ ਰੁਪਏ ਜਪਾਨੀ ਦਵਾਈ ਕੰਪਨੀ ਨੂੰ ਦੇਣ ਦੀ ਹਾਮੀ ਭਰੀ ਸੀ | ਪਿਛਲੇ ਸਾਲ ਸਤੰਬਰ ਵਿਚ ਸ਼ਵਿੰਦਰ ਸਿੰਘ ਨੇ ਨੈਸ਼ਨਲ ਕੰਪਨੀ ਲਾਅ ਟਿ੍ਬਿਊਨਲ ਅੱਗੇ ਦੋਸ਼ ਲਗਾਇਆ ਸੀ ਕਿ ਮਾਲਵਿੰਦਰ ਸਿੰਘ ਅਤੇ ਰੈਲੀਗੇਅਰ ਦੇ ਸਾਬਕਾ ਮੁਖੀ ਸੁਨੀਲ ਗੋਧਵਾਨੀ ਨੇ ਹੁਸ਼ਿਆਰੀ ਨਾਲ ਵਿੱਤੀ ਹੇਰਾਫੇਰੀ ਕਰਕੇ ਕੰਪਨੀ ਅਤੇ ਕੰਪਨੀ ਦੇ ਹਿੱਸੇਦਾਰਾਂ ਦੇ ਹਿੱਤਾਂ ਦਾ ਨੁਕਸਾਨ ਕੀਤਾ ਹੈ | ਸ਼ਵਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਮਾਲਵਿੰਦਰ ਸਿੰਘ ‘ਤੇ ਇਹ ਵੀ ਦੋਸ਼ ਲਗਾਇਆ ਕਿ ਉਸ ਨੇ ਆਪਣੀ ਪਤਨੀ ਦੇ ਖੁਦ ਦਸਤਖ਼ਤ ਕਰਕੇ ਕੰਪਨੀ ਦੇ ਖਾਤਿਆਂ ਵਿਚ ਗੈਰ ਕਾਨੂੰਨੀ ਲੈਣ-ਦੇਣ ਕੀਤਾ ਹੈ |
ਵਾਇਰਲ