ਜਲਾਲਾਬਾਦ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ -ਪੁੱਤ ਦੀ ਮੌਤ:ਜਲਾਲਾਬਾਦ : ਜਲਾਲਾਬਾਦ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਗੋਲੂਕਾ ਮੌੜ ਨਜ਼ਦੀਕ ਅੱਜ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।
ਇਸ ਹਾਦਸੇ ਵਿੱਚ ਕਾਰ ‘ਚ ਸਵਾਰ ਪਿਓ -ਪੁੱਤ ਦੀ ਮੌਤ ਹੋ ਗਈ ਹੈ ਜਦਕਿ ਦੋ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਹਨ।ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇੱਕ ਪੂਰਾ ਪਰਿਵਾਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ।ਇਸ ਦੌਰਾਨ ਜਦੋਂ ਉਹ ਗੋਲੂਕਾ ਮੌੜ ਨਜ਼ਦੀਕ ਪਹੁੰਚੇ ਤਾਂ ਮਾਰੂਤੀ ਕਾਰ ਦੀ ਇੱਕ ਵਾਹਨ ਨਾਲ ਟੱਕਰ ਹੋ ਗਈ ਹੈ।ਇਸ ਟੱਕਰ ਦੌਰਾਨ ਬਾਪ -ਬੇਟੇ ਦੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਜਲਾਲਾਬਾਦ ਦੇ ਵਸਨੀਕ ਮ੍ਰਿਤਕ ਅਵਤਾਰ ਸਿੰਘ ਅਤੇ ਉਸ ਦਾ ਬੇਟਾ ਦੋਨੋਂ ਲੱਕੜ ਦੇ ਮਿਸਤਰੀ ਦਾ ਕੰਮ ਕਰਦੇ ਸਨ।
ਤਾਜਾ ਜਾਣਕਾਰੀ