BREAKING NEWS
Search

ਲੁਧਿਆਣਾ ਗੈਂਗਰੇਪ ਪੀੜ੍ਹਤਾ ਦੇ ਸੁਣੋਂ ਬਿਆਨ -ਕਿਵੇਂ ਹੋਇਆ ਗੈਂਗ ਰੇਪ ਕਹਿੰਦੀ ਮੈਂ ਤੇ ਮੇਰਾ ਦੋਸਤ ….(ਵੀਡੀਓ )

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਲੁਧਿਆਣਾ ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਪਾਸ਼ ਇਲਾਕੇ ਦੇ ਕੁੜੀ-ਮੁੰਡਾ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਾਰ ;ਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਨਿਕਲੇ ਸਨ। ਕਾਰ ਚ ਖਾਂਦੇ-ਪੀਂਦੇ ਤੇ ਘੁੰਮਦੇ ਹੋਏ ਇੱਸੋਵਾਲ ਪਿੰਡ ਚ ਸੁੰਨਸਾਨ ਜਗ੍ਹਾ ਤੇ ਪਹੁੰਚ ਗਏ।

ਇਸ ਦੌਰਾਨ ਉਥੇ ਦੋ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨ ਪਹੁੰਚੇ ਅਤੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਦੋਵਾਂ ਨੂੰ ਜ਼ਬਰਨ ਕਾਰ ਚੋਂ ਖਿੱਚ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਨੌਜਵਾਨ ਦੋਵਾਂ ਨੂੰ ਅਗਵਾ ਕਰਕੇ ਇਕ ਫਾਰਮ ਹਾਊਸ ਚ ਲੈ ਗਏ। ਉਥੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਉਨ੍ਹਾਂ ਨੇ ਰਾਤ ਸਾਢੇ ਦਸ ਵਜੇ ਦੇ ਕਰੀਬ ਨੌਜਵਾਨ ਨੂੰ ਕਿਹਾ ਕਿ ਉਹ ਫੋਨ ਕਰਕੇ ਦੋ ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਸਾਰੀ ਜਾਣਕਾਰੀ ਦੇ ਕੇ ਪੈਸੇ ਲੈ ਕੇ ਆਉਣ ਲਈ ਕਿਹਾ। ਉਕਤ ਨੌਜਵਾਨ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਦੌਰਾਨ ਬਦਮਾਸ਼ਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਉਥੇ ਬੁਲਾ ਲਿਆ ਅਤੇ ਰਾਤ ਲਗਭਗ ਡੇਢ ਵਜੇ ਤਕ ਲੜਕੀ ਨਾਲ ਜਬਰ-ਜ਼ਨਾਹ ਕਰਦੇ ਰਹੇ।

ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ ਤੇ ਜਾਣ ਦੀ ਬਜਾਏ ਸਿੱਧਾ ਥਾਣਾ ਦਾਖਾ ਗਿਆ। ਉਸ ਨੇ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਪਰ ਲਗਭਗ ਡੇਢ ਘੰਟੇ ਤਕ ਪੁਲਸ ਉਸ ਦੇ ਨਾਲ ਨਹੀਂ ਗਈ। ਜਦੋਂ ਰਾਤ 12 ਵਜੇ ਪੁਲਸ ਵਾਲੇ ਗਏ ਪਰ ਉਹ ਘਟਨਾ ਸਥਾਨ ਤਕ ਨਹੀਂ ਪਹੁੰਚੇ ਅਤੇ ਖਾਲੀ ਹੱਥ ਪਰਤ ਆਏ। ਉਧਰ, ਦੇਰ ਰਾਤ ਲਗਭਗ ਢਾਈ ਵਜੇ ਬਦਮਾਸ਼ ਦੋਵਾਂ ਪੀੜਤਾਂ ਨੂੰ ਛੱਡ ਕੇ ਫਰਾਰ ਹੋ ਗਏ।ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਨਾਲ ਸਿਰਫ ਸਮੂਹਿਕ ਬਲਾਤਕਾਰ ਹੀ ਨਹੀਂ ਕੀਤਾ ਸਗੋਂ, ਲੜਕੀ ਤੋਂ 13 ਹਜ਼ਾਰ ਰੁਪਏ, ਦੋ ਅੰਗੂਠੀਆਂ, ਦੋਵਾਂ ਦੇ ਪਰਸ ਅਤੇ ਮੋਬਾਇਲ ਵੀ ਖੋਹ ਲਏ।

ਐਤਵਾਰ ਦੁਪਹਿਰ ਪੀੜਤ ਨੌਜਵਾਨ ਆਪਣੇ ਨਾਲ ਕੁੱਟਮਾਰ ਅਤੇ ਲੁੱਟ ਦੀ ਰਿਪੋਰਟ ਲਿਖਵਾਉਣ ਥਾਣੇ ਪਹੁੰਚਿਆ ਅਤੇ ਪੁਲਸ ਮੁਲਾਜ਼ਮਾਂ ਨੂੰ ਰਾਤ ਦੀ ਘਟਨਾ ਯਾਦ ਕਰਵਾਈ। ਦੇਰ ਸ਼ਾਮ ਪੁਲਸ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ। ਦੂਜੇ ਪਾਸੇ ਇਸ ਸੰਬੰਧੀ ਡੀ. ਐੱਸ. ਪੀ. ਹਰਕੰਵਲ ਕੌਰ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਨੂੰ ਕਿਹੜੇ-ਕਿਹੜੇ ਪੁਲਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਸਨ, ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਾਰੀ ਘਟਨਾ ਨੂੰ ਬਾਰੀਕੀ ਨਾਲ ਘੋਖਿਆ ਜਾਵੇਗਾ



error: Content is protected !!