BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਸੜਕ ਕਿਨਾਰੇ ਅਜਿਹੇ ਬਹੁਤ ਸਾਰੇ ਬੋਰਡ ਅਤੇ ਦੀਵਾਰਾਂ ਦੇ ਉੱਪਰ ਲਿਖਿਆ ਹੁੰਦਾ ਹੈ ਜਿਸ ਦੇ ਜ਼ਰੀਏ ਲੋਕਾਂ ਨੂੰ ਸਾਵਧਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਜਿਵੇਂ ਨਜ਼ਰ ਹਟੀ ਦੁਰਘਟਨਾ ਘਟੀ , ਦੁਰਘਟਨਾ ਨਾਲੋਂ ਦੇਰੀ ਚੰਗੀ , ਲੋਕ ਇਨ੍ਹਾਂ ਲਿਖੀਆਂ ਹੋਈਆਂ ਚੀਜ਼ਾਂ ਨੂੰ ਪੜ੍ਹਦੇ ਤਾਂ ਜਰੂਰ ਨੇ ਪਰ ਇਸ ਤੇ ਅਮਲ ਉਨ੍ਹਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ । ਜਿਸ ਕਾਰਨ ਵਾਪਰਦੇ ਨੇ ਸੜਕੀ ਹਾਦਸੇ । ਕਾਹਲ ਕਾਰਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕੁਝ ਘਟਨਾਵਾਂ ਮਨੁੱਖ ਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਵੀ ਵਾਪਰ ਜਾਂਦੇ ਨੇ । ਸੜਕੀ ਹਾਦਸੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ।

ਜਿਸ ਦੇ ਚੱਲਦੇ ਹਰ ਰੋਜ਼ ਕਿਸੇ ਨਾ ਕਿਸੇ ਦੀ ਜਾਨ ਲੈਂਦੇ ਨੇ ਇਹ ਸੜਕੀ ਹਾਦਸੇ ਨਾਂ ਦੇ ਦੈਂਤ ,ਅਜਿਹਾ ਹੀ ਹਾਦਸਾ ਵਾਪਰਿਆ ਹੈ ਨੰਗਲ ਚੰਡੀਗੜ੍ਹ ਮਾਰਗ ਤੇ ,ਜਿੱਥੇ ਪਿੰਡ ਭਨੂਪਲੀ ਨੇੜੇ ਅਜਿਹਾ ਸੜਕ ਹਾਦਸਾ ਵਾਪਰਿਆ ਕਿ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ । ਜਦਕਿ ਇਸ ਘਟਨਾ ਦੌਰਾਨ ਦੋ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ । ਉੱਥੇ ਹੀ ਮਿਲੀ ਜਾਣਕਾਰੀ ਦੇ ਮੁਤਾਬਕ ਇਕ ਬਲੈਰੋ ਕਾਰ ਚਾਲਕ ਜੋ ਸਾਈਡ ਤੇ ਜਾ ਰਿਹਾ ਸੀ ਤੇ ਭਨੂਪਲੀ ਨੇੜੇ ਨੰਗਲ ਸਾਈਡ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਜਾ ਰਹੇ ਕਾਰ ਸੇਵਾ ਦੇ ਇਕ ਕੈਂਟਰ ਨਾਲ ਇਸ ਗੱਡੀ ਦੀ ਸਿੱਧੀ ਟੱਕਰ ਹੋ ਗਈ।

ਇਸ ਦੌਰਾਨ ਬਲੈਰੋ ਗੱਡੀ ਨੂੰ ਬਹੁਤ ਹੀ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਗੱਡੀ ਨੂੰ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ । ਉੱਥੇ ਹੀ ਹਾਦਸੇ ਬਾਰੇ ਜਾਂਚ ਅਧਿਕਾਰੀ ਏ ਐੱਸ ਆਈ ਰਘਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਚ ਬਲੈਰੋ ਕਾਰ ਵਿੱਚ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ।

ਜਦ ਕਿ ਇਸ ਪੂਰੀ ਘਟਨਾ ਦੌਰਾਨ ਦੋ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ । ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ । ਜਿਸ ਦੇ ਚੱਲਦੇ ਉਨ੍ਹਾਂ ਨੂੰ ਚੰਡੀਗਡ਼੍ਹ ਦੇ ਹਸਪਤਾਲ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ ਪੁਲੀਸ ਦੇ ਵੱਲੋਂ ਵੀ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!