BREAKING NEWS
Search

ਅਮਰੀਕਾ ਨੇ ਹੁਣ ਅਫਗਾਨਿਸਤਾਨ ਚ ਕਰਤੀ ਇਹ ਵੱਡੀ ਗਲਤੀ – ਪੈ ਗਈ ਵੱਡੀ ਚਿੰਤਾ

ਆਈ ਤਾਜ਼ਾ ਵੱਡੀ ਖਬਰ

ਅਫਗਾਨਿਸਤਾਨ ਵਿੱਚ ਜਿੱਥੇ ਪਹਿਲਾਂ ਹੀ ਲੋਕਾਂ ਦੇ ਦਿਲਾਂ ਵਿਚ ਡਰ ਘਰ ਕਰ ਗਿਆ ਹੈ ਅਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਸੁਰੱਖਿਅਤ ਦੇਸ਼ਾਂ ਵਿੱਚ ਜਾ ਰਹੇ ਹਨ ਉਥੇ ਹੀ ਵੀਰਵਾਰ ਨੂੰ ਹੋਏ ਬੰਬ ਧਮਾਕੇ ਵਿੱਚ ਸੌ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀਂ ਦੱਸੇ ਜਾ ਰਹੇ ਹਨ। ਉੱਥੇ ਹੀ ਹੋਰ ਹਮਲਾ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਕਾਬੁਲ ਹਵਾਈ ਅੱਡੇ ਤੇ ਹੋਏ ਹਮਲੇ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਸਨ। ਇਹ ਲੋਕ ਅਫ਼ਗ਼ਾਨਿਸਤਾਨ ਛੱਡ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਅਮਰੀਕਾ ਦੀ ਫ਼ੌਜ ਕਾਬਲ ਦੇ ਹਵਾਈ ਅੱਡੇ ਉਪਰ ਪੂਰੀ ਤਰ੍ਹਾਂ ਨਿਗਰਾਨੀ ਕਰ ਰਹੀ ਹੈ। ਉਥੇ ਹੀ ਤਾਲਿਬਾਨ ਵੱਲੋਂ ਅਫਗਾਨੀਆਂ ਨੂੰ ਦੇਸ਼ ਛੱਡ ਕੇ ਜਾਣ ਤੋਂ ਇਨਕਾਰ ਕੀਤਾ ਗਿਆ ਹੈ।

ਹੁਣ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਉਹ ਵੱਡੀ ਗਲਤੀ ਕਰ ਦਿੱਤੀ ਹੈ ਜਿਸ ਕਾਰਨ ਸਭ ਚਿੰਤਾ ਵਿੱਚ ਹਨ। ਪਿਛਲੇ ਦਿਨੀ ਅਫਗਾਨਸਤਾਨ ਵਿੱਚ ਕਾਬਲ ਦੇ ਹਵਾਈ ਅੱਡੇ ਤੇ ਉਪਰ ਹੋਏ ਹਮਲੇ ਵਿੱਚ ਜਿੱਥੇ ਅਮਰੀਕਾ ਦੇ ਕਈ ਫੌਜੀ ਮਾਰੇ ਗਏ ਹਨ ਉਥੇ ਹੀ ਅਮਰੀਕਾ ਵੱਲੋਂ ਹੋਣ ਰੋਕੇ ਜਾ ਰਹੇ ਲੋਕਾਂ ਨੂੰ ਛੱਡਣ ਵਾਸਤੇ ਕਿਹਾ ਗਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਜੋ ਲੋਕ ਅਫ਼ਗ਼ਾਨਿਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਜਾਣ ਦਿੱਤਾ ਜਾਵੇ। ਕਿਉਕਿ ਤਾਲਿਬਾਨ ਦੇ ਡਰ ਕਾਰਨ ਬਹੁਤ ਸਾਰੇ ਲੋਕ ਖ਼ੌਫ਼ ਵਿੱਚ ਆ ਕੇ ਅਫ਼ਗ਼ਾਨਿਸਤਾਨ ਛੱਡ ਕੇ ਜਾ ਰਹੇ ਹਨ।

ਉੱਥੇ ਹੀ ਅਮਰੀਕਾ ਵੱਲੋਂ ਤਾਲਿਬਾਨ ਨੂੰ ਉਨ੍ਹਾਂ ਲੋਕਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਅਮਰੀਕਾ ਦਾ ਸਾਥ ਦਿੱਤਾ ਗਿਆ ਸੀ। ਅਮਰੀਕਾ ਦੀ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਮਾਹਰ ਹੋਣ ਚਿੰਤਾ ਵਿੱਚ ਹਨ ਅਤੇ ਅਮਰੀਕਾ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਿਹਾ। ਕਿਉਂਕਿ ਇਸ ਸੂਚੀ ਮਿਲ ਜਾਣ ਤੋਂ ਬਾਅਦ ਤਾਲਿਬਾਨ ਦੇ ਲੜਾਕਿਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਆਪਣਾ ਦੁਸ਼ਮਣ ਸਮਝਦੇ ਹੋਏ ਤਲਾਸ਼ੀ ਲਈ ਜਾ ਰਹੀ ਹੈ। ਆਪਣੇ ਦੁਸ਼ਮਣਾਂ ਨੂੰ ਤਾਲਿਬਾਨ ਵੱਲੋਂ ਦੇਸ਼ ਤੋਂ ਬਾਹਰ ਕੱਢਣ ਲਈ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਿਨ੍ਹਾਂ ਵੱਲੋਂ ਅਮਰੀਕੀ ਫੌਜ ਦੀ ਮਦਦ ਕੀਤੀ ਗਈ ਸੀ। ਅਮਰੀਕਾ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਅਫਗਾਨਿਸਤਾਨ ਵਿਚ ਵਸਣ ਵਾਲੇ ਬਹੁਤ ਸਾਰੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ। ਜਾਰੀ ਕੀਤੀ ਗਈ ਸੂਚੀ ਵਿਚ ਉਹ ਲੋਕ ਸ਼ਾਮਲ ਹਨ ਜੋ ਗਰੀਨ ਕਾਰਡ ਹੋਲਡਰ ਅਤੇ ਅਮਰੀਕੀ ਨਾਗਰਿਕ ਹਨ, ਇਨ੍ਹਾਂ ਲੋਕਾਂ ਵੱਲੋਂ ਪਿਛਲੇ 20 ਸਾਲਾਂ ਤੋਂ ਅਮਰੀਕਾ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।



error: Content is protected !!