BREAKING NEWS
Search

ਮਾਰਨ ਲੱਗੀ ਸਲੂਟ ਕੀਤਾ ਅਜਿਹਾ ਕਾਰਨਾਮਾ ਇੱਕ ਗਰੀਬ ਆਟੋ ਚਾਲਕ ਨੇ ਕਿ ਪੰਜਾਬ ਪੁਲਿਸ ਦੂਰੋਂ ਹੀ

ਤਾਜੀਆਂ ਤੇ ਸੱਚੀਆਂ ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਿਹਾ ਜਾਂਦਾ ਹੈ ਕਿ ਪੈਸੇ ਅਤੇ ਸੋਨੇ ਦੀ ਚਮਕ ਵੇਖ ਕੇ ਵੱਡੇ ਤੋਂ ਵੱਡੇ ਵਿਅਕਤੀ ਦਾ ਵੀ ਇਮਾਨ ਡਗਮਗਾ ਜਾਂਦਾ ਹੈ ਪਰ ਇਕ ਆਟੋ ਚਾਲਕ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਮਾਮਲਾ ਚੰਡੀਗੜ ਦਾ ਹੈ। ਇਥੋਂ ਦੇ ਮਨੀਮਾਜਰਾ ਇਲਾਕੇ ਵਿਚ ਇਕ ਆਟੋ ਚਾਲਕ ਮੋਹੰਮਦ ਸ਼ਰੀਫ ਨੇ ਇਮਾਨਦਾਰੀ ਦੀ ਉਹ ਮਿਸਾਲ ਦਿਤੀ ਹੈ,,,,,, ਜਿਸ ਤੋਂ ਬਾਅਦ ਪੁਲਿਸ ਵੀ ਉਸ ਨੂੰ ਸੈਲਿਊਟ ਕਰ ਰਹੀ ਹੈ।ਦਰਅਸਲ ਸੋਮਵਾਰ ਸਵੇਰੇ 11:30 ਵਜੇ ਮਨੀਮਾਜਰਾ ਦੇ ਆਟੋ ਡਰਾਇਵਰ ਮੋਹੰਮਦ ਸ਼ਰੀਫ ਨੂੰ ਮਾਡਰਨ ਕੰਪਲੈਕਸ ਤੋਂ ਡੀਸੀ ਮਨੋਟੇਸਰੀ ਸਕੂਲ ਦੇ ਸਾਹਮਣੇ ਵਾਲੀ ਸੜਕ ‘ਤੇ ਔਰਤ ਦਾ ਬੈਗ ਮਿਲਿਆ। ਮੋਹੰਮਦ ਸ਼ਰੀਫ ਦਾ ਕਹਿਣਾ ਕਿ ਉਸ ਬੈਗ ਨੂੰ ਚੁੱਕ ਕੇ ਕੋਈ ਮੁੰਡਾ ਭੱਜਣ ਦੀ ਫਿਰਾਕ ਵਿਚ ਸੀ ਪਰ ਉਸ ਤੋਂ ਬੈਗ ਲੈ ਕੇ ਉਹ ਮਨੀਮਾਜਰਾ ਥਾਣੇ ਪਹੁੰਚਿਆ ਅਤੇ ਬੈਗ ਥਾਣੇ ‘ਚ ਇੰਸਪੈਕਟਰ ਰੰਜੀਤ ਸਿੰਘ ਦੇ ਹਵਾਲੇ ਕਰ ਦਿਤਾ।
ਬੈਗ ਖੋਲ੍ਹਣ ‘ਤੇ ਉਸ ਵਿਚ ਸੋਨੇ ਦੇ ਗਹਿਣੇ ਅਤੇ ਕੁਝ ਕੈਸ਼, ਏਟੀਐਮ ਕਾਰਡ ਅਤੇ ਹੋਰ ,,,,,, ਦਸਤਾਵੇਜ਼ ਮਿਲੇ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਬੈਗ ਮਾਡਰਨ ਕੰਪਲੈਕਸ ਨਿਵਾਸੀ ਔਰਤ ਅਮ੍ਰਿਤਰਾਜ ਕੌਰ ਦਾ ਹੈ। ਉਹ ਮਾਡਰਨ ਕੰਪਲੇਕਸ ਇਕ ਸਰਕਾਰੀ ਸਕੂਲ ਵਿਚ ਅੰਗਰੇਜ਼ੀ ਦੀ ਅਧਿਆਪਕ ਹੈ। ਇਸ ਤੋਂ ਬਾਅਦ ਥਾਣਾ ਮੁਖੀ ਨੇ ਉਕਤ ਔਰਤ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਗਹਿਣਿਆਂ ਅਤੇ ਕੈਸ਼ ਨਾਲ ਭਰਿਆ ਬੈਗ ਮਿਲਣ ਦੀ ਸੂਚਨਾ ਦਿਤੀ।
ਔਰਤ ਦੇ ਮਨੀਮਾਜਰਾ ਥਾਣੇ ਪਹੁੰਚਣ ‘ਤੇ ਉਸ ਨੂੰ ਇਹ ਬੈਗ ਵਾਪਸ ਕੀਤਾ ਗਿਆ। ਬੈਗ ਵਿਚ ਮੌਜੂਦ ਗਹਿਣਿਆਂ ਦੀ ਕੀਮਤ ਕਰੀਬ 2 ਲੱਖ ਰੁਪਏ ਦੱਸੀ ਜਾ ਰਹੀ ਹੈ। ਬੈਗ ਮਿਲਣ ‘ਤੇ ਔਰਤ ਨੇ ਜਿਥੇ ਚੈਨ ਦਾ ਸਾਹ ਲਿਆ, ਉਥੇ ਹੀ ਆਟੋ ਡਰਾਇਵਰ ਅਤੇ ਮਨੀਮਾਜਰਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ,,,,, ਟੀਚਰ ਅਮ੍ਰਿਤ ਰਾਜ ਕੌਰ ਨੇ ਦੱਸਿਆ ਕਿ ਉਹ ਅਪਣੀ ਐਕਟਿਵਾ ‘ਚ ਅੱਗੇ ਪੈਰ ਦੇ ਕੋਲ ਬੈਗ ਰੱਖ ਕੇ ਮਨੀਮਾਜਰਾ ਹਸਪਤਾਲ ਜਾ ਰਹੀ ਸੀ। ਫਨ ਰਿਪਬਲਿਕ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੂੰ ਬੈਗ ਡਿੱਗਣ ਦਾ ਪਤਾ ਚੱਲਿਆ। ਉਨ੍ਹਾਂ ਨੇ ਵਾਪਸ ਆ ਕੇ ਪੂਰੀ ਸੜਕ ‘ਤੇ ਬੈਗ ਭਾਲਿਆ ਪਰ ਨਹੀਂ ਮਿਲਿਆ। ਅਮ੍ਰਿਤਰਾਜ ਕੌਰ ਨੇ ਆਟੋ ਚਾਲਕ ਨੂੰ ਇਨਾਮ ਦੇ ਤੌਰ ‘ਤੇ ਕੁੱਝ ਕੈਸ਼ ਦੇਣ ਦੀ ਕੋਸ਼ਿਸ਼ ਕੀਤੀ ਪਰ ਮੋਹੰਮਦ ਸ਼ਰੀਫ ਨੇ ਲੈਣ ਤੋਂ ,,,,,,, ਮਨ੍ਹਾ ਕਰ ਦਿਤਾ। ਥਾਣਾ ਮੁਖੀ ਰੰਜੀਤ ਸਿੰਘ ਨੇ ਕਿਹਾ ਕਿ ਆਟੋ ਚਾਲਕ ਮੋਹੰਮਦ ਸ਼ਰੀਫ ਦੀ ਇਮਾਨਦਾਰੀ ਨਾ ਸਿਰਫ਼ ਪ੍ਰੇਰਨਾ ਦਿੰਦੀ ਹੈ, ਸਗੋਂ ਇਹ ਵੀ ਦੱਸਦੀ ਹੈ ਕਿ ਇਨਸਾਨ ਦੀ ਅਸਲੀ ਦੌਲਤ ਉਸ ਦਾ ਪੈਸਾ ਨਹੀਂ ਸਗੋਂ ਉਸ ਦੀ ਇਮਾਨਦਾਰੀ ਹੁੰਦੀ ਹੈ।



error: Content is protected !!