ਆਈ ਤਾਜਾ ਵੱਡੀ ਖਬਰ

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਨੇ ਜਿਨ੍ਹਾਂ ਹਾਦਸਿਆਂ ਦੇ ਵਿੱਚ ਸਭ ਕੁਝ ਤਬਾਹ ਹੋ ਜਾਂਦਾ ਹੈ । ਜੇਕਰ ਗੱਲ ਕੀਤੀ ਜਾਵੇ ਸੜਕੀ ਹਾਦਸਿਆਂ ਦੀ ਤਾਂ ਸਡ਼ਕੀ ਹਾਦਸਿਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲੈ ਲਈਆਂ ਨੇ । ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਇਨ੍ਹਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦਾ ਏ ਤੇ ਆਪਣੀਆਂ ਜਾਨਾਂ ਗੁਆ ਦਿੰਦਾ ਹੈ । ਬਹੁਤ ਸਾਰੇ ਲੋਕ ਇਨ੍ਹਾਂ ਸੜਕੀ ਹਾਦਸਿਆਂ ਦੇ ਵਿੱਚ ਅਪਾਹਜ ਹੋ ਜਾਂਦੇ ਨੇ । ਤੇ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਗੁਆਉਂਦੇ ਨੇ ਇਨ੍ਹਾਂ ਹਾਦਸਿਆਂ ਦੇ ਵਿਚ । ਕਈ ਵਾਰ ਇਹ ਹਾਦਸੇ ਸਾਡੀਆਂ ਹੀ ਲਾਪ੍ਰਵਾਹੀਆਂ ਤੇ ਅਣਗਹਿਲੀਆਂ ਦੇ ਚੱਲਦੇ ਵੀ ਹੋ ਜਾਂਦੇ ਨੇ ।

ਬੇਸ਼ੱਕ ਹਾਦਸਾ ਸ਼ਬਦ ਛੋਟਾ ਜਿਹਾ ਹੈ ਪਰ ਜੇਕਰ ਇਹ ਵਾਪਰ ਜਾਵੇ ਤਾਂ ਇਹ ਲੋਕਾਂ ਦੇ ਘਰ ਤਕ ਤਬਾਹ ਕਰ ਕੇ ਘਰ ਦੇ ਵਿੱਚ ਕੀਰਨੇ ਤੱਕ ਪੁਆ ਦਿੰਦਾ ਏ ।ਅਜਿਹਾ ਹੀ ਭਿਆਨਕ ਅਤੇ ਦਰਦਨਾਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਚ । ਜਿੱਥੇ ਗੁਰਦਾਸਪੁਰ ਅੰਮ੍ਰਿਤਸਰ ਹਾਈਵੇ ਤੇ ਇਕ ਕਾਰ ਦਾ ਟਾਇਰ ਫੱਟਣ ਦੇ ਕਾਰਨ ਇਨ੍ਹਾਂ ਭਿਆਨਕ ਹਾਦਸਾ ਵਾਪਰਿਆ ਕਿ ਜਿੱਥੇ ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਉੱਥੇ ਹੀ ਕਈਆਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ । ਦਰਅਸਲ ਇਕ ਕਾਰ ਗੁਰਦਾਸਪੁਰ ਅੰਮ੍ਰਿਤਸਰ ਹਾਈਵੇ ਤੋਂ ਜਾ ਰਹੀ ਸੀ ਤਾਂ ਅਚਾਨਕ ਉਸ ਦੇ ਕਾਰ ਦਾ ਟਾਇਰ ਫਟ ਗਿਆ ।

ਟਾਇਰ ਫਟਣ ਦੇ ਕਾਰਨ ਕਾਰ ਬੇਕਾਬੂ ਹੋ ਗਈ ਤੇ ਕਾਰ ਇਕ ਟਰੱਕ ਦੇ ਨਾਲ ਜਾ ਕੇ ਟਕਰਾ ਗਈ । ਜਿਸ ਦੇ ਚੱਲਦੇ ਗੱਡੀ ਚਲਾਉਣ ਵਾਲੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਕਾਰ ਵਿੱਚ ਬੈਠੇ ਬਜ਼ੁਰਗ ਅਤੇ ਇਕ ਅੌਰਤ ਸਮੇਤ ਦੋ ਬੱਚੇ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।ਦੂਜੇ ਪਾਸੇ ਜਿਸ ਟਰੱਕ ਦੇ ਨਾਲ ਇਹ ਕਾਰ ਟਕਰਾਈ ਹੈ ਉਸ ਟਰੱਕ ਚਾਲਕ ਦੀ ਵੀ ਮੌਤ ਹੋ ਚੁੱਕੀ ਹੈ ।

ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕੇ ਇਸ ਦੇ ਵਿੱਚ ਦੋ ਲੋਕਾਂ ਦੀਆਂ ਮੌਤਾਂ ਹੋਈਆਂ ਜਦ ਕਿ ਕਈ ਲੋਕ ਬੁਰੀ ਤਰ੍ਹਾਂ ਦੇ ਦੇ ਨਾਲ ਫੱਟੜ ਹੋ ਗਏ । ਉਥੇ ਹੀ ਇਸ ਪੂਰੀ ਘਟਨਾ ਦੌਰਾਨ ਜਿੱਥੇ ਜਾਨੀ ਨੁਕਸਾਨ ਤਾਂ ਬਹੁਤ ਹੋਇਆ ਤੇ ਨਾਲ ਹੀ ਕਾਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਿਨ੍ਹਾਂ ਦੋ ਪਰਿਵਾਰਾਂ ਦੇ ਵਿੱਚ ਇਹ ਮੌਤਾਂ ਹੋੲੀਅਾਂ ਹਨ ੳੁਨ੍ਹਾਂ ਪਰਿਵਾਰ ਤੇ ਵਿੱਚ ਸਮੇਂ ਸੋਗ ਦੀ ਲਹਿਰ ਹੈ ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਹੋਇਆ ਮੌਤ ਦਾ ਤਾਂਡਵ , ਇਲਾਕੇ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
ByadminAugust 27, 2021Comments Off on ਪੰਜਾਬ ਚ ਇਥੇ ਹੋਇਆ ਮੌਤ ਦਾ ਤਾਂਡਵ , ਇਲਾਕੇ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Previous Postਹੁਣੇ ਹੁਣੇ ਪੰਜਾਬ ਚ ਮੀਂਹ ਦੇ ਬਾਰੇ ਚ ਆਇਆ ਇਹ ਤਾਜਾ ਅਲਰਟ , 3 ਦਿਨ ਇਹਨਾਂ ਜਿਲ੍ਹਿਆਂ ਚ ਪੈ ਸਕਦਾ ਮੀਂਹ
Next Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਕ੍ਰਿਕੇਟ ਖਿਡਾਰੀ ਦੀ ਹੋਈ ਅਚਾਨਕ ਮੌਤ ,ਛਾਇਆ ਸੋਗ – ਤਾਜਾ ਵੱਡੀ ਖਬਰ