ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਕਰੋਨਾ ਕੇਸਾਂ ਵਿਚ ਕਮੀ ਦੇਖੀ ਜਾ ਰਹੀ ਹੈ ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਆਏ ਦਿਨ ਵਾਪਰਣ ਵਾਲੇ ਅਜਿਹੇ ਸੜਕ ਹਾਦਸਿਆਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਅਚਾਨਕ ਵਾਪਰਨ ਵਾਲੇ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਇਨ੍ਹਾਂ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਹਾਦਸੇ ਇਨਸਾਨ ਦੀ ਆਪਣੀ ਗਲਤੀ ਨਾਲ ਵਾਪਰਦੇ ਹਨ ਅਤੇ ਕੁੱਝ ਸਾਹਮਣੇ ਵਾਲੇ ਦੀ ਗਲਤੀ ਨਾਲ ਵਾਪਰ ਜਾਂਦੇ ਹਨ।

ਹੁਣ ਇੱਥੇ ਪੰਜਾਬ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਹੋਈਆਂ ਮੌਤਾਂ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਛੀਵਾੜਾ ਸਾਹਿਬ ਤੋ ਸਾਹਮਣੇ ਆਈ ਹੈ ਜਿੱਥੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਮੋਟਰ ਸਾਈਕਲ ਅਤੇ ਇਕ ਤੇਜ਼ ਰਫਤਾਰ ਕਾਰ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਮੋਟਰਸਾਇਕਲ ਨੂੰ ਕਾਫ਼ੀ ਦੂਰ ਤੱਕ ਆਪਣੇ ਨਾਲ ਹੀ ਲੈ ਗਈ।

ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਉਸ ਨਾਲ ਇਕ ਔਰਤ ਦੀ ਘਟਨਾ ਸਥਾਨ ਉਪਰ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਮੋਟਰਸਾਈਕਲ ਸਵਾਰ ਮਰੇ ਗਏ ਕਰਨਵੀਰ ਸਿੰਘ ਆਪਣੇ ਪਿੰਡ ਖਿਰਨੀਆਂ ਤੋਂ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ। ਜਿਸ ਸਮੇਂ ਉਹ ਹਰਿਓ ਪਿੰਡ ਨੇੜੇ ਪਹੁੰਚਿਆ ਤਾਂ ਇਕ ਮਲਕੀਤ ਕੌਰ ਨਾਂ ਦੀ ਬਜ਼ੁਰਗ ਔਰਤ ਵੱਲੋਂ ਲਿਫਟ ਲੈ ਲਈ ਗਈ। ਜੋ ਇਸ ਹਾਦਸੇ ਵਿਚ ਸ਼ਿਕਾਰ ਹੋ ਗਏ।

ਕੁਝ ਦੂਰੀ ਤੇ ਵਾਪਰੇ ਇਸ ਹਾਦਸੇ ਕਾਰਨ ਜਿੱਥੇ ਔਰਤ ਦੀ ਮੌਤ ਹੋ ਗਈ, ਉਥੇ ਹੀ 20 ਸਾਲਾਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਬਜ਼ੁਰਗ ਔਰਤ ਦੀ ਲਾਸ਼ ਨੂੰ ਚੁੱਕਣ ਲਈ ਡੇਢ ਘੰਟੇ ਤਕ ਦਾ ਇੰਤਜ਼ਾਰ ਕੀਤਾ ਗਿਆ। ਪਰ 108 ਦੀ ਐਂਬੂਲੈਂਸ ਨਾ ਆਉਣ ਤੇ ਨਿੱਜੀ ਵਾਹਨ ਰਾਹੀ ਔਰਤ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ, ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ
ByadminAugust 25, 2021Comments Off on ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ
Previous Postਅੰਤਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਆਈ ਮਾੜੀ ਖਬਰ – ਇਸ ਦੇਸ਼ ਨੇ ਇੰਡੀਆ ਤੇ ਲਗਾਤੀ ਅਚਾਨਕ ਇਹ ਪਾਬੰਦੀ
Next Postਕਨੇਡਾ ਤੋਂ ਆਈ ਮਾੜੀ ਖਬਰ- ਸੁਣ ਹਰ ਪੰਜਾਬੀ ਰਹਿ ਗਿਆ ਹੈਰਾਨ